22.6 C
Toronto
Sunday, June 14, 2026
spot_img
Homeਪੰਜਾਬਕਾਮੇਡੀਅਨ ਭਾਰਤੀ ਸਿੰਘ ਖਿਲਾਫ ਦੋ ਥਾਵਾਂ ’ਤੇ ਕੇਸ ਦਰਜ

ਕਾਮੇਡੀਅਨ ਭਾਰਤੀ ਸਿੰਘ ਖਿਲਾਫ ਦੋ ਥਾਵਾਂ ’ਤੇ ਕੇਸ ਦਰਜ

ਮੁਆਫੀ ਮੰਗਣ ਦੇ ਬਾਵਜੂਦ ਵੀ ਵਿਰੋਧ ਜਾਰੀ
ਭਾਰਤੀ ਸਿੰਘ ਨੇ ਦਾੜ੍ਹੀ-ਮੁੱਛਾਂ ਨੂੰ ਲੈ ਕੇ ਕੀਤੀ ਸੀ ਟਿੱਪਣੀ
ਚੰਡੀਗੜ੍ਹ/ਬਿਊਰੋ ਨਿਊਜ਼
ਕਾਮੇਡੀਅਨ ਭਾਰਤੀ ਸਿੰਘ ਨੂੰ ਬਿਨਾ ਸੋਚੇ ਸਮਝੇ ਬੋਲਣਾ ਕਾਫੀ ਮਹਿੰਗਾ ਪੈ ਰਿਹਾ ਹੈ। ਭਾਵੇਂ ਭਾਰਤੀ ਸਿੰਘ ਨੇ ਆਪਣੀ ਗਲਤੀ ਲਈ ਮੁਆਫੀ ਮੰਗ ਲਈ ਸੀ, ਪਰ ਫਿਰ ਵੀ ਉਸ ਖਿਲਾਫ ਦੋ ਥਾਵਾਂ ’ਤੇ ਕੇਸ ਦਰਜ ਹੋ ਗਿਆ ਹੈ। ਧਿਆਨ ਰਹੇ ਕਿ ਪਿਛਲੇ ਦਿਨੀਂ ਭਾਰਤੀ ਸਿੰਘ ਦੀ ਇਕ ਵੀਡੀਓ ਵਾਇਰਲ ਹੋਈ ਸੀ, ਇਸ ਵੀਡੀਓ ਵਿਚ ਭਾਰਤੀ ਸਿੰਘ ਕਹਿੰਦੀ ਹੈ ਕਿ ਦਾੜ੍ਹੀ-ਮੁੱਛਾਂ ਦੇ ਬਹੁਤ ਫਾਇਦੇ ਹੁੰਦੇ ਹਨ, ਦੁੱਧ ਪੀਓ ਅਤੇ ਦਾੜ੍ਹੀ ਮੂੰਹ ’ਚ ਪਾਓ ਤਾਂ ਸੇਵੀਆਂ ਦਾ ਸੁਆਦ ਆਉਂਦਾ ਹੈ। ਉਸ ਨੇ ਇਹ ਵੀ ਕਿਹਾ ਕਿ ਮੇਰੀਆਂ ਸਹੇਲੀਆਂ ਦੇ ਪਤੀਆਂ ਦੀ ਇੰਨੀ-ਇੰਨੀ ਦਾੜ੍ਹੀ ਹੈ, ਉਹ ਸਾਰਾ ਦਿਨ ਦਾੜ੍ਹੀ ਵਿਚੋਂ ਜੂੰਆਂ ਹੀ ਕੱਢਦੀਆਂ ਰਹਿੰਦੀਆਂ ਹਨ। ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਭਾਰਤੀ ਸਿੰਘ ਦੀ ਸਖਤ ਆਲੋਚਨਾ ਹੋ ਰਹੀ ਹੈ। ਇਸੇ ਦੌਰਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤੀ ਸਿੰਘ ਖਿਲਾਫ ਅੰਮਿ੍ਰਤਸਰ ਦੇ ਥਾਣਾ ਡਿਵੀਜ਼ਨ ਈ ਵਿਚ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਪੁਲਿਸ ਨੇ ਭਾਰਤੀ ਸਿੰਘ ਖਿਲਾਫ ਕੇਸ ਦਰਜ ਕਰ ਲਿਆ ਹੈ। ਇਸੇ ਤਰ੍ਹਾਂ ਜਲੰਧਰ ਦੇ ਆਦਮਪੁਰ ਥਾਣੇ ਵਿਚ ਵੀ ਭਾਰਤੀ ਸਿੰਘ ਖਿਲਾਫ ਕੇਸ ਦਰਜ ਕੀਤਾ ਗਿਆ ਹੈ।

 

 

RELATED ARTICLES
POPULAR POSTS