Breaking News
Home / ਪੰਜਾਬ / ਬਿਕਰਮ ਮਜੀਠੀਆ ਵੀ ਮੰਤਰੀਆਂ ਦੀ ਲੜਾਈ ‘ਚ ਕੁੱਦੇ

ਬਿਕਰਮ ਮਜੀਠੀਆ ਵੀ ਮੰਤਰੀਆਂ ਦੀ ਲੜਾਈ ‘ਚ ਕੁੱਦੇ

ਕਿਹਾ : ਵੱਡੇ ਜ਼ਿਲ੍ਹੇ ‘ਚ ਪੋਸਟਿੰਗ ਕਰਵਾਉਣ ਦਾ ਰੇਟ 5 ਕਰੋੜ ਰੁਪਏ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ‘ਚ ਡਿਪਟੀ ਸੀ ਐਮ ਸੁਖਜਿੰਦਰ ਸਿੰਘ ਰੰਧਾਵਾ ਅਤੇ ਟੈਕਨੀਕਲ ਐਜੂਕੇਸ਼ਨ ਮੰਤਰੀ ਰਾਣਾ ਗੁਰਜੀਤ ਦੀ ਲੜਾਈ ‘ਚ ਵਿਰੋਧੀ ਦਲ ਵੀ ਕੁੱਦ ਪਿਆ ਹੈ। ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਨੇ ਆਰੋਪ ਲਗਾਇਆ ਕਿ ਛੋਟੇ ਜ਼ਿਲ੍ਹੇ ‘ਚ ਪੋਸਟਿੰਗ ਦੇ ਲਈ 2 ਤੋਂ 3 ਕਰੋੜ ਰੁਪਏ ਅਤੇ ਵੱਡੇ ਜ਼ਿਲ੍ਹੇ ‘ਚ ਪੋਸਟਿੰਗ ਦੇ ਲਈ 5 ਕਰੋੜ ਰੁਪਏ ਦਾ ਰੇਟ ਰੱਖਿਆ ਗਿਆ ਹੈ। ਚੰਡੀਗੜ੍ਹ ‘ਚ ਮਜੀਠੀਆ ਨੇ ਕਿਹਾ ਕਿ ਮੰਤਰੀ ਵੱਲੋਂ ਲਗਾਏ ਗਏ ਆਰੋਪਾਂ ਦੀ ਜਾਂਚ ਕਰਵਾਉਣ ਦੀ ਬਜਾਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੀਟਿੰਗ ਵਾਲੀ ਥਾਂ ਦੇ ਦਰਵਾਜ਼ੇ ਹੀ ਬੰਦ ਕਰਵਾ ਦਿੱਤੇ। ਮੁੱਖ ਮੰਤਰੀ ਨੇ ਬਾਅਦ ਵਿਚ ਇਨ੍ਹਾਂ ਮੰਤਰੀਆਂ ਆਪਣੇ ਘਰ ਬੁਲਾ ਕੇ ਚੁੱਪ ਕਰਵਾ ਦਿੱਤਾ ਅਤੇ ਕਿਹਾ ਕਿ ਬਾਹਰ ਕੋਈ ਗੱਲ ਨਹੀਂ ਕੀਤੀ ਜਾਵੇਗੀ। ਮਜੀਠੀਆ ਨੇ ਆਰੋਪ ਲਗਾਇਆ ਕਿ ਪੰਜਾਬ ਇਕ ਬਾਰਡਰ ਸਟੇਟ ਹੈ ਅਤੇ ਇਸ ਨੂੰ ਧਿਆਨ ‘ਚ ਰੱਖਦੇ ਹੋਏ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਰੰਧਾਵਾ ‘ਤੇ ਗੰਭੀਰ ਆਰੋਪ ਲਗਾਉਂਦੇ ਹੋਏ ਕਿਹਾ ਕਿ ਇਸ ਤੋਂ ਪਹਿਲਾਂ ਰੰਧਾਵਾ ਯੂਪੀ ਦੇ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਵੀਆਈਪੀ ਟ੍ਰੀਟਮੈਂਟ ਦਿੰਦੇ ਰਹੇ ਹਨ ਅਤੇ ਇਸ ਤੋਂ ਇਲਾਵਾ ਗੈਂਗਸਟਰ ਜੱਗੂ ਭਗਵਾਨਪੁਰੀਆ ਅਤੇ ਲਾਰੈਂਸ ਬਿਸ਼ਨੋਈ ਨੂੰ ਲੈ ਕੇ ਰੰਧਾਵਾ ‘ਤੇ ਗੰਭੀਰ ਸਵਾਲ ਉਠਦੇ ਰਹੇ ਹਨ।

Check Also

ਪਾਣੀਆਂ ਦੇ ਮਾਮਲੇ ’ਤੇ ਪੰਜਾਬ ਨੇ ਹਰਿਆਣਾ ਦੇ ਦਾਅਵੇ ਕੀਤੇ ਖਾਰਜ

  ਹਰਿਆਣਾ ਸਰਕਾਰ ਪੂਰਾ ਪਾਣੀ ਮਿਲਣ ਦਾ ਕਰਦੀ ਹੈ ਦਾਅਵਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਨੇ …