Breaking News
Home / ਪੰਜਾਬ / ਕਰਤਾਰਪੁਰ ਲਾਂਘੇ ਸਬੰਧੀ ਸਰਹੱਦ ‘ਤੇ ਦੋਹਾਂ ਮੁਲਕਾਂ ਦੀ ਹੋਈ ਬੈਠਕ

ਕਰਤਾਰਪੁਰ ਲਾਂਘੇ ਸਬੰਧੀ ਸਰਹੱਦ ‘ਤੇ ਦੋਹਾਂ ਮੁਲਕਾਂ ਦੀ ਹੋਈ ਬੈਠਕ

ਪਾਕਿ ਅਧਿਕਾਰੀਆਂ ਨੇ ਆਪਣੇ ਵਾਲੇ ਪਾਸੇ ਲਗਾਏ ਪਾਕਿਸਤਾਨ ਦੇ ਹੱਕ ‘ਚ ਨਾਅਰੇ
ਡੇਰਾ ਬਾਬਾ ਨਾਨਕ/ਬਿਊਰੋ ਨਿਊਜ਼
ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਦੇ ਤਕਨੀਕੀ ਅਧਿਕਾਰੀਆਂ ਦੀ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ‘ਤੇ ਮੀਟਿੰਗ ਹੋਈ। ਇਹ ਮੀਟਿੰਗ ਤਕਰੀਬਨ ਦੋ ਘੰਟਿਆਂ ਤੱਕ ਚੱਲੀ ਅਤੇ ਲਾਂਘੇ ਸਬੰਧੀ ਕਈ ਪਹਿਲੂਆਂ ‘ਤੇ ਗੱਲਬਾਤ ਹੋਈ। ਜੰਮੂ ਕਸ਼ਮੀਰ ਦੇ ਵਿਸ਼ੇਸ਼ ਰੁਤਬੇ ਨੂੰ ਖ਼ਤਮ ਕਰਨ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚ ਤਣਾਅ ਦੇ ਚੱਲਦਿਆਂ ਇਹ ਪਹਿਲੀ ਬੈਠਕ ਸੀ। ਧਿਆਨ ਰਹੇ ਕਿ ਪਾਕਿਸਤਾਨ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਉਹ ਪ੍ਰਕਾਸ਼ ਪੁਰਬ ਤੋਂ ਪਹਿਲਾਂ ਹੀ ਲਾਂਘੇ ਸਬੰਧੀ ਸਾਰਾ ਕੰਮ ਮੁਕੰਮਲ ਕਰ ਲੈਣਗੇ।
ਮੀਟਿੰਗ ਮੁਕੰਮਲ ਹੋਣ ਤੋਂ ਬਾਅਦ ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ ਦੇ ਚੀਫ਼ ਇੰਜਨੀਅਰ ਡੀ.ਐਸ. ਚਾਹਲ ਨੇ ਦੱਸਿਆ ਕੇ ਮੀਟਿੰਗ ਦੌਰਾਨ ਤਕਨੀਕੀ ਪਹਿਲੂਆਂ ‘ਤੇ ਹੀ ਚਰਚਾ ਹੋਈ। ਜੇ ਜ਼ਰੂਰਤ ਪਈ ਤਾਂ ਮੀਟਿੰਗ ਦੁਬਾਰਾ ਵੀ ਬੁਲਾਈ ਜਾ ਸਕਦੀ ਹੈ। ਚਾਹਲ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਕਿ ਪਾਕਿਸਤਾਨੀ ਅਧਿਕਾਰੀਆਂ ਨੇ ਮੀਟਿੰਗ ਤੋਂ ਬਾਅਦ ਪਾਕਿਸਤਾਨ ਵਾਲੇ ਪਾਸੇ ਪਾਕਿਸਤਾਨ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ ਤੇ ਇਸ ਨਾਲ ਹੀ ਪਾਕਿਸਤਾਨੀ ਰਾਸ਼ਟਰੀ ਗੀਤ ਵੀ ਗਾਇਆ।

Check Also

ਪੰਜਾਬ, ਚੰਡੀਗੜ੍ਹ ਤੇ ਹਿਮਾਚਲ ’ਚ ਨਾਮਜ਼ਦਗੀਆਂ ਭਰਨ ਦਾ ਕੰਮ ਹੋਇਆ ਮੁਕੰਮਲ

ਲੋਕ ਸਭਾ ਚੋਣਾਂ ਦੇ 7ਵੇਂ ਗੇੜ ਦੌਰਾਨ 1 ਜੂਨ ਨੂੰ ਪੈਣੀਆਂ ਹਨ ਵੋਟਾਂ ਚੰਡੀਗੜ੍ਹ/ਬਿਊਰੋ ਨਿਊਜ਼ …