Breaking News
Home / ਪੰਜਾਬ / ਮੁੱਖ ਮੰਤਰੀ ਚੰਨੀ ਦੇ ਸਾਹਮਣੇ ਹੀ ਭਿੜੇ ਰੰਧਾਵਾ ਤੇ ਰਾਣਾ ਗੁਰਜੀਤ

ਮੁੱਖ ਮੰਤਰੀ ਚੰਨੀ ਦੇ ਸਾਹਮਣੇ ਹੀ ਭਿੜੇ ਰੰਧਾਵਾ ਤੇ ਰਾਣਾ ਗੁਰਜੀਤ

ਪੈਸੇ ਲੈ ਕੇ ਐਸਐਸਪੀ ਤੇ ਡੀਐਸਪੀ ਲਗਾਉਣ ਦੇ ਆਰੋਪ ਨਾਲ ਵਿਗੜਿਆ ਮਾਹੌਲ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ‘ਚ ਮਾਫੀਆ ਤੇ ਕੁਰੱਪਸ਼ਨ ਖਤਮ ਕਰਨ ਦਾ ਦਾਅਵਾ ਕਰਨ ਵਾਲੀ ਚੰਨੀ ਸਰਕਾਰ ਖੁਦ ਹੀ ਇਸ ਵਿਚ ਘਿਰਦੀ ਹੋਈ ਨਜ਼ਰ ਆ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਵੀਰਵਾਰ ਨੂੰ ਹੋਈ ਕੈਬਨਿਟ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਦੇ ਸਾਹਮਣੇ ਹੀ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਆਪਸ ‘ਚ ਭਿੜ ਗਏ। ਇਨ੍ਹਾਂ ਮੰਤਰੀਆਂ ‘ਚ ਬਹਿਸ ਪੰਜਾਬ ‘ਚ ਪੈਸੇ ਲੈ ਕੇ ਐਸਐਸਪੀ ਅਤੇ ਡੀਐਸਪੀ ਲਗਾਉਣ ਸਬੰਧੀ ਲਗਾਏ ਗਏ ਆਰੋਪ ਨੂੰ ਲੈ ਕੇ ਹੋਈ। ਜਿਸ ਸਮੇਂ ਇਹ ਦੋਵੇਂ ਮੰਤਰੀ ਆਪਸ ਵਿਚ ਬਹਿਸ ਰਹੇ ਸਨ ਉਸ ਸਮੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਉਥੇ ਹੀ ਮੌਜੂਦ ਸਨ ਅਤੇ ਉਨ੍ਹਾਂ ਵਿਚ ਪੈ ਕੇ ਮਾਹੌਲ ਨੂੰ ਸ਼ਾਂਤ ਕਰਵਾਇਆ। ਕੈਬਨਿਟ ਮੀਟਿੰਗ ਤੋਂ ਬਾਅਦ ਸਾਰੇ ਅਫ਼ਸਰਾਂ ਨੂੰ ਭੇਜ ਦਿੱਤਾ ਗਿਆ ਸੀ। ਇਸ ਤੋਂ ਬਾਅਦ ਡਿਪਟੀ ਸੀਐਮ ਰੰਧਾਵਾ ਨੇ ਕਿਹਾ ਕਿ ਉਨ੍ਹਾਂ ‘ਤੇ ਪੈਸੇ ਲੈ ਕੇ ਐਸ ਐਸ ਪੀ ਅਤੇ ਡੀਐਸ ਪੀ ਲਗਾਉਣ ਦਾ ਆਰੋਪ ਲਗ ਰਿਹਾ ਹੈ। ਇਸ ਦੇ ਲਈ ਉਨ੍ਹਾਂ ਨੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੋਂ ਪੁੱਛਿਆ ਤਾਂ ਉਨ੍ਹਾਂ ਕਿਹਾ ਉਨ੍ਹਾਂ ਨੂੰ ਇਹ ਗੱਲ ਟੈਕਨੀਕਲ ਐਜੂਕੇਸ਼ਨ ਮੰਤਰੀ ਰਾਣਾ ਗੁਰਜੀਤ ਨੇ ਕਹੀ ਸੀ, ਜਿਸ ਤੋਂ ਬਾਅਦ ਰੰਧਾਵਾ ਤੇ ਰਾਣਾ ਗੁਰਜੀਤ ਆਹਮੋ-ਸਾਹਮਣੇ ਆ ਗਏ ਅਤੇ ਦੋਵਾਂ ਦਰਮਿਆਨ ਕਾਫ਼ੀ ਤੂੰ-ਤੂੰ ਮੈਂ-ਮੈਂ ਹੋਈ।

 

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …