ਸਰਕਾਰ ਦੀ ਮੁਹਿੰਮ ਬੇਟੀ ਬਚਾਓ ਤੋਂ ਬੇਟਾ ਬਚਾਓ ਹੋਈ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਮੋਦੀ ਸਰਕਾਰ ਦੀ ‘ਬੇਟੀ ਬਚਾਓ’ ਮੁਹਿੰਮ ਹੁਣ ‘ਬੇਟਾ ਬਚਾਓ’ ਵਿਚ ਬਦਲ ਗਈ ਹੈ। ਰਾਹੁਲ ਗਾਂਧੀ ਦਾ ਇਸ਼ਾਰਾ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਬੇਟੇ ਜਯ ਦੀ ਕੰਪਨੀ ਦੀ ਟਰਨ ਓਵਰ ਨਾਲ ਜੁੜੀ ਇਕ ਰਿਪੋਰਟ ਵੱਲ ਸੀ। ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਾਜਪਾ ਸਰਕਾਰ ਬਣਨ ਤੋਂ ਬਾਅਦ ਜਯ ਸ਼ਾਹ ਦੀ ਕੰਪਨੀ ਦਾ ਟਰਨ ਓਵਰ ਅਚਾਨਕ ਕਾਫੀ ਵਧ ਗਿਆ। ਕਾਂਗਰਸ ਨੇ ਇਸ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਜਵਾਬ ਮੰਗਿਆ ਸੀ। ਇਸ ਤੋਂ ਬਾਅਦ ਰਾਜਨਾਥ ਸਿੰਘ, ਸਿਮਰਤੀ ਈਰਾਨੀ ਅਤੇ ਪਿਊਸ਼ ਗੋਇਲ ਸਮੇਤ ਕਈ ਕੇਂਦਰੀ ਮੰਤਰੀਆਂ ਨੇ ਸਫਾਈ ਦੇ ਕੇ ਸ਼ਾਹ ਦੇ ਬੇਟੇ ਦਾ ਬਚਾਅ ਕੀਤਾ। ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ ਸੀ ਕਿ ਮੋਦੀ ਜੀ ਤੁਸੀਂ ਚੌਕੀਦਾਰ ਸੀ ਜਾਂ ਭਾਈਵਾਲ।
Check Also
ਜਸਟਿਸ ਬੀ.ਆਰ. ਗਵੱਈ ਭਾਰਤ ਦੇ 52ਵੇਂ ਚੀਫ ਜਸਟਿਸ ਹੋਣਗੇ
14 ਮਈ ਤੋਂ ਸੰਭਾਲਣਗੇ ਸੁਪਰੀਮ ਕੋਰਟ ਦਾ ਕੰਮ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੇ ਮਾਨਯੋਗ ਚੀਫ …