25.9 C
Toronto
Monday, August 3, 2026
spot_img
Homeਪੰਜਾਬਪੰਜਾਬ 'ਚ ਨਸ਼ੇ ਨਾਲ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ

ਪੰਜਾਬ ‘ਚ ਨਸ਼ੇ ਨਾਲ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ

ਫਿਰੋਜ਼ਪੁਰ ਦੇ ਦੋ ਹੋਰ ਨੌਜਵਾਨ ਚੜ੍ਹੇ ਨਸ਼ੇ ਦੀ ਭੇਟ
ਫਿਰੋਜ਼ਪੁਰ/ਬਿਊਰੋ ਨਿਊਜ਼
ਪੰਜਾਬ ਵਿਚ ਨਸ਼ੇ ਕਾਰਨ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਦੇ ਚੱਲਦਿਆਂ ਫਿਰੋਜ਼ਪੁਰ ਦੇ ਦੋ ਹੋਰ ਨੌਜਵਾਨ ਅੱਜ ਨਸ਼ੇ ਦੀ ਭੇਟ ਚੜ੍ਹ ਗਏ। ਫਿਰੋਜ਼ਪੁਰ ਦੇ ਪਿੰਡ ਖ਼ਲਚੀਆਂ ਕਦੀਮ ਦੇ 27 ਸਾਲਾ ਤਰਸੇਮ ਨਾਂ ਦੇ ਨੌਜਵਾਨ ਦੀ ਨਸ਼ਿਆਂ ਕਾਰਨ ਅੱਜ ਮੌਤ ਹੋ ਗਈ। ਤਰਸੇਮ ਦੀ ਹੋਈ ਮੌਤ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਕਾਰਕੁੰਨਾਂ ਨੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਵੀ ਕੀਤਾ। ਇਸੇ ਤਰ੍ਹਾਂ ਫ਼ਿਰੋਜ਼ਪੁਰ ਸ਼ਹਿਰ ਦੇ ਇਕ ਹੋਰ 22 ਸਾਲਾ ਨੌਜਵਾਨ ਦੀ ਜਾਨ ਵੀ ਨਸ਼ੇ ਨੇ ਲਈ। ਜਾਣਕਾਰੀ ਅਨੁਸਾਰ ਸ਼ੁਭਮ ਨਾਂ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਈ ਹੈ।

RELATED ARTICLES
POPULAR POSTS