8.1 C
Toronto
Friday, November 21, 2025
spot_img
Homeਪੰਜਾਬਨਸ਼ਾ ਤਸਕਰ ਕੋਰੀਅਰ ਕੰਪਨੀਆਂ ਦਾ ਲੈਣ ਲੱਗੇ ਸਹਾਰਾ

ਨਸ਼ਾ ਤਸਕਰ ਕੋਰੀਅਰ ਕੰਪਨੀਆਂ ਦਾ ਲੈਣ ਲੱਗੇ ਸਹਾਰਾ

ਹੁਸ਼ਿਆਰਪੁਰ ਦੇ ਕਸਬਾ ਬੁੱਲੋਵਾਲ ‘ਚ ਲੋਕਾਂ ਨੇ ਤਸਕਰ ਦਾ ਚਾੜ੍ਹਿਆ ਕੁਟਾਪਾ
ਚੰਡੀਗੜ੍ਹ/ਬਿਊਰੋ ਨਿਊਜ਼
ਨਸ਼ਾ ਤਸਕਰੀ ਦੇ ਹਰ ਰੋਜ਼ ਨਵੇਂ ਤਰੀਕੇ ਸਾਹਮਣੇ ਆ ਰਹੇ ਹਨ। ਇਸ ਸਬੰਧੀ ਨਸ਼ਿਆਂ ਦੀ ਰੋਕਥਾਮ ਲਈ ਬਣਾਈ ਵਿਸ਼ੇਸ਼ ਟਾਸਕ ਫੋਰਸ ਨੇ ਪੰਜਾਬ ਵਿੱਚ ਨਸ਼ਾ ਤਸਕਰੀ ਦਾ ਵੱਖਰਾ ਤਰੀਕਾ ਵਰਤੇ ਜਾਣ ਦਾ ਖੁਲਾਸਾ ਕੀਤਾ ਹੈ। ਐਸਟੀਐਫ ਦੇ ਲੁਧਿਆਣਾ ਵਿੰਗ ਨੇ ਇੱਕ ਨਾਮੀ ਕੋਰੀਅਰ ਕੰਪਨੀ ਕੋਲੋਂ ਨਸ਼ੀਲੇ ਪਦਾਰਥਾਂ ਦੇ 14 ਡੱਬੇ ਜ਼ਬਤ ਕੀਤੇ ਹਨ। ਇਨ੍ਹਾਂ ਵਿੱਚ ਚਾਰ ਲੱਖ ਰੁਪਏ ਤੋਂ ਵੱਧ ਦੀਆਂ ਪਾਬੰਦੀਸ਼ੁਦਾ ਗੋਲ਼ੀਆਂ ਤੇ ਕੈਪਸੂਲ ਬੰਦ ਕੀਤੇ ਹੋਏ ਸਨ। ਏ.ਆਈ.ਜੀ. ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਕੋਰੀਅਰ ਕੰਪਨੀਆਂ ਨੇ ਪਾਰਸਲ ਵਿੱਚ ਭੇਜੀ ਜਾਣ ਵਾਲੀ ਵਸਤੂ ਦੀ ਪੜਤਾਲ ਕਰਨੀ ਹੁੰਦੀ ਹੈ। ਤਸਕਰ ਨਸ਼ੇ ਸਪਲਾਈ ਕਰਨ ਲਈ ਭੇਜਣ ਵਾਲੇ ਦਾ ਜਾਅਲੀ ਐਡਰੈੱਸ ਵਰਤ ਰਹੇ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਪੜਤਾਲ ਜਾਰੀ ਹੈ ਅਤੇ ਜਲਦੀ ਹੀ ਪੁਲਿਸ ਅਸਲ ਦੋਸ਼ੀਆਂ ਤਕ ਪੁੱਜ ਜਾਵੇਗੀ।
ਉਧਰ ਦੂਜੇ ਪਾਸੇ ਹੁਸ਼ਿਆਰਪੁਰ ਵਿਚ ਪੈਂਦੇ ਕਸਬਾ ਬੁੱਲ੍ਹੋਵਾਲ ਵਿਚ ਸਥਾਨਕ ਲੋਕਾਂ ਨੇ ਨਸ਼ਾ ਸਪਲਾਈ ਕਰਨ ਆਏ ਤਸਕਰ ਨੂੰ ਫੜ ਕੇ ਚੰਗਾ ਕੁਟਾਪਾ ਚਾੜ੍ਹਿਆ ਅਤੇ ਫਿਰ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।

RELATED ARTICLES
POPULAR POSTS