11.9 C
Toronto
Wednesday, October 15, 2025
spot_img
Homeਕੈਨੇਡਾਕੈਨੇਡਾ 150 ਦਿਵਸ ਅਤੇ ਮਿਸੀਸਾਗਾ ਸੀਨੀਅਰ ਕਲੱਬ ਦੀ ਯਾਦਗਾਰੀ ਪਿਕਨਿਕ

ਕੈਨੇਡਾ 150 ਦਿਵਸ ਅਤੇ ਮਿਸੀਸਾਗਾ ਸੀਨੀਅਰ ਕਲੱਬ ਦੀ ਯਾਦਗਾਰੀ ਪਿਕਨਿਕ

ਮਿਸੀਸਾਗਾ : ਪਹਿਲੀ ਜੁਲਾਈ 2017 ਨੂੰ ਕੈਨੇਡਾ ਡੇਅ ਅਤੇ ਕੈਨੇਡਾ 150 ਦਿਵਸ ਦੇ ਜਸ਼ਨ ਸਾਰੇ ਦੇਸ਼ ਅੰਦਰ ਮਨਾਏ ਜਾ ਰਹੇ ਸਨ; ਫ਼ਿਰ ਮਿਸੀਸਾਗਾ ਸੀਨੀਅਰ ਕਲੱਬ, ਜੋ ਹਰ ਸਾਲ ਕੈਨੇਡਾ ਡੇਅ ਜਸ਼ਨ ਮਨਾਉਂਦੀ ਰਹੀ ਹੈ, ਕਿਵੇਂ ਬਾਹਰ ਰਹਿ ਸਕਦੀ ਸੀ। ਇਸ ਚਾਵਾਂ ਭਰੇ ਜਸ਼ਨ ਨੂੰ ਰਮਣੀਕ ਹਰਿਆਵਲ ਵੱਸੇ ਏਰਿਨਡੇਲ ਪਾਰਕ, ਮਿਸੀਸਾਗਾ ਵਿਖੇ ਮਨਾਇਆ ਗਿਆ।
ਲੱਗਭਗ 300 ਦੇ ਕਰੀਬ ਮੈਂਬਰ ਤੇ ਪਰਿਵਾਰ 11 ਵਜੇ ਇੱਕ ਇੱਕ ਕਰਕੇ ਪਹੁੰਚਣੇ ਸ਼ੁਰੂ ਹੋ ਗਏ। ਮੁੱਢ ਵਿੱਚ ਮਿਸੀਸਾਗਾ ਸੀਨੀਅਰ ਕਲੱਬ ਦੇ ਪ੍ਰਧਾਨ ਦੀਦਾਰ ਸਿੰਘ ਅਤੇ ਸਕੱਤਰ ਗੁਰਬਿੰਦਰ ਕੌਰ ਬੈਂਸ ਵੱਲੋਂ ਪਹੁੰਚ ਚੁਕੇ ਮੈਂਬਰਾਂ ਤੇ ਮਹਿਮਾਨਾਂ ਨੂੰ ਜੀ ਆਇਆਂ ਕਹਿ ਕੇ ਸਵਾਗਤ ਕੀਤਾ। ਫਿਰ, ਆਪਣੇ ਸੁਆਦ ਤੇ ਪਸੰਦ ਅਨੁਸਾਰ ਸਨੈਕਸ ਤੇ ਚਾਹ ਤੇ ਸਾਫ਼ਟ ਡਰਿੰਕਸ ਦਾ ਅਨੰਦ ਲੈਣ ਲੱਗ ਪਏ। 12:30 ਬਆਦ ਦੁਪਹਿਰ ਕੈਨੇਡਾ ਡੇਅ ਦਾ ਝੰਡਾ ਲਹਿਰਾਉਣ ਦੀ ਰਸਮ ਅਰੰਭ ਹੋਈ। ਇਸ ਮੌਕੇ ਕੈਨੇਡਾ 150 ਦਾ ਜਸ਼ਨ ਵੀ ਸ਼ਾਮਲ ਸੀ। ਕੈਨੇਡੀਅਨ ਫਲੈਗ ਲਹਿਰਾਉਣ ਦੀ ਰਸਮ ਹਰਿੰਦਰ ਤੱਖੜ, ਬਾਬ ਡੀਲੇਨੀ, ਇਕਰਾ ਖ਼ਾਲਿਦ ਅਤੇ ਮੈਟ ਮਹੋਣੀ ਵੱਲੋਂ ਅਦਾ ਕੀਤੀ ਗਈ। ਰੰਗਾ-ਬਰੰਗੇ ਵਸਤਰਾਂ ਵਿੱਚ ਸਜੇ ਛੁੱਟੀ ਦੇ ਮੂਡ ਵਿੱਚ ਖਿੜੇ ਸੀਨੀਅਰ ਸਨੈਕਸ ਤੇ ਅਦਭੁਤ ਮੌਸਮ ਦਾ ਅਨੰਦ ਮਾਨਦੇ ਰਹੇ। ਝੰਡਾ ਲਹਿਰਾਉਣ ਦੀ ਰਸਮ ਵਿੱਚ ਹਾਜ਼ਰ ਹੋ ਕੇ ਇਸ ਦੀ ਸ਼ੋਭਾ ਵਧਾਈ। ઠ
