ਕਰੋਨਾ ਦੇ ਡਰੋਂ ਸ਼ਾਮ 5 ਵਜੇ ਦੁਕਾਨਾਂ ਕਰਨੀਆਂ ਹੋਣਗੀਆਂ ਬੰਦ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਸਰਕਾਰ ਨੇ ਕਰੋਨਾ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਸੂਬੇ ‘ਚ ਨਵੀਂ ਪਾਬੰਦੀਆਂ ਦਾ ਐਲਾਨ ਕੀਤਾ ਹੈ। ਸੂਬਾ ਸਰਕਾਰ ਨੇ ਨਿੱਜੀ ਦਫ਼ਤਰਾਂ ਤੇ ਸਰਵਿਸ ਇੰਡਸਟਰੀ ਨੂੰ ‘ਵਰਕ ਫਰਾਮ ਹੋਮ’ ਕਰਨ ਨੂੰ ਕਿਹਾ ਹੈ। ਸੂਬੇ ‘ਚ ਦੁਕਾਨਾਂ ਬੰਦ ਹੋਣ ਦਾ ਸਮਾਂ ਸ਼ਾਮ ਨੂੰ 5 ਵਜੇ ਹੋਵੇਗਾ, ਜਦਕਿ ਨਾਈਟ ਕਰਫਿਊ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਸਾਰਿਆਂ ਨੂੰ 6 ਵਜੇ ਤੱਕ ਆਪਣਾ ਕਾਰੋਬਾਰ ਸਮੇਟ ਕੇ ਘਰ ਪਹੁੰਚਣ ਲਈ ਸਖ਼ਤ ਨਿਰਦੇਸ਼ ਦਿੱਤੇ ਹਨ। ਪੰਜਾਬ ‘ਚ ਸ਼ੋਅਰੂਮ, ਮਾਲਜ਼ ਤੇ ਸਾਰੇ ਰੈਸਟੋਰੈਂਟ 5 ਵਜੇ ਬੰਦ ਹੋ ਜਾਣਗੇ ਅਤੇ ਹੋਮ ਡਲਿਵਰੀ ਦੀ ਇਜਾਜ਼ਤ ਰਾਤ 9 ਵਜੇ ਤੱਕ ਰਹੇਗੀ। ਜ਼ਿਕਰਯੋਗ ਹੈ ਕਿ ਹਫਤਾਵਾਰੀ ਲਾਕਡਾਊਨ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਲੈ ਕੇ ਸੋਮਵਾਰ ਸਵੇਰੇ 5 ਵਜੇ ਤੱਕ ਰਹੇਗਾ।