6.3 C
Toronto
Wednesday, November 5, 2025
spot_img
Homeਕੈਨੇਡਾਬਰੈਂਪਟਨ, ਮਿਸੀਸਾਗਾ ਅਤੇ ਕੈਲੇਡਨ ਤੋਂ ਬਿਹਤਰੀਨ ਵਲੰਟੀਅਰ ਚੁਣੇ

ਬਰੈਂਪਟਨ, ਮਿਸੀਸਾਗਾ ਅਤੇ ਕੈਲੇਡਨ ਤੋਂ ਬਿਹਤਰੀਨ ਵਲੰਟੀਅਰ ਚੁਣੇ

ਬਰੈਂਪਟਨ : ਵਾਲੰਟੀਅਰ ਐਮਬੀਸੀ ਨੇ ਅੰਤਰਰਾਸ਼ਟਰੀ ਵਾਲੰਟੀਅਰ ਦਿਵਸ ‘ਤੇ ਆਪਣਾ ਸਾਲਾਨਾ ਪ੍ਰੋਗਰਾਮ ਕਰਾਇਆ। ਇਸ ਵਿੱਚ ਮਿਸੀਸਾਗਾ, ਬਰੈਂਪਟਨ ਅਤੇ ਕੈਲੇਡਨ ਲਈ ਤਿੰਨ ਬਿਹਤਰੀਨ ਵਾਲੰਟੀਅਰ ਚੁਣੇ ਗਏ ਅਤੇ 22 ਹੋਰਾਂ ਨੂੰ ਸ਼ਾਨਦਾਰ ਕਾਰਜਾਂ ਲਈ ਸਰਟੀਫਿਕੇਟ ਦਿੱਤੇ ਗਏ।
ਇਸ ਤਹਿਤ ਕੈਲੇਡਨ ਤੋਂ ਸਰਾਹ ਸਪਾਂਗਨਲ, ਮਿਸੀਸਾਗਾ ਤੋਂ ਮਦੁਬਾ ਅਹਿਮਦ ਅਤੇ ਬਰੈਂਪਟਨ ਤੋਂ ਵਿਸ਼ਾਲ ਸ੍ਰੀਵਾਸਤਵਾ ਦੀ ਬਿਹਤਰੀਨ ਵਾਲੰਟੀਅਰ ਵਜੋਂ ਚੋਣ ਕੀਤੀ ਗਈ। ਇਸ ਮੌਕੇ ‘ਤੇ ਮਿਸੀਸਾਗਾ-ਸਟਰੀਟਸਵਿਲੇ ਤੋਂ ਐਮਪੀ ਗਗਨ ਸਿਕੰਦ, ਉਨਟਾਰੀਓ ਦੀ ਮੰਤਰੀ ਸਿਲਵੀਆ ਜੋਨਸ ਵੀ ਮੌਜੂਦ ਸਨ। ਉਨ੍ਹਾਂ ਦੋਨਾਂ ਨੇ ਐਵਾਰਡ ਜੇਤੂਆਂ ਨੂੰ ਵਧਾਈ ਦੇਣ ਦੇ ਨਾਲ ਹੀ ਉਨ੍ਹਾਂ ਵੱਲੋਂ ਸਮਾਜ ਸੇਵਾ ਵਿੱਚ ਯੋਗਦਾਨ ਪਾਉਣ ਲਈ ਧੰਨਵਾਦ ਕੀਤਾ। ਵਾਲੰਟੀਅਰ ਐਮਬੀਸੀ ਦੇ ਕਾਰਜਕਾਰੀ ਡਾਇਰੈਕਟਰ ਕੈਰੀਨ ਸਟਰੌਂਗ ਨੇ ਕਿਹਾ ਕਿ ਵਾਲੰਟੀਅਰ ਐੱਮਬੀਸੀ ਪਿਛਲੇ 10 ਸਾਲ ਤੋਂ ਪੀਲ ਖੇਤਰ ਦੀ ਸੇਵਾ ਕਰ ਰਿਹਾ ਹੈ ਅਤੇ ਇਹ ਬਹੁਤ ਉਪਯੋਗੀ ਕਾਰਜ ਹੈ ਕਿ ਉਨ੍ਹਾਂ ਹਰ ਨਗਰਪਾਲਿਕਾ ਤੋਂ ਆਪਣਾ ਬਿਹਤਰੀਨ ਵਾਲੰਟੀਅਰ ਚੁਣਨ ਲਈ ਸਾਲਾਨਾ ਐਵਾਰਡ ਦੇਣ ਦੀ ਸ਼ੁਰੂਆਤ ਕੀਤੀ ਹੈ।

RELATED ARTICLES
POPULAR POSTS