ਸਦਾ ਸੇਵਾ ਭਾਵਨਾ ਵਿੱਚ ਭਰਪੂਰ ਕਲੱਬ ਦਾ ਸਰਪਰੱਸਤ-ਔਮਕਾਰ ਸਿੰਘ ਮਠਾਰੂ ਨਿਸ਼ਕਾਮ ਭਾਵਨਾ ਨਾਲ ਸਮੂਹ ਭੈਣਾ ਭਰਾਵਾਂ ਨੂੰ ਪਰਸੰਨ ਵੇਖਣ ਲਈ ਆਪਣਾ ਆਪ ਵਿਸਾਰ ਕੇ ਸੇਵਾ ਵਿੱਚ ਜੁਟਿਆ ਰਿਹਾ।
ਜਸ਼ਨਮਈ ਮਾਹੌਲ ਅੰਦਰ ਤਰਦੇ ਤੇ ਤੁਰਦੇ-ਫਿਰਦੇ ਲੁਤਫ਼ ਲੈ ਰਹੇ ਸਨ , ਕਈ ਛੱਤ ਵਾਲੇ ਸੈੱਡ ਦੇ ਅੰਦਰ ਤੇ ਜਈ ਬਾਹਰ। ઠਕੁਝ ਘੜੀਆਂ ਦੇ ਛੜਾਕੇ ਨੂੰ ਪਛਾੜ ਕੇ ਸ਼ੈੱਡ ਤੋਂ ਬਾਹਰ ਆ ਕੇ ਮੁੜ ਨਿੱਘਾ ਮਾਹੌਲ ਮਾਣਦੇ ਰਹੇ। ਬਾਲੀਵੱਡ ਦੇ ਸੰਗੀਤ ਦੀ ਤਾਲ ਨਾਲ ਕਈਆਂ ਦੇ ਕਦਮ ਤੇ ਦਿਲ ਨੱਚਣ ਲੱਗ ਪਏ। ਸ਼ੈੱਡ ਤੋਂ ਬਾਹਰ ਦੌੜਾਂ, ਗੋਲਾ ਸੁੱਟਣ, ਖੇਡਾਂ ਅਤੇ ਮਨੋਰੰਜਨ ਦੇ ਦੂਜੇ ਈਵੈਂਟਾਂ ਵਿੱਚ ਸ਼ਮੂਲੀਅਤ ਕਰਦੇ ਰਹੇ। ਇਸ ਉਪਰੰਤ ਰੱਜਵਾਂ ਅਤੇ ਸੁਆਦਿਸ਼ਟ ਲੰਚ ਪਰੋਸਿਆ ਗਿਆ ਅਤੇ ਫਿਰ, ਫਰੂਟ ਅਤੇ ਮੈਂਗੋ ਆਈਸ ਕਰੀਮ ਪੇਸ਼ ਕੀਤੀ ਗਈ। ਬਆਦ ਵਿੱਚ ਔਰਤਾਂ ਨੇ ਢੋਲਕੀ ਨਾਲ ਪੰਜਾਬੀ ਗੀਤ ਸੰਗੀਤ ਗਾਉਣ ਦੀ ਮਹਿਫ਼ਲ ਸਜਾ ਲਈ ਅਤੇ ਨਾਲ ਈ ਨੱਚਣ ਦਾ ਦਿਲਕਸ਼ ਸਿਲਸਿਲਾ ਅਰੰਭ ਲਿਆ।ઠ
ਇੰਜ ਜਸ਼ਨਮਈ ਕਾਰਵਾਈਆਂ ਤੇ ਮਨੋਰੰਜਨ ਦੇ ਅਨੂਠੇ ਮਾਹੌਲ ਦਾ ਅਨੰਦ ਮਾਣਦਿਆਂ ਸਨੈਕਸ ਤੇ ਚਾਹ ਦਾ ਸੈਸ਼ਨ ਲੱਗ ਗਿਆ। ਚਾਰ ਕੁ ਵਜੇ ਭਾਗ ਲੈਣ ਵਾਲੇ ਸਨੇਹੀ ਤੇ ਸੀਨੀਅਰ ਜਸ਼ਨਮਈ ਦਿਨ ਦੀਆਂ ਯਾਦਾਂ ਹਿੱਕ ਵਿੱਚ ਸਾਂਭ ਇੱਕ ਦੂਜੇ ਨੂੰ ਬਾਈ ਬਾਈ ਕਰਦੇ ਘਰੋ ਘਰੀਂ ਪਰਤ ਗਏ। ਪ੍ਰਬੰਧਕਾਂ ਦੇ ਅਣਥੱਕ ਯਤਨਾਂ ਤੇ ਅਤੇ ਕਈ ਦਿਨਾਂ ਦੀ ਘਾਲ ਨੂੰ ਸਫ਼ਲ ਦਿਹਾੜੇ ਦੀ ਪੂਰਤੀ ਦਾ ਫ਼ਲ ਪ੍ਰਾਪਤ ਹੋਇਆ।ઠ

RELATED ARTICLES

ਗ਼ਜ਼ਲ

POPULAR POSTS