Breaking News
Home / ਪੰਜਾਬ / ਰਾਮ ਰਹੀਮ ਮਾਮਲੇ ‘ਚ ਹਰਿਆਣਾ ਦੇ ਡੀਜੀਪੀ ਬੀਐਸ ਸੰਧੂ ਨੂੰ ਮਿਲੀ ਧਮਕੀ

ਰਾਮ ਰਹੀਮ ਮਾਮਲੇ ‘ਚ ਹਰਿਆਣਾ ਦੇ ਡੀਜੀਪੀ ਬੀਐਸ ਸੰਧੂ ਨੂੰ ਮਿਲੀ ਧਮਕੀ

ਕਿਹਾ, ਬਾਬਾ ਰਾਮ ਰਹੀਮ ਨੂੰ 72 ਘੰਟਿਆਂ ਨੂੰ ਛੁਡਾ ਕੇ ਲੈ ਜਾਵਾਂਗੇ
ਦੈਨਿਕ ਭਾਸਕਰ ਦੇ ਜਰਨਸਿਟ ਸੰਜੀਵ ਰਾਮਪਾਲ ਨੂੰ ਵੀ ਆਇਆ ਧਮਕੀ ਭਰਿਆ ਫੋਨ
ਚੰਡੀਗੜ੍ਹ/ਬਿਊਰੋ ਨਿਊਜ਼
ਗੁਰਮੀਤ ਰਾਮ ਰਹੀਮ ਬਲਾਤਕਾਰ ਦੇ ਮਾਮਲੇ ਵਿਚ ਲਗਭਗ 45 ਦਿਨਾਂ ਤੋਂ ਜੇਲ੍ਹ ਦੀ ਹਵਾ ਖਾ ਰਿਹਾ ਹੈ। ਅੱਜ ਹਰਿਆਣਾ ਪੁਲਿਸ ਦੇ ਡੀਜੀਪੀ ਬੀਐਸ ਸੰਧੂ ਨੂੰ ਫੋਨ ‘ਤੇ ਧਮਕੀ ਦਿੱਤੀ ਗਈ ਹੈ। ਧਮਕੀ ਵਿਚ ਕਿਹਾ ਗਿਆ ਕਿ ਬਾਬਾ ਰਾਮ ਰਹੀਮ ਨੂੰ 72 ਘੰਟਿਆਂ ਵਿਚ ਸੁਨਾਰੀਆ ਜੇਲ੍ਹ ਵਿਚੋਂ ਛੁਡਾ ਕੇ ਲੈ ਜਾਵਾਂਗੇ। ਇਸ ਸਬੰਧੀ ਗੱਲ ਕਰਦਿਆਂ ਡੀਜੀਪੀ ਸੰਧੂ ਨੇ ਮੰਨਿਆ ਕਿ ਰਾਮ ਰਹੀਮ ਨੂੰ ਛੁਡਾਉਣ ਬਾਰੇ ਧਮਕੀ ਭਰਿਆ ਫੋਨ ਆਇਆ ਹੈ। ਇਸ ਤੋਂ ਬਾਅਦ ਜਾਂਚ ਵਿਚ ਫੋਨ ਦੀ ਲੋਕੇਸ਼ਨ ਯੂਕੇ ਦੀ ਮਿਲੀ ਹੈ।
ਦੂਜੇ ਪਾਸੇ ‘ਦੈਨਿਕ ਭਾਸਕਰ’ ਦੇ ਜਰਨਲਿਸਟ ਸੰਜੀਵ ਰਾਮਪਾਲ ਨੂੰ ਵੀ ਰਾਮ ਰਹੀਮ ਸਬੰਧੀ ਲਿਖੀਆਂ ਜਾ ਰਹੀਆਂ ਖਬਰਾਂ ਲਈ ਧਮਕੀ ਦਿੱਤੀ ਗਈ ਹੈ ਅਤੇ ਕਿਹਾ ਕਿ ਉਹ ਦੀਵਾਲੀ ਨਹੀਂ ਦੇਖ ਸਕੇਗਾ। ਇਸ ਮਾਮਲੇ ਦੀ ਸ਼ਿਕਾਇਤ ਪੰਚਕੂਲਾ ਸੈਕਟਰ 5 ਦੇ ਥਾਣੇ ਵਿਚ ਕੀਤੀ ਗਈ ਹੈ। ਇਸ ਫੋਨ ਦੀ ਲੁਕੇਸ਼ਨ ਚੰਡੀਗੜ੍ਹ ਦੇ ਸੈਕਟਰ 11 ਦੀ ਮਿਲੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਆਰੋਪੀਆਂ ਨੂੰ ਫੜ ਲਿਆ ਜਾਵੇਗਾ।

 

Check Also

ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਦੀ ਨਵੀਂ ਖੇਤੀ ਪਾਲਿਸੀ ’ਤੇ ਚੁੱਕੇ ਸਵਾਲ

ਕਿਹਾ : ਨਵੀਂ ਖੇਤੀ ਪਾਲਿਸੀ ਦਾ ਪੰਜਾਬ ਦੇ ਕਿਸਾਨਾਂ ਨੂੰ ਕੋਈ ਫਾਇਦਾ ਨਹੀਂ ਪਟਿਆਲਾ/ਬਿਊਰੋ ਨਿਊਜ਼ …