17.7 C
Toronto
Tuesday, October 13, 2026
spot_img
Homeਪੰਜਾਬਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚੱਢਾ ਦਾ ਲੀਕ ਹੋਇਆ ਸੀ ਅਸ਼ਲੀਲ...

ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚੱਢਾ ਦਾ ਲੀਕ ਹੋਇਆ ਸੀ ਅਸ਼ਲੀਲ ਵੀਡੀਓ

ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚੱਢਾ ਦਾ ਲੀਕ ਹੋਇਆ ਸੀ ਅਸ਼ਲੀਲ ਵੀਡੀਓਚਰਨਜੀਤ ਚੱਢਾ ਦੇ ਮੁੰਡੇ ਨੇ ਕੀਤੀ ਖੁਦਕੁਸ਼ੀ
ਚਰਨਜੀਤ ਚੱਢਾ ਦੀ ਵੀਡੀਓ ਵਿਚ ਦਿਖਣ ਵਾਲੀ ਮਹਿਲਾ ਪ੍ਰਿੰਸੀਪਲ ਸਣੇ 11 ਖਿਲਾਫ ਦਰਜ ਹੋਇਆ ਮਾਮਲਾ
ਅੰਮ੍ਰਿਤਸਰ/ਬਿਊਰੋ ਨਿਊਜ਼
ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੇ ਹੋਟਲ ਕਾਰੋਬਾਰੀ ਬੇਟੇ ਇੰਦਰਪ੍ਰੀਤ ਸਿੰਘ ਚੱਢਾ (52) ਨੇ ਬੁੱਧਵਾਰ ਨੂੰ ਮੱਥੇ ‘ਤੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪਿਤਾ ਦਾ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਹ ਤਣਾਅ ਵਿਚ ਸੀ। ਇਸ ਮਾਮਲੇ ਵਿਚ ਐਸਆਈਟੀ ਉਸ ਕੋਲੋਂ ਪੁੱਛਗਿੱਛ ਕਰ ਚੁੱਕੀ ਸੀ। ਪਿਤਾ-ਪੁੱਤਰ ‘ਤੇ ਗੈਰ-ਜ਼ਮਾਨਤੀ ਕੇਸ ਵੀ ਦਰਜ ਹੋਇਆ ਸੀ। ਕਾਰ ਵਿਚ ਰੱਖੇ ਬੈਗ ਵਿਚੋਂ ਮਿਲੇ ਖੁਦਕੁਸ਼ੀ ਨੋਟ ਵਿਚ ਉਸ ਨੇ ਪਿਤਾ ਦਾ ਵੀਡੀਓ ਵਾਇਰਲ ਹੋਣ ਨਾਲ ਪਰਿਵਾਰ ਦੀ ਬਦਨਾਮੀ ਅਤੇ ਬਿਜਨਸ ਵਿਚ ਧੋਖੇ ਨੂੰ ਜਾਨ ਦੇਣ ਦੀ ਵਜ੍ਹਾ ਦੱਸਿਆ ਹੈ।
ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਮੁਖੀ ਚਰਨਜੀਤ ਸਿੰਘ ਚੱਢਾ ਦੇ ਪੁੱਤਰ ਇੰਦਰਪ੍ਰੀਤ ਸਿੰਘ ਚੱਢਾ ਖ਼ੁਦਕੁਸ਼ੀ ਮਾਮਲੇ ਵਿੱਚ ਇੰਦਰਪ੍ਰੀਤ ਦੇ ਪੁੱਤਰ ਪ੍ਰਭਪ੍ਰੀਤ ਸਿੰਘ ਵੱਲੋਂ 11 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਗਿਆ ਹੈ। ਇਨ੍ਹਾਂ 11 ਵਿਅਕਤੀਆਂ ਵਿੱਚ ਸੁਰਜੀਤ ਸਿੰਘ, ਉਮੱਤ, ਕੁਲਜੀਤ ਕੌਰ, ਮਾਨਿਆ, ਦਵਿੰਦਰ ਸੰਧੂ, ਇੰਦਰਪ੍ਰੀਤ ਸਿੰਘ ਆਨੰਦ, ਗੁਰਸੇਵਕ ਸਿੰਘ, ਹਰੀ ਸਿੰਘ ਸੰਧੂ, ਭਾਗ ਸਿੰਘ ਅਣਖੀ, ਨਿਰਮਲ ਸਿੰਘ ਅਤੇ ਰਵਿੰਦਰ ਕੌਰ ਦੇ ਨਾਮ ਸ਼ਾਮਲ ਹਨ। ਪ੍ਰਭਪ੍ਰੀਤ ਸਿੰਘ ਦਾ ਮੰਨਣਾ ਹੈ ਕਿ ਇਨ੍ਹਾਂ ਗਿਆਰਾਂ ਵਿਅਕਤੀਆਂ ਦੇ ਕਾਰਨ ਹੀ ਉਸ ਦੇ ਪਿਤਾ ਨੇ ਖ਼ੁਦਕੁਸ਼ੀ ਕੀਤੀ ਹੈ। ਕਿਉਂਕਿ ਉਸ ਦੇ ਪਿਤਾ ਉੱਤੇ ਝੂਠੇ ਇਲਜ਼ਾਮ ਇਨ੍ਹਾਂ ਵਿਅਕਤੀਆਂ ਵੱਲੋਂ ਹੀ ਲਗਾਏ ਗਏ ਸਨ। ਇਨ੍ਹਾਂ 11 ਵਿਅਕਤੀਆਂ ਵਿੱਚ ਉਸ ਸਕੂਲ ਦੀ ਪ੍ਰਿੰਸੀਪਲ ਵੀ ਸ਼ਾਮਲ ਹੈ ਜਿਸ ਨੇ ਚਰਨਜੀਤ ਸਿੰਘ ਚੱਢਾ ਉੱਤੇ ਜਿਸਮਾਨੀ ਸ਼ੋਸ਼ਣ ਕਰਨ ਅਤੇ ਇੰਦਰਪ੍ਰੀਤ ਸਿੰਘ ਚੱਢਾ ਉੱਤੇ ਧਮਕੀਆਂ ਦੇਣ ਦੇ ਇਲਜ਼ਾਮ ਲਗਾਏ ਸਨ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

RELATED ARTICLES
POPULAR POSTS