Breaking News
Home / ਪੰਜਾਬ / ਕਿਸਾਨ ਜਥੇਬੰਦੀਆਂ ਵੱਲੋਂ ਅੰਬਾਨੀ ਦੇ ਕਾਰੋਬਾਰ ਦੇ ਬਾਈਕਾਟ ਦਾ ਸੱਦਾ ਰੰਗ ਦਿਖਾਉਣ ਲੱਗਾ

ਕਿਸਾਨ ਜਥੇਬੰਦੀਆਂ ਵੱਲੋਂ ਅੰਬਾਨੀ ਦੇ ਕਾਰੋਬਾਰ ਦੇ ਬਾਈਕਾਟ ਦਾ ਸੱਦਾ ਰੰਗ ਦਿਖਾਉਣ ਲੱਗਾ

ਚੰਡੀਗੜ੍ਹ : ਕਿਸਾਨ ਜਥੇਬੰਦੀਆਂ ਵੱਲੋਂ ਅੰਬਾਨੀ ਦੇ ਕਾਰੋਬਾਰ ਦੇ ਬਾਈਕਾਟ ਦਾ ਸੱਦਾ ਰੰਗ ਦਿਖਾਉਣ ਲੱਗਾ ਹੈ। ਅਹਿਮ ਸੂਤਰਾਂ ਅਨੁਸਾਰ ਪੰਜਾਬ ਅਤੇ ਹਰਿਆਣਾ ਵਿਚੋਂ ਵੱਡੀ ਗਿਣਤੀ ਵਿੱਚ ਰਿਲਾਇੰਸ ਜੀਓ ਦੇ ਗਾਹਕ ਹੁਣ ਜੀਓ ਦੇ ਕੁਨੈਕਸ਼ਨ ‘ਪੋਰਟ’ ਕਰਾਉਣ ਲਈ ਨਿੱਤਰੇ ਹਨ। ਰਿਲਾਇੰਸ ਜੀਓ ਵੱਲੋਂ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਕੋਲ ਵਿਰੋਧੀ ਕੰਪਨੀਆਂ ਦੀ ਪਾਈ ਸ਼ਿਕਾਇਤ ਤੋਂ ਇਹ ਸਾਬਤ ਹੁੰਦਾ ਹੈ ਕਿ ਕਿਸਾਨ ਧਿਰਾਂ ਦੇ ਸੱਦੇ ਦਾ ਸੇਕ ਕਿਸੇ ਨਾ ਕਿਸੇ ਰੂਪ ਵਿਚ ਅੰਬਾਨੀ ਦੇ ਜੀਓ ਕਾਰੋਬਾਰ ਨੂੰ ਲੱਗਣ ਲੱਗਾ ਹੈ।
ਰਿਲਾਇੰਸ ਜੀਓ ਨੇ ਸ਼ਿਕਾਇਤ ਵਿੱਚ ਆਪਣੇ ਵਿਰੋਧੀ ਭਾਰਤੀ ਏਅਰਟੈੱਲ ਅਤੇ ਵੋਡਾਫੋਨ-ਆਈਡੀਆ ‘ਤੇ ਉਂਗਲ ਉਠਾਈ ਹੈ ਕਿ ਵਿਰੋਧੀ ਕੰਪਨੀਆਂ ਜੀਓ ਖ਼ਿਲਾਫ਼ ਗ਼ਲਤ ਪ੍ਰਚਾਰ ਕਰਕੇ ਗਾਹਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ। ਸ਼ਿਕਾਇਤ ਵਿਚ ਆਖਿਆ ਗਿਆ ਹੈ ਕਿ ਰਿਲਾਇੰਸ ਜੀਓ ਕੋਲ ਜੀਓ ਕੁਨੈਕਸ਼ਨ ਦੂਸਰੀਆਂ ਕੰਪਨੀਆਂ ਵਿਚ ਤਬਦੀਲ ਕਰਾਉਣ ਦੀਆਂ ਦਰਖਾਸਤਾਂ ਵਧ ਗਈਆਂ ਹਨ। ਦੂਸਰੀ ਤਰਫ ਏਅਰਟੈੱਲ ਅਤੇ ਵੋਡਾਫੋਨ ਦੇ ਪ੍ਰਤੀਨਿਧਾਂ ਨੂੰ ਇਨ੍ਹਾਂ ਇਲਜ਼ਾਮਾਂ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਹੈ। ਦੇਖਣ ਵਿਚ ਆਇਆ ਹੈ ਕਿ ਸੋਸ਼ਲ ਮੀਡੀਆ ‘ਤੇ ਕਈ ਕੰਪਨੀਆਂ ਦੇ ਡੀਲਰਾਂ ਵੱਲੋਂ ਜੀਓ ਕੁਨੈਕਸ਼ਨ ਤਬਦੀਲ ਕਰਾਏ ਜਾਣ ਬਾਰੇ ਅਤੇ ਆਪੋ-ਆਪਣੀ ਕੰਪਨੀ ਦੇ ਕੁਨੈਕਸ਼ਨ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਪੰਜਾਬ ਵਿੱਚ ਤਾਂ ਕਈ ਮੋਬਾਈਲ ਟਾਵਰ ਵੀ ਕਿਸਾਨਾਂ ਨੇ ਘੇਰੇ ਹੋਏ ਸਨ। ਕਿਰਤੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਦਾ ਕਹਿਣਾ ਸੀ ਕਿ ਕੌਮੀ ਪੱਧਰ ‘ਤੇ ਕਿਸਾਨ ਧਿਰਾਂ ਵੱਲੋਂ ਕੀਤੀ ਅਪੀਲ ਨੂੰ ਲੋਕਾਂ ਨੇ ਪ੍ਰਵਾਨ ਕੀਤਾ ਹੈ ਜਿਸ ਦੇ ਵਜੋਂ ਰਿਲਾਇੰਸ ਜੀਓ ਨੂੰ ਤਕਲੀਫ ਪੁੱਜੀ ਹੈ।

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …