4.7 C
Toronto
Tuesday, November 25, 2025
spot_img
Homeਪੰਜਾਬਸੂਫੀ ਗਾਇਕ ਮਨਮੀਤ ਸਿੰਘ ਦੀ ਮੌਤ

ਸੂਫੀ ਗਾਇਕ ਮਨਮੀਤ ਸਿੰਘ ਦੀ ਮੌਤ

ਮਨਮੀਤ ਦੀ ਮ੍ਰਿਤਕ ਦੇਹ ਹਿਮਾਚਲ ਦੇ ਕਾਂਗੜਾ ਤੋਂ ਹੋਈ ਬਰਾਮਦ
ਅੰਮ੍ਰਿਤਸਰ : ਪੰਜਾਬੀ ਗਾਇਕ ਮਨਮੀਤ ਸਿੰਘ ਦੀ ਮੌਤ ਹੋ ਗਈ ਹੈ ਅਤੇ ਉਸਦੀ ਲਾਸ਼ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੀ ਕਰੇਰੀ ਝੀਲ ਵਿਚੋਂ ਬਰਾਮਦ ਕੀਤੀ ਗਈ ਹੈ। ਇਹ ਜਾਣਕਾਰੀ ਕਾਂਗੜਾ ਦੇ ਐਸ ਐਸ ਪੀ ਨੇ ਸਾਂਝੀ ਕੀਤੀ ਹੈ। ਐਸ ਐਸ ਪੀ ਦੇ ਮੁਤਾਬਕ ਬਰਾਮਦ ਹੋਈ ਮ੍ਰਿਤਕ ਦੇਹ ਸੈਨ ਭਰਾਵਾਂ ਵਿਚੋਂ ਇਕ ਮਨਮੀਤ ਦੀ ਹੈ। ਇਹ ਦੋਵੇਂ ਭਰਾਵਾਂ ਦੀ ਜੋੜੀ ਸੂਫੀ ਗਾਇਕੀ ਲਈ ਜਾਣੀ ਜਾਂਦੀ ਸੀ। ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਮਨਮੀਤ ਆਪਣੇ ਦੋਸਤਾਂ ਨਾਲ ਧਰਮਸ਼ਾਲਾ ਘੁੰਮਣ ਗਿਆ ਹੋਇਆ ਸੀ। ਇਹ ਸੂਫੀ ਗਾਇਕ ਕਰੇਰੀ ਝੀਲ ‘ਤੇ ਗਿਆ, ਜਿਥੇ ਭਾਰੀ ਬਰਸਾਤ ਤੇ ਹੜ੍ਹਾਂ ਤੋਂ ਬਾਅਦ ਉਹ ਲਾਪਤਾ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਮਨਮੀਤ ਕਰੇਰੀ ਝੀਲ ਦੇ ਨਾਲੇ ਵਿਚ ਡਿੱਗ ਪਿਆ ਤੇ ਤੇਜ਼ ਰਫਤਾਰ ਹੜ੍ਹਾਂ ਦੇ ਪਾਣੀ ਵਿਚ ਰੁੜ ਗਿਆ। ਸੂਫੀ ਗਾਇਕ ਮਨਮੀਤ ਸਿੰਘ ਜੋ ‘ਦੁਨੀਆਦਾਰੀ’ ਗਾਣੇ ਨਾਲ ਮਸ਼ਹੂਰ ਹੋਇਆ ਸੀ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਹਿਮਾਚਲ ਦੇ ਧਰਮਸ਼ਾਲਾ ਖੇਤਰ ਵਿਚ ਬੱਦਲ ਫਟ ਗਏ ਸਨ ਅਤੇ ਸਥਿਤੀ ਹੜ੍ਹਾਂ ਵਰਗੀ ਬਣ ਗਈ ਸੀ। ਇਸੇ ਦੌਰਾਨ ਪਾਣੀ ਦੇ ਤੇਜ਼ ਵਹਾਅ ਦੌਰਾਨ ਕਈ ਗੱਡੀਆਂ ਵੀ ਰੁੜ ਗਈਆਂ ਸਨ ਅਤੇ ਦਰਜਨ ਦੇ ਕਰੀਬ ਵਿਅਕਤੀਆਂ ਦੀ ਜਾਨ ਵੀ ਚਲੀ ਸੀ।

RELATED ARTICLES
POPULAR POSTS