16.4 C
Toronto
Saturday, September 19, 2026
spot_img
Homeਪੰਜਾਬਐਸਜੀਪੀਸੀ ਦਾ ਯੂਟਿਊਬ ਚੈਨਲ ਇਕ ਹਫਤੇ ਲਈ ਮੁਅੱਤਲ

ਐਸਜੀਪੀਸੀ ਦਾ ਯੂਟਿਊਬ ਚੈਨਲ ਇਕ ਹਫਤੇ ਲਈ ਮੁਅੱਤਲ

ਐਸਜੀਪੀਸੀ ਦਾ ਯੂਟਿਊਬ ਚੈਨਲ ਇਕ ਹਫਤੇ ਲਈ ਮੁਅੱਤਲਗਿਆਨੀ ਹਰਪ੍ਰੀਤ ਸਿੰਘ ਨੇ ਇਸ ਨੂੰ ਦੱਸਿਆ ਮੰਦਭਾਗਾ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰਤ ਯੂਟਿਊਬ ਚੈਨਲ ਐਸਜੀਪੀਸੀ, ਸ੍ਰੀ ਅੰਮ੍ਰਿਤਸਰ ਨੂੰ ਯੂਟਿਊਬ ਨੇ ਆਪਣੀ ਨੀਤੀ ਦੀ ਉਲੰਘਣਾ ਦਾ ਹਵਾਲਾ ਦਿੰਦਿਆਂ ਇਕ ਹਫਤੇ ਲਈ ਮੁਅੱਤਲ ਕਰ ਦਿੱਤਾ। ਲੰਘੇ ਕੱਲ੍ਹ 19 ਨਵੰਬਰ ਨੂੰ ਜਦੋਂ ਸ਼ਾਮ ਵੇਲੇ ਸ੍ਰੀ ਹਰਿਮੰਦਰ ਸਾਹਿਬ ਤੋਂ ਹਰ ਰੋਜ਼ ਦੀ ਤਰ੍ਹਾਂ ਰਹਿਰਾਸ ਸਾਹਿਬ ਦੇ ਪਾਠ ਦਾ ਸਿੱਧਾ ਪ੍ਰਸਾਰਣ ਜਾਰੀ ਸੀ, ਉਸੇ ਦੌਰਾਨ ਇਹ ਕਾਰਵਾਈ ਹੋਈ ਹੈ। ਯੂਟਿਊਬ ਦੇ ਅਨੁਸਾਰ 31 ਅਕਤੂਬਰ 2025 ਨੂੰ ਅਪਲੋਡ ਕੀਤੀ ਗਈ ਇਕ ਵੀਡੀਓ ‘ਤੇ ਉਨ੍ਹਾਂ ਦੀ ਨੀਤੀ ਦੇ ਮੁਤਾਬਕ ਇਤਰਾਜ਼ ਜਤਾਇਆ ਗਿਆ। ਇਸ ਵੀਡੀਓ ਵਿਚ ਸਿੱਖ ਯੋਧਿਆਂ ਦੇ ਬਾਰੇ ਵਿਚ ਇਤਿਹਾਸਕ ਵਿਚਾਰ ਸਾਂਝੇ ਕੀਤੇ ਗਏ ਸਨ, ਜਿਸ ਨੂੰ ਯੂਟਿਊਬ ਨੇ ਆਪਣੀ ਕੰਟੈਂਟ ਗਾਈਡ ਲਾਈਨ ਦੀ ਉਲੰਘਣਾ ਮੰਨਿਆ ਹੈ। ਇਸੇ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਨੂੰ ਮੰਦਭਾਗਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਬਾਹਰੀ ਸੋਸ਼ਲ ਪਲੇਟਫਾਰਮਾਂ ‘ਤੇ ਪੂਰੀ ਤਰ੍ਹਾਂ ਨਿਰਭਰ ਹੋਣ ਦੀ ਬਜਾਏ ਸ਼੍ਰੋਮਣੀ ਕਮੇਟੀ ਨੂੰ ਆਪਣਾ ਅਧਿਕਾਰਤ ਸੈਟੇਲਾਈਟ ਚੈਨਲ ਚਲਾਉਣ ਦੀ ਪ੍ਰਕਿਰਿਆ ਜਲਦੀ ਪੂਰੀ ਕਰਨੀ ਚਾਹੀਦੀ ਹੈ।

RELATED ARTICLES
POPULAR POSTS