Breaking News
Home / ਕੈਨੇਡਾ / ਨਿਊ ਹੋਪ ਸੀਨੀਅਰ ਸਿਟੀਜ਼ਨ ਬਰੈਂਪਟਨ ਦਾ ਅਧਾਰ ਕਾਰਡ ਬਾਰੇ ਹੋਇਆ ਸਫਲ ਪ੍ਰੋਗਰਾਮ

ਨਿਊ ਹੋਪ ਸੀਨੀਅਰ ਸਿਟੀਜ਼ਨ ਬਰੈਂਪਟਨ ਦਾ ਅਧਾਰ ਕਾਰਡ ਬਾਰੇ ਹੋਇਆ ਸਫਲ ਪ੍ਰੋਗਰਾਮ

ਉਘੇ ਪੱਤਰਕਾਰ ਸਤਪਾਲ ਸਿੰਘ ਜੌਹਲ ਵਲੋਂ ਦਿੱਤੀ ਜਾਣਕਾਰੀ ਦੀ ਹੋਈ ਭਾਰੀ ਸ਼ਲਾਘਾ
ਬਰੈਂਪਟਨ/ਹਰਜੀਤ ਸਿੰਘ ਬਾਜਵਾ
ਉਘੇ ਪੱਤਰਕਾਰ ਅਤੇ ਕਾਲਮਨਵੀਸ ਸਤਪਾਲ ਸਿੰਘ ਜੌਹਲ ਨੇ ਲੰਘੇ ਦਿਨੀਂ ਨਿਊ ਹੋਪ ਸੀਨੀਅਰ ਸਿਟੀਜਨਜ਼ ਬਰੈਂਪਟਨ ਦੇ ਇਕ ਮੀਟਿੰਗ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕੀਤਾ। ਉਨ੍ਹਾਂ ਨੇ ਭਾਰਤ ਵਿੱਚ ਅਧਾਰ ਕਾਰਡ ਅਤੇ ਕੈਨੇਡਾ ਦੀ ਸਿਟੀਜ਼ਨਸ਼ਿਪ ਬਾਰੇ ਕੁਝ ਖਾਸ ਨੁਕਤੇ ਸਾਂਝੇ ਕੀਤੇ। ਸਤਪਾਲ ਸਿੰਘ ਜੌਹਲ ਨੇ ਦੱਸਿਆ ਕਿ ਵਿਦੇਸ਼ਾਂ ਵਿੱਚ ਰਹਿੰਦੇ ਲੋਕ ਅਧਾਰ ਕਾਰਡ ਨਹੀਂ ਬਣਾ ਸਕਦੇ ਅਤੇ ਨਾ ਹੀ ਉਨ੍ਹਾਂ ਨੂੰ ਇਸ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਰਹਿੰਦੇ ਲੋਕ ਅਧਾਰ ਕਾਰਡ ਬਣਾ ਸਕਦੇ ਹਨ, ਵਿਦੇਸ਼ਾਂ ਦੇ ਵਾਸੀ ਇਸ ਦੇ ਯੋਗ ਨਹੀਂ ਹਨ। ਜੌਹਲ ਨੇ ਜਾਣਕਾਰੀ ਦਿੱਤੀ ਕਿ ਭਾਰਤੀ ਬੈਂਕਾਂ ਦੇ ਖਾਤਿਆਂ ਨੂੰ ਐਨਆਰਓ ਅਕਾਊਂਟ ਕਰਵਾ ਲੈਣਾ ਚਾਹੀਦਾ ਹੈ। ਐਨਆਰਓ/ਐਨਆਰਈ ਖਾਤਿਆਂ ਵਾਸਤੇ ਅਧਾਰ ਕਾਰਡ ਨਹੀਂ ਮੰਗਿਆ ਜਾਂਦਾ। ਹੋਰ ਦਫਤਰੀ ਕੰਮਾਂ ਵਿੱਚ ਵੀ ਪਰਵਾਸੀ ਭਾਰਤੀਆਂ ਨੂੰ ਅਧਾਰ ਕਾਰਡ ਨਹੀਂ ਚਾਹੀਦਾ। ਸਤਪਾਲ ਸਿੰਘ ਜੌਹਲ ਨੇ ਦੱਸਿਆ ਕਿ ਜਿਹੜੇ ਲੋਕਾਂ ਕੋਲ ਓਵਰਸੀਜ਼ ਸਿਟੀਜ਼ਨ ਆਫ ਇੰਡੀਆ (ਓਸੀਆਈ) ਸਟੈੱਟਸ ਹੈ ਉਨ੍ਹਾਂ ਵਾਸਤੇ ਭਾਰਤ ਵਿੱਚ ਜਾ ਕੇ ਆਪਣੀ ਪਛਾਣ ਕਰਵਾਉਣਾ ਅਤੇ ਓਥੇ ਰਹਿਣਾ ਅਸਾਨ ਰਹਿੰਦਾ ਹੈ. ਇਹ ਵੀ ਕਿ ਓਸੀਆਈ ਨਾਲ ਭਾਰਤ ਦਾ ਵੀਜ਼ਾ ਦਾ ਝੰਜਟ ਸਾਰੀ ਉਮਰ ਲਈ ਖਤਮ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ 11 ਅਕਤੂਬਰ 2017 ਨੂੰ ਕੈਨੇਡਾ ਸਰਕਾਰ ਵਲੋਂ ਸਿਟੀਜ਼ਨਸ਼ਿਪ ਲਈ ਸ਼ਰਤਾਂ ਆਸਾਨ ਕੀਤੇ ਜਾਣ ਮਗਰੋਂ ਅਪਲਾਈ ਕਰਨ ਵਿੱਚ ਤੇਜ਼ੀ ਆਈ ਹੋਈ ਹੈ। ਹਰੇਕ ਹਫਤੇ 3500 ਦੇ ਕਰੀਬ ਲੋਕ ਅਪਲਾਈ ਕਰ ਰਹੇ ਹਨ। ਸਿਟੀਜ਼ਨਸ਼ਿਪ ਦੀ ਅਰਜ਼ੀ ਦਾ ਨਿਪਟਾਰਾ ਕਰਨ ਨੂੰ ਸਾਲ ਕੁ ਦਾ ਸਮਾਂ ਲੱਗ ਰਿਹਾ ਹੈ। ਨਾਮਵਰ ਪੱਤਰਕਾਰ ਜੌਹਲ ਦੇ ਵਿਚਾਰਾਂ ਨੂੰ ਸਾਰਿਆਂ ਨੇ ਗਹੁ ਨਾਲ ਸੁਣਿਆ ਅਤੇ ਭਾਰੀ ਸ਼ਲਾਘਾ ਕੀਤੀ। ਇਸ ਮੌਕੇ ‘ਤੇ ਕੱਲਬ ਦੇ ਪ੍ਰਧਾਨ ਸ਼ੰਭੂ ਦੱਤ ਸ਼ਰਮਾ ਨੇ ਸਤਪਾਲ ਸਿੰਘ ਜੌਹਲ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਕੀਤੇ ਜਾਂਦੇ ਕੰਮਾਂ ਦੀ ਸ਼ਲਾਘਾ ਕੀਤੀ। ਸ੍ਰੀ ਸ਼ਰਮਾ ਨੇ ਇਹ ਵੀ ਦੱਸਿਆ ਕਿ ਆਪਣੀ ਵਸੀਅਤ ਬਣਾ ਕੇ ਰੱਖਣੀ ਚਾਹੀਦੀ ਹੈ ਤਾਂਕਿ ਕਿਸੇ ਅਣਕਿਆਸੀ ਸਥਿਤੀ ਵਿੱਚ ਪਰਿਵਾਰ ਨੂੰ ਪ੍ਰੇਸ਼ਾਨੀਆਂ ਨਾ ਝੱਲਣੀਆਂ ਪੈਣ। ਇਸ ਮੌਕੇ ‘ਤੇ ਸ੍ਰੀ ਸ਼ਰਮਾ ਅਤੇ ਉਨ੍ਹਾਂ ਦੀ ਕਾਰਜਕਾਰਨੀ ਵਿੱਚੋਂ ਸੀਨੀਅਰ ਮੀਤ ਪ੍ਰਧਾਨ ਹਰਭਗਵਾਨ ਮੱਕੜ, ਜਨਰਲ ਸਕੱਤਰ ਬੀ ਐਸ ਕਾਲੀਆ, ਕੈਸ਼ੀਅਰ ਕੇ ਕੇ ਤਲਵਾਨ, ਰਾਮ ਪ੍ਰਕਾਸ਼ ਪਾਲ, ਨਿਰਮਲਾ ਪ੍ਰਾਸ਼ਰ, ਰਸ਼ਪਾਲ ਸ਼ਰਮਾ, ਸੁਨੀਤਾ ਵਰਮਾਨੀ ਤੇ ਹੋਰਨਾਂ ਵਲੋਂ ਸਤਪਾਲ ਸਿੰਘ ਜੌਹਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਕਲੱਬ ਵਿੱਚ ਲਗਾਤਾਰਤਾ ਨਾਲ ਆ ਕੇ ਵਿਚਾਰ ਸਾਂਝੇ ਕਰਨ ਦਾ ਸੱਦਾ ਵੀ ਦਿੱਤਾ ਗਿਆ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …