Breaking News
Home / ਕੈਨੇਡਾ / ਸਪਰਿੰਗਡੇਲ ਸੰਨੀਮੈਡੋ ਸੀਨੀਅਰਜ਼ ਕਲੱਬ ਨੇ ਕੈਨੇਡਾ ਦਾ 152ਵਾਂ ਜਨਮ-ਦਿਵਸ ਮਨਾਇਆ

ਸਪਰਿੰਗਡੇਲ ਸੰਨੀਮੈਡੋ ਸੀਨੀਅਰਜ਼ ਕਲੱਬ ਨੇ ਕੈਨੇਡਾ ਦਾ 152ਵਾਂ ਜਨਮ-ਦਿਵਸ ਮਨਾਇਆ

ਬਰੈਂਪਟਨ/ਡਾ.ਝੰਡ : ਸਪਰਿੰਗਡੇਲ ਸੰਨੀਮੈਡੀ ਸੀਨੀਅਰਜ਼ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਮਿਲ ਕੇ ਕੈਨੇਡਾ ਦਾ 152ਵਾਂ ਜਨਮ-ਦਿਵਸ ਜੇਮਜ਼ ਵਿਲੀਅਮ ਹਿਊਸਨ ਪਾਰਕ ਵਿਚ 20 ਜੁਲਾਈ ਦਿਨ ਸ਼ਨੀਵਾਰ ਨੂੰ ਮਨਾਇਆ ਗਿਆ। ਇਸ ਸਮਾਗ਼ਮ ਵਿਚ ਕਲੱਬ ਦੇ ਮੈਂਬਰਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ।
ਸੱਭ ਤੋਂ ਪਹਿਲਾਂ ਸਵੇਰੇ 11.00 ਵਜੇ ਕੈਨੇਡਾ ਦੇ ਝੰਡੇ ਨੂੰ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਦੇਸ਼ ਦੇ ਰਾਸ਼ਟਰੀ-ਗੀਤ ‘ਓ ਕੈਨੇਡਾ’ ਦਾ ਗਾਇਨ ਕੀਤਾ ਗਿਆ। ਇਸ ਮੌਕੇ ਬਰੈਂਪਟਨ ਨੌਰਥ ਦੀ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ, ਬਰੈਂਪਟਨ ਦੇ ਵਾਰਡ 9-10 ਦੇ ਸਿਟੀ ਕਾਊਂਸਲਰ ਹਰਕੀਰਤ ਸਿੰਘ ਅਤੇ ਸਕੂਲ-ਟਰੱਸਟੀ ਬਲਬੀਰ ਸੋਹੀ ਮੁੱਖ-ਮਹਿਮਾਨਾਂ ਵਜੋਂ ਪਹੁੰਚੇ, ਜਦ ਕਿ ਰੀਜਨਲ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਕਿਸੇ ਜ਼ਰੂਰੀ ਕੰਮ ਲਈ ਅਮਰੀਕਾ ਗਏ ਹੋਣ ਕਾਰਨ ਇਸ ਸਮਾਗ਼ਮ ਵਿਚ ਨਾ ਪਹੁੰਚ ਸਕੇ। ਇਸ ਦੇ ਨਾਲ ਹੀ ਅਕਤੂਬਰ ਮਹੀਨੇ ਹੋ ਰਹੀਆਂ ਫ਼ੈੱਡਰਲ ਚੋਣਾਂ ਵਿਚ ਪੀ.ਸੀ.ਪਾਰਟੀ ਦੇ ਉਮੀਦਵਾਰ ਅਰਪਨ ਖੰਨਾ ਨੇ ਵੀ ਉਚੇਚੇ ਤੌਰ ‘ਤੇ ਇਸ ਸਮਾਗ਼ਮ ਵਿਚ ਆਪਣੀ ਹਾਜ਼ਰੀ ਲੁਆਈ। ਸਮਾਗ਼ਮ ਵਿਚ ਪਹੁੰਚੇ ਵੱਖ-ਵੱਖ ਨੇਤਾਵਾਂ ਅਤੇ ਬੁਲਾਰਿਆਂ ਨੇ ‘ਕੈਨੇਡਾ ਡੇਅ’ ਦੇ ਇਤਿਹਾਸ, ਕੈਨੇਡਾ ਦੇ ਬਹੁ-ਸੱਭਿਅਚਾਰ ਅਤੇ ਇੱਥੇ ਇਸ ਦੇਸ਼ ਦੇ ਲੋਕਾਂ ਵਿਚ ਵਿਭਿੰਨਤਾ ਵਿਚ ਏਕਤਾ ਉੱਪਰ ਆਪਣੇ ਵਿਚਾਰ ਪੇਸ਼ ਕੀਤੇ ਜਿਨ੍ਹਾਂ ਨੂੰ ਹਾਜ਼ਰ ਲੋਕਾਂ ਨੇ ਬੜੇ ਧਿਆਨ ਨਾਲ ਸੁਣਿਆ। ਇਸ ਮੌਕੇ ਬੱਚਿਆਂ ਵੱਲੋਂ ਦੇਸ਼-ਭਗਤੀ ਦੇ ਗੀਤ ਅਤੇ ਕਵਿਤਾਵਾਂ ਵੀ ਸੁਣਾਈਆਂ ਗਈਆਂ। ਪ੍ਰੋਗਰਾਮ ਦੀ ਸਮਾਪਤੀ ‘ਤੇ ਸਾਰਿਆਂ ਨੇ ਮਿਲ ਕੇ ਚਾਹ-ਪਾਣੀ ਤੇ ਸਨੈਕਸ ਵਗ਼ੈਰਾ ਦਾ ਆਨੰਦ ਮਾਣਿਆਂ। ਪ੍ਰੋਗਰਾਮ ਨੂੰ ਸਫ਼ਲਤਾ ਪੂਰਵਕ ਨਿਭਾਉਣ ਲਈ ਕਲੱਬ ਦੇ ਪ੍ਰਧਾਨ ਦਰਸ਼ਨ ਸਿੰਘ ਗਰੇਵਾਲ ਤੋਂ ਇਲਾਵਾ ਚੇਅਰਮੈਨ ਜੋਗਿੰਦਰ ਸਿੰਘ ਸਿੱਧੂ, ਬੇਅੰਤ ਸਿੰਘ ਬਿਰਦੀ, ਮਲਕੀਤ ਸਿੰਘ ਧਾਲੀਵਾਲ, ਸੁਰਜੀਤ ਸਿੰਘ ਧਾਲੀਵਾਲ, ਹਰਬੰਸ ਸਿੰਘ, ਗਰੇਵਾਲ, ਬੀਬੀ ਮਨਜੀਤ ਕੌਰ ਥਿੰਦ ਅਤੇ ਬੀਬੀ ਬਲਜੀਤ ਕੌਰ ਗਰੇਵਾਲ ਨੇ ਵਿਸ਼ੇਸ਼ ਯੋਗਦਾਨ ਦਿੱਤਾ ਜਿਸ ਦੀ ਸਾਰੇ ਮੈਂਬਰਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ।

Check Also

ਭਾਵਪੂਰਤ ਅਤੇ ਪ੍ਰੇਰਨਾਦਾਇਕ ਰਿਹਾ ਡਾ. ਨਵਜੋਤ ਕੌਰ ਨਾਲ ਅੰਤਰਰਾਸ਼ਟਰੀ ਪ੍ਰੋਗਰਾਮ ‘ਸਿਰਜਣਾ ਦੇ ਆਰ-ਪਾਰ’

ਟੋਰਾਂਟੋ : ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਸਾਂਝੇ ਯਤਨਾਂ ਨਾਲ ਮਹੀਨਾਵਾਰ …