ਪੂਰੇ ਭਾਰਤ ਵਿਚ ਹੜਤਾਲ ਨੂੰ ਮਿਲਿਆ ਭਰਵਾਂ ਹੁੰਗਾਰਾ
ਚੰਡੀਗੜ੍ਹ/ਬਿਊਰੋ ਨਿਊਜ਼
ਭਾਰਤ ਵਿਚ ਦਵਾਈਆਂ ਦੀ ਆਨਲਾਈਨ ਵਿਕਰੀ ਖਿਲਾਫ ਕੈਮਿਸਟ ਐਸੋਸੀਏਸ਼ਨ ਵਲੋਂ ਅੱਜ ਦਿੱਤੇ ਹੜਤਾਲ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ। ਇਸ ਦੇ ਚੱਲਦਿਆਂ ਦੇਸ਼ ਦੇ ਤਕਰੀਬਨ ਸਾਢੇ ਅੱਠ ਲੱਖ ਕੈਮਿਸਟ ਹੜਤਾਲ ‘ਤੇ ਰਹੇ, ਜਿਸ ਕਾਰਨ ਮਰੀਜ਼ਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਐਸੋਸੀਏਸ਼ਨ ਦੀ ਮੰਗ ਹੈ ਕਿ ਆਨਲਾਈਨ ਦਵਾਈਆਂ ਦੀ ਵਿਕਰੀ ਬੰਦ ਹੋਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਨਕਲੀ ਦਵਾਈਆਂ ਦੀ ਭਰਮਾਰ ਦੇਸ਼ ਵਿਚ ਵਧ ਰਹੀ ਹੈ ਅਤੇ ਡਰੱਗ ਮਾਫੀਆ ਸਰਗਰਮ ਹੋ ਰਿਹਾ ਹੈ। ਐਸੋਸੀਏਸ਼ਨ ਨੇ ਕਿਹਾ ਕਿ
ਆਨਲਾਈਨ ਜ਼ਰੀਏ ਮਨਾਹੀ ਵਾਲੀਆਂ ਦਵਾਈਆਂ ਵੀ ਧੜੱਲੇ ਨਾਲ ਵਿਕ ਰਹੀਆਂ ਹਨ। ਚੰਡੀਗੜ੍ਹ ਵਿਚ ਵੀ ਐਸੋਸੀਏਸ਼ਨ ਨੇ ਅੱਜ ਦੁਕਾਨਾਂ ਬੰਦ ਰੱਖੀਆਂ ਪਰ ਐਮਰਜੈਂਸੀ ਲਈ ਪੀ. ਜੀ. ਆਈ., ਸੈਕਟਰ-32 ਅਤੇ ਸੈਕਟਰ-16 ਦੇ ਸਰਕਾਰੀ ਹਸਪਤਾਲ ਅੰਦਰ ਦੁਕਾਨਾਂ ਖੁੱਲ੍ਹੀਆਂ ਰੱਖਣ ਦੀ ਇਜਾਜ਼ਤ ਦਿੱਤੀ ਗਈ ਸੀ।
Check Also
ਸੰਕਲਪ ਵੱਲੋਂ ਯੂਪੀਐਸਸੀ ਦੇ ਵਿਦਿਆਰਥੀਆਂ ਲਈ ਕੀਤਾ ਜਾਵੇਗਾ ਮੁਫ਼ਤ ਇੰਟਰਵਿਊ ਦੀ ਤਿਆਰੀ ਦਾ ਆਯੋਜਨ
ਚੰਡੀਗੜ੍ਹ/ਬਿਊਰ ਨਿਊਜ਼ : ਸਮਾਜਸੇਵੀ ਸੰਸਥਾ ਸੰਕਲਪ ਆਈਏਐਸ ਸੈਕਟਰ 29, ਚੰਡੀਗੜ੍ਹ ਵੱਲੋਂ ਹਰ ਸਾਲ ਦੀ ਤਰ੍ਹਾਂ …