-6.5 C
Toronto
Tuesday, December 30, 2025
spot_img
Homeਕੈਨੇਡਾਪੱਤਰਕਾਰ ਹਰਪਾਲ ਰਹਿਪਾ ਦਾ ਬੇਵਕਤ ਸਦੀਵੀ ਵਿਛੋੜਾ

ਪੱਤਰਕਾਰ ਹਰਪਾਲ ਰਹਿਪਾ ਦਾ ਬੇਵਕਤ ਸਦੀਵੀ ਵਿਛੋੜਾ

ਬਰੈਂਪਟਨ/ਬਿਊਰੋ ਨਿਊਜ਼ : ਪੱਤਰਕਾਰ ਹਰਪਾਲ ਰਹਿਪਾ ਜੋ ਜਲੰਧਰ ਤੋਂ ਛਪਦੇ ਰੋਜਾਨਾ ਅਜੀਤ ਅਖਬਾਰ ਦੇ ਹਲਕਾ ਮੁਕੰਦਪੁਰ ਦੇ ਪ੍ਰਤੀਨਿਧ ਪੱਤਰਕਾਰ ਸਨ ਦਾ ਪਿਛਲੇ ਦਿਨੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਬੇਵਕਤੀ ਵਿਛੋੜਾ ਦੇ ਗਏ ਹਨ। ਲੱਗਪੱਗ 50 ਸਾਲ ਦੀ ਉਮਰ ਦੇ ਹਰਪਾਲ ਸਿੰਘ ਰਹਿਪਾ ਜੋ ਕਿ ਤਰਕਸ਼ੀਲ਼ ਆਗੂ ਬਲਦੇਵ ਰਹਿਪਾ ਦੇ ਚਚੇਰੇ ਭਰਾ ਅਤੇ ਅਮਨ ਧਾਲੀਵਾਲ ਦੇ ਮਾਮਾ ਜੀ ਸਨ। ਅਜਿਹੇ ਵਿਅਕਤੀ ਦਾ ਅਚਾਨਕ ਚਲੇ ਜਾਣਾ ਸਮਾਜ ਅਤੇ ਪਰਿਵਾਰ ਲਈ ਅਤੀ ਦੁਖਦਾਈ ਘਟਨਾ ਹੈ। ਉਹਨਾਂ ਦੇ ਅੰਤਿਮ ਸੰਸਕਾਰ ਤੇ ਰਿਸ਼ਤੇਦਾਰਾਂ, ਇਲਾਕੇ ਦੇ ਲੋਕਾਂ ਤੋਂ ਬਿਨਾਂ ਭਾਰੀ ਗਿਣਤੀ ਵਿੱਚ ਪੱਤਰਕਾਰ ਭਾਈਚਾਰੇ ਦੇ ਲੋਕ ਹਾਜ਼ਰ ਹੋਏ। ਪਰਿਵਾਰ ਨਾਲ ਦੁੱਖ ਸਾਂਝਾਂ ਕਰਨ ਲਈ ਬਲਦੇਵ ਰਹਿਪਾ 416-881-7202 ਜਾਂ ਅਮਨ ਧਾਲੀਵਾਲ 647-801-2020 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS