25.5 C
Toronto
Thursday, June 11, 2026
spot_img
Homeਪੰਜਾਬਬਰਨਾਲਾ ਪੁਲਿਸ ਨੇ ਫੜਿਆ ਖਤਰਨਾਕ ਗੈਂਗਸਟਰ ਹਰਦੀਪ ਸਿੰਘ ਦੀਪਾ

ਬਰਨਾਲਾ ਪੁਲਿਸ ਨੇ ਫੜਿਆ ਖਤਰਨਾਕ ਗੈਂਗਸਟਰ ਹਰਦੀਪ ਸਿੰਘ ਦੀਪਾ

ਇਕਬਾਲ ਅਫਰੀਦੀ ਵੀ ਆਇਆ ਜਲੰਧਰ ਪੁਲਿਸ ਦੇ ਅੜਿੱਕੇ
ਬਰਨਾਲਾ/ਬਿਊਰੋ ਨਿਊਜ਼
ਬਰਨਾਲਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦ ਪੁਲਿਸ ਨੇ ਨਾਕਾਬੰਦੀ ਦੌਰਾਨ ਵੱਖ-ਵੱਖ ਮਾਮਲਿਆਂ ਵਿਚ ਨਾਮਜ਼ਦ ਗੈਂਗਸਟਰ ਹਰਦੀਪ ਸਿੰਘ ਉਰਫ਼ ਦੀਪਾ ਨੂੰ ਹਥਿਆਰਾਂ ਸਮੇਤ ਕਾਬੂ ਕਰ ਲਿਆ।ਪ੍ਰੈੱਸ ਕਾਨਫ਼ਰੰਸ ਦੌਰਾਨ ਡਿਪਟੀ ਕਮਿਸ਼ਨਰ ਤੇਜ਼ ਪ੍ਰਤਾਪ ਸਿੰਘ ਫੂਲਕਾ ਅਤੇ ਐਸ ਐਸ ਪੀ ਹਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਕਾਬੂ ਕੀਤਾ ਗੈਂਗਸਟਰ ਹਰਦੀਪ ਸਿੰਘ ਉਰਫ਼ ਦੀਪਾ ਹੈ ਜਿਸ ਖਿਲਾਫ਼ ਵੱਖ-ਵੱਖ ਜ਼ਿਲ੍ਹਿਆਂ ਵਿਚ 19 ਦੇ ਕਰੀਬ ਮਾਮਲੇ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਦੀਪਾ ਦੇ ਕੁਝ ਸਾਥੀ ਪਹਿਲਾਂ ਹੀ ਜੇਲ੍ਹਾਂ ਵਿਚ ਬੰਦ ਹਨ। ਪੁਲਿਸ ਨੇ ਮੁਲਾਜ਼ਮ ਨੂੰ ਰਿਮਾਂਡ ‘ਤੇ ਲੈ ਲਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਉਧਰ ਦੂਜੇ ਪਾਸੇ ਜਲੰਧਰ ਪੁਲਿਸ ਨੇ ਗੈਂਗਸਨਰ ਇਕਬਾਲ ਸਿੰਘ ਅਫਰੀਦੀ ਨੂੰ ਗੈਰਕਾਨੂੰਨੀ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਅਫਰੀਦੀ ਤਰਨਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਪ੍ਰੈਸ ਕਾਨਫਰੰਸ ਦੌਰਾਨ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਕਬਾਲ ਅਫਰੀਕੀ ਮਾਝਾ ਖੇਤਰ ਦਾ ਖਤਰਨਾਕ ਗੈਂਗਸਟਰ ਹੈ ਅਤੇ ਇਹ ਕਈ ਮਾਮਲਿਆਂ ਵਿਚ ਪੁਲਿਸ ਨੂੰ ਲੋੜੀਂਦਾ ਸੀ।

RELATED ARTICLES
POPULAR POSTS