Breaking News
Home / ਕੈਨੇਡਾ / ਪੰਜਾਬੀ ਬੋਲੀ ਦੇ ਪਸਾਰ ਵਿਚ ਸਾਹਿਤ ਸਭਾਵਾਂ ਦੀ ਭੂਮਿਕਾ ਬਾਰੇ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਜ਼ੂਮ-ਸਮਾਗ਼ਮ ਵਿਚ ਹੋਈ ਵਿਚਾਰ-ਚਰਚਾ

ਪੰਜਾਬੀ ਬੋਲੀ ਦੇ ਪਸਾਰ ਵਿਚ ਸਾਹਿਤ ਸਭਾਵਾਂ ਦੀ ਭੂਮਿਕਾ ਬਾਰੇ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਜ਼ੂਮ-ਸਮਾਗ਼ਮ ਵਿਚ ਹੋਈ ਵਿਚਾਰ-ਚਰਚਾ

ਸ਼ਿਵ ਕੁਮਾਰ ਬਟਾਲਵੀ ਦੀ ਯਾਦ ਵਿਚ ਕਵੀ-ਦਰਬਾਰ ਹੋਇਆ
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 16 ਮਈ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਮਾਸਿਕ ਜ਼ੂਮ-ਸਮਾਗ਼ਮ ਵਿਚ ਪੰਜਾਬੀ ਬੋਲੀ ਦੇ ਕੈਨੇਡਾ ਵਿਚ ਪਸਾਰ ਲਈ ਸਾਹਿਤ ਸਭਾਵਾਂ ਵੱਲੋਂ ਨਿਭਾਈ ਗਈ ਭੂਮਿਕਾ ਬਾਰੇ ਵਿਚਾਰ-ਵਟਾਂਦਰਾ ਹੋਇਆ। ਮੁੱਖ-ਬੁਲਾਰੇ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਸਨ ਜਿਨ੍ਹਾਂ ਨੇ ਕੈਨੇਡਾ ਵਿਚਲੇ ਆਪਣੇ 50 ਸਾਲ ਦੇ ਲੰਮੇ ਤਜਰਬੇ ਦੇ ਆਧਾਰ ‘ਤੇ ਜੀਟੀਏ ਦੀਆਂ ਪ੍ਰਮੁੱਖ ਪੰਜਾਬੀ ਸਾਹਿਤ ਸਭਾਵਾਂ ਦੀ ਕਾਰਗ਼ੁਜ਼ਾਰੀ ਦਾ ਸੰਖੇਪ ਵਿਚ ਮੁਲਾਂਕਣ ਕਰਦਿਆਂ ਹੋਇਆਂ ਜਿੱਥੇ ਉਨ੍ਹਾਂ ਦੇ ਰੋਲ ਦੀ ਸਰਾਹਨਾ ਕੀਤੀ, ਉੱਥੇ ਇਹ ਵੀ ਮਸ਼ਵਰਾ ਦਿੱਤਾ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ।
ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਵੱਲੋਂ ਜ਼ੂਮ-ਸਮਾਗ਼ਮ ਵਿਚ ਹਾਜ਼ਰ ਮੈਂਬਰਾਂ ਤੇ ਮਹਿਮਾਨਾਂ ਦੇ ਰਸਮੀ ਸਵਾਗਤ ਤੋਂ ਬਾਅਦ ਸੰਚਾਲਕ ਡਾ. ਜਗਮੋਹਨ ਸਿੰਘ ਸੰਘਾ ਨੇ ਬਲਰਾਜ ਚੀਮਾ ਬਾਰੇ ਸੰਖੇਪ ਜਾਣਕਾਰੀ ਸਾਂਝੀ ਕਰਦਿਆਂ ਹੋਇਆਂ ਉਨ੍ਹਾਂ ਨੂੰ ਆਪਣੇ ਵਿਸ਼ੇ ‘ਤੇ ਬੋਲਣ ਲਈ ਬੇਨਤੀ ਕੀਤੀ। ਚੀਮਾ ਨੇ ਆਪਣੇ ਸੰਬੋਧਨ ਵਿਚ ਬਰੈਂਪਟਨ ਵਿਚ 1992 ਵਿਚ ਬਣੀ ਪੰਜਾਬੀ ਸਾਹਿਤ ਸਭਾ ‘ਕਲਮਾਂ ਦਾ ਕਾਫ਼ਲਾ’ ਦਾ ਜ਼ਿਕਰ ਕਰਦਿਆਂ ਦੱਸਿਆ ਇਸ ਵਿਚ ਜੀਟੀਏ ਦੇ ਨਾਮਵਰ-ਲੇਖਕ ਨਵਤੇਜ ਭਾਰਤੀ, ਅਮਰਜੀਤ ਸਾਥੀ ਟਿਵਾਣਾ, ਡਾ. ਸੁਖਪਾਲ, ਡਾ. ਵਰਿਆਮ ਸੰਧੂ, ਜਰਨੈਲ ਸਿੰਘ ਕਹਾਣੀਕਾਰ, ਕੁਲਜੀਤ ਮਾਨ, ਪੂਰਨ ਸਿੰਘ ਪਾਂਧੀ, ਪ੍ਰਿੰਸੀਪਲ ਸਰਵਣ ਸਿੰਘ, ਕੰਪਿਊਟਰ-ਮਾਹਿਰ ਕ੍ਰਿਪਾਲ ਸਿੰਘ ਪੰਨੂੰ, ਓਂਕਾਰ ਪ੍ਰੀਤ, ਕੁਲਵਿੰਦਰ ਖਹਿਰਾ, ਗੁਰਦਾਸ ਮਿਨਹਾਸ ਤੇ ਕਈ ਹੋਰ ਇਸ ਦੇ ਸਰਗ਼ਰਮ ਮੈਂਬਰ ਰਹੇ ਹਨ ਜਿਨ੍ਹਾਂ ਨੇ ਪੰਜਾਬੀ ਬੋਲੀ ਨੂੰ ਜੀਟੀਏ ਖ਼ੇਤਰ ਵਿਚ ਪ੍ਰਫੁੱਲਤ ਕਰਨ ਵਿਚ ਵਧੀਆ ਭੂਮਿਕਾਵਾਂ ਨਿਭਾਈਆਂ ਹਨ ਅਤੇ ਹੁਣ ਵੀ ਪੰਜਾਬੀ ਬੋਲੀ ਦੀ ਵਧੀਆ ਸੇਵਾ ਕਰ ਰਹੇ ਹਨ।
ਡਾ. ਸੁਖਦੇਵ ਸਿੰਘ ਝੰਡ, ਹਰਜੀਤ ਬਾਜਵਾ, ਪਿਆਰਾ ਸਿੰਘ ਕੁੱਦੋਵਾਲ, ਡਾ. ਅਮਰਜੀਤ ਸਿੰਘ ਬਨਵੈਤ, ਗੁਰਚਰਨ ਕੌਰ ਥਿੰਦ, ਸੁੰਦਰਪਾਲ ਰਾਜਾਸਾਂਸੀ, ਤਲਵਿੰਦਰ ਮੰਡ ਅਤੇ ਮਲੂਕ ਸਿੰਘ ਕਾਹਲੋਂ ਵੱਲੋਂ ਵੀ ਇਸ ਸਬੰਧੀ ਕਈ ਅਹਿਮ ਨੁਕਤੇ ਉਠਾਏ ਗਏ। ਸਮਾਗ਼ਮ ਦੇ ਦੂਸਰੇ ਭਾਗ ਵਿਚ ઑਬਿਰਹਾ ਦੇ ਸੁਲਤਾਨ਼ ਦੀ ਨਿੱਘੀ ਯਾਦ ਨੂੰ ਸਮੱਰਪਿਤ ਕਵੀ-ਦਰਬਾਰ ਦਾ ਸੰਚਾਲਨ ਪਰਮਜੀਤ ਸਿੰਘ ਗਿੱਲ ਵੱਲੋਂ ਕੀਤਾ ਗਿਆ। ਕੁਝ ਦਿਨ ਪਹਿਲਾਂ ਲੰਘੇ ઑਕੌਮਾਂਤਰੀ ਮਾਂ-ਦਿਵਸ਼ ਅਤੇ ઑਈਦ਼ ਦੇ ਤਿਓਹਾਰ ਦੀ ਮੁਬਾਰਕਬਾਦ ਹਾਜ਼ਰੀਨ ਨਾਲ ਸਾਂਝੀ ਕਰਦਿਆਂ ਹੋਇਆਂ ਉਨ੍ਹਾਂ ਗਾਇਕ ਇਕਬਾਲ ਬਰਾੜ ਨੂੰ ਸ਼ਿਵ ਕੁਮਾਰ ਦੇ ਕਿਸੇ ਗੀਤ ਨਾਲ ਕਵੀ-ਦਰਬਾਰ ਦਾ ਆਰੰਭ ਕਰਨ ਲਈ ਕਿਹਾ ਜਿਨ੍ਹਾਂ ਨੇ ਆਪਣੀ ਸੁਰੀਲੀ ਆਵਾਜ਼ ਵਿਚ ਸ਼ਿਵ ਦਾ ਗੀਤ ”ਤੂੰ ਵਿਦਾ ਹੋਇਉਂ ਮੇਰੇ ਦਿਲ ઑਤੇ ਉਦਾਸੀ ਛਾ ਗਈ” ਗਾਇਆ। ਇਸ ਦੇ ਨਾਲ ਹੀ ਕਰਨ ਅਜਾਇਬ ਸਿੰਘ ਸੰਘਾ, ਲਖਬੀਰ ਸਿੰਘ ਕਾਹਲੋਂ, ਰਿੰਟੂ ਭਾਟੀਆ, ਅਮਰਜੀਤ ਪੰਛੀ, ਪਿਆਰਾ ਸਿੰਘ ਕੁੱਦੋਵਾਲ, ਰਿੰਟੂ ਭਾਟੀਆ ਤੇ ਪਰਮਜੀਤ ਗਿੱਲ ਵੱਲੋਂ ਸ਼ਿਵ ਕੁਮਾਰ ਦੇ ਗੀਤ ਤੇ ਗ਼ਜ਼ਲਾਂ ਪੇਸ਼ ਕੀਤੀਆਂ ਗਈਆਂ। ਮਾਂ-ਦਿਵਸ ਨਾਲ ਜੁੜੀਆਂ ਕਵਿਤਾਵਾਂ ਗੁਰਚਰਨ ਥਿੰਦ, ਜਗੀਰ ਸਿੰਘ ਕਾਹਲੋਂ, ਪਰਮਜੀਤ ਦਿਓਲ ਤੇ ਹਰਜਸਪ੍ਰੀਤ ਗਿੱਲ ਵੱਲੋਂ ਸੁਣਾਈਆਂ ਗਈਆਂ। ਪ੍ਰੋਗਰਾਮ ਦੀ ਸਮਾਪਤੀ ਵੀ ਇਕਬਾਲ ਬਰਾੜ ਦੇ ਗਾਏ ਹੋਏ ਸ਼ਿਵ ਕੁਮਾਰ ਦੇ ਗੀਤ ”ਮੈਂ ਕੰਡਿਆਲੀ ਥੋਹਰ ਵੇ ਸੱਜਣਾ” ਨਾਲ ਕੀਤੀ ਗਈ। ਸਮਾਗ਼ਮ ਵਿਚ ਵੈਨਕੂਵਰ ਤੋਂ ਡਾ. ਸਾਧੂ ਬਿਨਿੰਗ, ਬਰੈਂਪਟਨ ਤੋਂ ਇੰਜੀ. ਈਸ਼ਰ ਸਿੰਘ, ਪਰਮਜੀਤ ਸਿੰਘ ਢਿੱਲੋਂ, ਸੁਰਜੀਤ ਕੌਰ, ਪੁਸ਼ਪਿੰਦਰ ਜੋਸਣ, ਰਮਿੰਦਰ ਵਾਲੀਆ, ਮੀਤਾ ਖੰਨਾ, ਨਿਰਵੈਲ ਸਿੰਘ ਅਰੋੜਾ, ਮੁਖਤਾਰ ਸਿੰਘ ਮੁਲਤਾਨੀ, ਹਰਦਿਆਲ ਝੀਤਾ ਤੇ ਕਈ ਹੋਰ ਹਾਜ਼ਰ ਸਨ। ਅਖ਼ੀਰ ਵਿਚ ਮਲੂਕ ਸਿੰਘ ਕਾਹਲੋਂ ਵੱਲੋਂ ਸਮਾਗ਼ਮ ਦੇ ਮੁੱਖ-ਬੁਲਾਰੇ ਬਲਰਾਜ ਚੀਮਾ, ਸਮੂਹ ਕਵੀਆਂ-ਕਵਿੱਤਰੀਆਂ ਅਤੇ ਮਹਿਮਾਨਾਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …