ਬਰਗਾੜੀ ਬੇਅਦਬੀ ਦਾਮਲੇ ’ਚ ਆਰੋਪੀ ਹੈ ਪ੍ਰਦੀਪ ਕਲੇਰ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਬਹੁਚਰਚਿਤ ਬਰਗਾੜੀ ਬੇਅਦਬੀ ਮਾਮਲੇ ਨਾਲ ਸਬੰਧਤ ਅਤੇ ਤਿੰਨ ਮੁਕੱਦਮਿਆਂ ’ਚ ਲੋੜੀਂਦੇ ਪ੍ਰਦੀਪ ਕਲੇਰ ਨੂੰ ਐਸਆਈਟੀ ਨੇ ਚੰਡੀਗੜ੍ਹ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਪੇਸ਼ੀ ਦੌਰਾਨ ਐਸਆਈਟੀ ਨੇ ਪੁੱਛਗਿੱਛ ਕਰਨ ਲਈ ਕਲੇਰ ਦਾ 10 ਦਿਨਾ ਪੁਲਿਸ ਰਿਮਾਂਡ ਮੰਗਿਆ ਸੀ ਪ੍ਰੰਤੂ ਅਦਾਲਤ ਨੇ ਆਰੋਪੀ ਨੂੰ 4 ਦਿਨਾਂ ਦੇ ਰਿਮਾਂਡ ’ਤੇ ਭੇਜਿਆ। ਧਿਆਨ ਰਹੇ ਕਿ ਪ੍ਰਦੀਪ ਕਲੇਰ ਨੂੰ ਲੰਘੇ ਦਿਨੀਂ ਐਸਆਈਟੀ ਵੱਲੋਂ ਗੁਰੂਗ੍ਰਾਮ ਤੋਂ ਗਿ੍ਰਫ਼ਤਾਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਕਲੇਰ ਨੂੰ ਉਥੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਫਰੀਦਕੋਟ ਦੀ ਅਦਾਲਤ ਵਿਚ ਪੇਸ਼ ਕਰਕੇ ਤਿੰਨ ਵਾਰ ਦੋ-ਦਿਨ ਦਾ ਰਿਮਾਂਡ ਲੈ ਕੇ ਉਸ ਕੋਲੋਂ ਪੁੱਛਗਿੱਛ ਕੀਤੀ ਗਈ। ਪ੍ਰਦੀਪ ਕਲੇਰ ਬਰਗਾੜੀ ਬੇਅਦਮੀ ਮਾਮਲੇ ’ਚ ਲੋੜੀਂਦਾ ਸੀ ਜਦਕਿ ਤਿੰਨ ਮਾਮਲਿਆਂ ਵਿਚ ਪ੍ਰਦੀਪ ਕਲੇਰ ਨੂੰ ਫਰੀਦਕੋਟ ਅਦਾਲਤ ਭਗੌੜਾ ਕਰਾਰ ਦੇ ਚੁੱਕੀ ਸੀ।