Breaking News
Home / ਕੈਨੇਡਾ / Front / ਅੰਮਿ੍ਤਸਰ ਵਿੱਚ ਅਮਰੀਕੀ ਕੌਂਸੁਲੇਟ ਖੁੱਲ੍ਹਵਾਉਣ ਬਾਰੇ ਚਰਚਾ

ਅੰਮਿ੍ਤਸਰ ਵਿੱਚ ਅਮਰੀਕੀ ਕੌਂਸੁਲੇਟ ਖੁੱਲ੍ਹਵਾਉਣ ਬਾਰੇ ਚਰਚਾ

ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਵਿਦੇਸ਼ ਮੰਤਰੀ ਨਾਲ ਕੀਤੀ ਮੀਟਿੰਗ
ਅੰਮਿ੍ਰਤਸਰ/ਬਿਊਰੋ ਨਿਊਜ਼
ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਿਹਾ ਹੈ ਕਿ ਅੰਮਿ੍ਰਤਸਰ ’ਚ ਬਹੁਤ ਜਲਦ ਇਕ ਅਮਰੀਕਨ ਕੌਂਸੁਲੇਟ ਖੁੱਲ੍ਹਵਾਇਆ ਜਾਵੇਗਾ। ਸੰਧੂ ਹੋਰਾਂ ਨੂੰ ਭਾਜਪਾ ਵਲੋਂ ਲੋਕ ਸਭਾ ਚੋਣਾਂ ਵਾਸਤੇ ਅੰਮਿ੍ਰਤਸਰ ਤੋਂ ਸੰਭਾਵੀ ਉਮੀਦਵਾਰ ਵਜੋਂ ਦੱਸਿਆ ਜਾ ਰਿਹਾ ਹੈ। ਤਰਨਜੀਤ ਸਿੰਘ ਸੰਧੂ ਪਹਿਲਾ ਅਮਰੀਕਾ ਵਿੱਚ ਭਾਰਤ ਦੇ ਸਫੀਰ ਵਜੋਂ ਤਾਇਨਾਤ ਰਹੇ ਹਨ। ਸੇਵਾਮੁਕਤੀ ਤੋਂ ਬਾਅਦ ਉਹ ਅੰਮਿ੍ਰਤਸਰ ਵਿੱਚ ਹਨ ਅਤੇ ਉਸ ਵੇਲੇ ਤੋਂ ਹੀ ਸਰਗਰਮ ਵੀ ਹਨ। ਉਨ੍ਹਾਂ ਦੱਸਿਆ ਕਿ ਸੰਯੁਕਤ ਰਾਜ ਅਮਰੀਕਾ ਦੀ ਸਰਕਾਰ ਵੱਲੋਂ ਭਾਰਤ ’ਚ ਦੋ ਹੋਰ ਨਵੇਂ ਕੌਂਸੁਲੇਟ ਖੋਲ੍ਹੇ ਜਾਣੇ ਹਨ ਜਿਸ ਵਿੱਚੋਂ ਇੱਕ ਅੰਮਿ੍ਰਤਸਰ ’ਚ ਖੁੱਲ੍ਹਵਾਉਣ ਦਾ ਯਤਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਭਾਰਤੀ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੇ ਹਾਮੀ ਭਰੀ ਹੈ। ਉਨ੍ਹਾਂ ਕਿਹਾ ਕਿ ਅੰਮਿ੍ਰਤਸਰ ’ਚ ਅਮਰੀਕਨ ਕੌਂਸੁਲੇਟ ਖੁੱਲ੍ਹਣ ਨਾਲ ਸਰਹੱਦੀ ਇਲਾਕੇ ਦੇ ਲੋਕਾਂ ਨੂੰ ਇੱਥੋਂ ਹੀ ਵੀਜ਼ੇ ਹਾਸਲ ਕਰਨ, ਵਪਾਰੀਆਂ ਨੂੰ ਆਪਣੇ ਕਾਰੋਬਾਰਾਂ ਨੂੰ ਵਧਾਉਣ ਅਤੇ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਆਪਸ ਵਿਚ ਜੁੜਨ ਸਬੰਧੀ ਸਹੂਲਤਾਂ ਮਿਲਣਗੀਆਂ। ਤਰਨਜੀਤ ਸਿੰਘ ਸੰਧੂ ਨੇ ਦੱਸਿਆ ਉਨ੍ਹਾਂ ਨੇ ਵਿਦੇਸ਼ ਮੰਤਰੀ ਨਾਲ ਅੰਮਿ੍ਰਤਸਰ ਕੌਮਾਂਤਰੀ ਹਵਾਈ ਅੱਡੇ ਤੋਂ ਕਾਰਗੋ ਸੇਵਾਵਾਂ ਸ਼ੁਰੂ ਕਰਨ ਅਤੇ ਏਅਰ ਕੁਨੈਕਟੀਵਿਟੀ ਵਧਾਉਣ ਬਾਰੇ ਵੀ ਚਰਚਾ ਕੀਤੀ।

Check Also

ਬਰਨਾਲੇ ਦਾ ਵਿਦਿਆਰਥੀ ਨਿਖਿਲ ਕੁਮਾਰ ਜਰਮਨ ਭਾਸ਼ਾ ’ਚ ਕਰੇਗਾ ਪੀਐਚਡੀ

ਜਰਮਨ ਦੀ ਜੀਨਾ ਯੂਨੀਵਰਸਿਟੀ ਵੱਲੋਂ ਚੁੱਕਿਆ ਜਾਵੇਗਾ ਸਾਰਾ ਖਰਚਾ ਬਰਨਾਲਾ/ਬਿਊਰੋ ਨਿਊਜ਼ : ਬਰਨਾਲੇ ਦਾ ਵਿਦਿਆਰਥੀ …