ਇੰਦਰਪ੍ਰੀਤ ਸਿੰਘ ਚੱਢਾ ਦੇ ਡਰਾਈਵਰ ਰਾਜ ਕੁਮਾਰ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ। ਉਸ ਨੇ ਬਿਆਨ ਦਿੱਤਾ ਕਿ ਬੁੱਧਵਾਰ ਦੁਪਹਿਰ ਇੰਦਰਪ੍ਰੀਤ ਲਾਰੈਂਸ ਰੋਡ ਸਥਿਤ ਆਪਣੇ ਹੋਟਲ ਵਿਚ ਸੀ। ਕਰੀਬ ਡੇਢ ਵਜੇ ਉਨ੍ਹਾਂ ਕਿਹਾ ਕਿ ਮੈਨੂੰ ਅਜਨਾਲਾ ਰੋਡ ‘ਤੇ ਗ੍ਰੀਨ ਏਕੜ ਵਿਚ ਡਾਕਟਰ ਕੋਲ ਲੈ ਚਲੋ। ਡਾਕਟਰ ਦੀ ਕੋਠੀ ਦੇ ਬਾਹਰ ਪਹੁੰਚੇ ਤਾਂ ਕਿਹਾ ਕਿ ਅੰਦਰ ਜਾ ਕੇ ਦੇਖੋ ਡਾਕਟਰ ਘਰ ਵਿਚ ਹੈ ਜਾਂ ਨਹੀਂ। ਅੰਦਰ ਗਿਆ ਤਾਂ ਪਤਾ ਲੱਗਾ ਕਿ ਡਾਕਟਰ ਨਹੀਂ ਹੈ। ਵਾਪਸ ਆ ਕੇ ਇੰਦਰਪ੍ਰੀਤ ਨੂੰ ਦੱਸ ਦਿੱਤਾ ਕਿ ਡਾਕਟਰ ਘਰ ਨਹੀਂ ਹੈ। ਇਸ ਦੌਰਾਨ ਅਚਾਨਕ ਇੰਦਰਪ੍ਰੀਤ ਨੇ ਰਿਵਾਲਵਰ ਕੱਢੀ ਅਤੇ ਮੱਥੇ ‘ਤੇ ਲਗਾ ਲਈ, ਖੁਦ ਨੂੰ ਗੋਲੀ ਮਾਰ ਲਈ। ਇਸ ਤੋਂ ਬਾਅਦ ਮੈਂ ਉਨ੍ਹਾਂ ਨੂੰ ਹਸਪਤਾਲ ਲੈ ਗਿਆ, ਪਰ ਤੱਕ ਉਸਦੀ ਮੌਤ ਹੋ ਚੁੱਕੀ ਸੀ।
ਚਰਨਜੀਤ ਚੱਢਾ ਦੀ ਗ੍ਰਿਫਤਾਰੀ ਲਈ ਲੁੱਕ ਆਊਟ ਸਰਕੂਲਰ ਜਾਰੀ
ਅੰਮ੍ਰਿਤਸਰ : ਅਸ਼ਲੀਲ ਵੀਡੀਓ ਤੋਂ ਚਰਚਾ ਵਿਚ ਆਏ ਚਰਨਜੀਤ ਸਿੰਘ ਚੱਢਾ ਦੀ ਗ੍ਰਿਫਤਾਰੀ ਲਈ ਪੰਜਾਬ ਪੁਲਿਸ ਨੇ ‘ਲੁੱਕ ਆਊਟ ਸਰਕੂਲਰ’ ਜਾਰੀ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦੇਸ਼ ਦੇ ਪੁਲਿਸ ਥਾਣਿਆਂ ਨੂੰ ਭੇਜ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਚੱਲ ਰਹੀ ਹੈ, ਜਿਸ ਵਿੱਚ ਚੱਢਾ ਇੱਕ ਗੁਰਦੁਆਰੇ ਦੇ ਕੈਂਪਸ ਵਿੱਚ ਵਿਖਾਈ ਦੇ ਰਿਹਾ ਹੈ। ਵੀਡੀਓ ਵਿੱਚ ਚੱਢਾ ਨੇੜੇ ਹੀ ਇੱਕ ਕਾਰ ਸੇਵਾ ਵਾਲੀ ਬੱਸ ਦਿਖਾਈ ਦੇ ਰਹੀ ਹੈ। ਇਹ ਤਸਵੀਰ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਦੱਸੀ ਜਾ ਰਹੀ ਹੈ। ਪੁਲਿਸ ਅਨੁਸਾਰ ਇਹ ਵੀਡੀਓ ਪੁਰਾਣੀ ਵੀ ਹੋ ਸਕਦੀ ਹੈ ।
ਖੁਦਕੁਸ਼ੀ ਪਿੱਛੇ ਨਿਕਲ ਰਹੇ ਹਨ ਕਈ ਤਰ੍ਹਾਂ ਦੇ ਕਾਰਨ
ਖੁਦਕੁਸ਼ੀ ਦੇ ਪਿੱਛੇ ਵੱਡਾ ਕਾਰਨ ਤਾਂ ਚਰਨਜੀਤ ਸਿੰਘ ਚੱਢਾ ਦਾ ਅਸ਼ਲੀਲ ਵੀਡੀਓ ਹੀ ਹੈ। ਪੂਰਾ ਪਰਿਵਾਰ ਬਹੁਤ ਜ਼ਿਆਦਾ ਪ੍ਰੇਸ਼ਾਨ ਸੀ। ਚਰਚਾ ਹੈ ਕਿ ਕੇਸ ਦਰਜ ਹੋਣ ਅਤੇ ਪੁਲਿਸ ਦੇ ਵਾਰ-ਵਾਰ ਬੁਲਾਉਣ ਤੋਂ ਪ੍ਰੇਸ਼ਾਨ ਸੀ। ਪਰਿਵਾਰ ਵਿਚ ਝਗੜਾ ਅਤੇ ਕਾਫੀ ਕਰਜ਼ਾ ਵੀ ਸੀ।
ਪੀਜੀਆਈ ਦੇ ਬਾਹਰ ਕਰਵਾਈ ਲੰਗਰ ਦੀ ਸ਼ੁਰੂਆਤ
ਕਰੀਬ 15 ਸਾਲ ਪਹਿਲਾਂ ਇੰਦਰਪ੍ਰੀਤ ਚੰਡੀਗੜ੍ਹ ਵਿਚ ਰਹਿਣ ਲੱਗੇ ਸਨ। ਉਨ੍ਹਾਂ ਨੇ ਪੀਜੀਆਈ ਦੇ ਬਾਹਰ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਲਈ ਲੰਗਰ ਦੀ ਸ਼ੁਰੂਆਤ ਕੀਤੀ ਸੀ। ਜ਼ਰੂਰਤਮੰਦਾਂ ਨੂੰ ਦਵਾਈਆਂ ਅਤੇ ਆਰਥਿਕ ਮੱਦਦ ਵੀ ਕਰਦੇ ਸਨ।
4 ਕਿਤਾਬਾਂ ਵੀ ਲਿਖੀਆਂ, ਰਾਸ਼ਟਰਪਤੀ ਡਾ. ਦਿਆਲ ਨੇ ਕੀਤੀ ਸੀ ਕਿਤਾਬ ਰਿਲੀਜ਼
ਇੰਦਰਪ੍ਰੀਤ ਨੇ ਚਾਰ ਕਿਤਾਬਾਂ ਲਿਖੀਆਂ। ਸਾਬਕਾ ਰਾਸ਼ਟਰਪਤੀ ਡਾ.ਸ਼ੰਕਰ ਦਿਆਲ ਸ਼ਰਮਾ ਨੇ ਕਿਤਾਬ ਨੂੰ ਰਿਲੀਜ਼ ਕੀਤਾ। ਅੰਗਰੇਜ਼ੀ ‘ਚ ਉਸਦਾ ਨਾਟਕ ‘ਡੈਥ ਆਫ ਏ ਸੇਲਜ਼ਮੈਨ’ ਕਾਫੀ ਸਰਾਹਿਆ ਗਿਆ।
ਵੀਡੀਓ ਵਿਚ ਕੀ : 26 ਦਸੰਬਰ ਨੂੰ ਅਸ਼ਲੀਲ ਵੀਡੀਓ ਵਾਇਰਲ ਹੋਇਆ ਸੀ। ਵੀਡੀਓ ਵਿਚ ਦਿਸ ਰਿਹਾ ਹੈ ਕਿ ਚੱਢਾ ਤੇ ਮਹਿਲਾ ਕਿਸੇ ਦਫਤਰ ‘ਚ ਹਨ। ਅਖੀਰ ‘ਚ ਮਹਿਲਾ ਚੱਢਾ ਨਾਲ ਸੈਲਫੀ ਵੀ ਲੈਂਦੀ ਦਿਸ ਰਹੀ ਹੈ।
Check Also
ਟਰੰਪ ਨੇ ਭਾਰਤ ‘ਤੇ ਲਾਇਆ 27 ਫੀਸਦ ਜਵਾਬੀ ਟੈਕਸ
ਡੋਨਾਲਡ ਟਰੰਪ ਨੇ 2 ਅਪ੍ਰੈਲ 2025 ਦੇ ਦਿਨ ਨੂੰ ਮੁਕਤੀ ਦਿਵਸ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ : …