ਇੰਡੋਰ ‘ਚ 50 ਵਿਅਕਤੀ ਹੀ ਬੈਠ ਸਕਣਗੇ ਤੇ ਚਾਰ ਵਿਅਕਤੀਆਂ ਨੂੰ ਹੀ ਇੱਕਠੇ ਬੈਠਣ ਦੀ ਹੋਵੇਗੀ ਖੁੱਲ੍ਹ
ਓਨਟਾਰੀਓ/ਬਿਊਰੋ ਨਿਊਜ : ਓਨਟਾਰੀਓ ਵਿੱਚ ਕੋਵਿਡ-19 ਸਬੰਧੀ ਪਾਬੰਦੀਆਂ ਲਾਉਣ ਤੇ ਹਟਾਉਣ ਲਈ ਫੋਰਡ ਸਰਕਾਰ ਵੱਲੋਂ ਬਹੁ ਪੜਾਵੀ ਸਿਸਟਮ ਦੀ ਸ਼ੁਰੂਆਤ ਕੀਤੀ ਗਈ ਹੈ। ਕੋਵਿਡ-19 ਰਿਸਪਾਂਸ ਫਰੇਮਵਰਕ ਤਹਿਤ ਪ੍ਰੋਵਿੰਸ ਵੱਲੋਂ ਸੈਕਟਰ ਨਾਲ ਸਬੰਧਤ ਕਲਰ ਕੋਡਿਡ ਸਿਸਟਮ ਪੇਸ਼ ਕੀਤਾ ਗਿਆ ਹੈ। ਜਿਹੜਾ ਸੈਕਟਰ ਨਾਲ ਸਬੰਧਤ ਕੇਸਾਂ ਉੱਤੇ ਲਾਗੂ ਹੋਵੇਗਾ। ਰੋਕਥਾਮ (ਸਟੈਂਡਰਡ ਮਾਪਦੰਡ), ਪ੍ਰੋਟੈਕਟ (ਮਜ਼ਬੂਤ ਕੀਤੇ ਮਾਪਦੰਡ), ਰਿਸਟ੍ਰਿਕਟ (ਦਰਮਿਆਨੇ ਮਾਪਦੰਡ), ਕੰਟਰੋਲ (ਸਖਤ ਮਾਪਦੰਡ), ਲਾਕਡਾਊਨ (ਸਿਖਰਲੇ ਮਾਪਦੰਡ)। ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਓਟਵਾ, ਪੀਲ ਰੀਜਨ ਤੇ ਯੌਰਕ ਰੀਜਨ ਵਿੱਚ ਸ਼ਨਿੱਚਰਵਾਰ ਤੋਂ ਰਸਟ੍ਰਿਕਟ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ। ਇੱਕ ਹਫਤੇ ਬਾਅਦ ਟੋਰਾਂਟੋ ਵਿੱਚ ਇਹ ਪਾਬੰਦੀਆਂ ਲਾਈਆਂ ਜਾਣਗੀਆਂ। ਰਸਟ੍ਰਿਕਟ ਪਾਬੰਦੀਆਂ ਤਹਿਤ ਬਾਰਜ਼ ਤੇ ਰੈਸਟੋਰੈਂਟਜ਼ ਵਿੱਚ ਇੰਡੋਰ ਡਾਈਨਿੰਗ ਦੀ ਇਜਾਜ਼ਤ ਹੋਵੇਗੀ। ਰਸਟ੍ਰਿਕਟ ਪਾਬੰਦੀਆਂ ਤਹਿਤ ਰੈਸਟੋਰੈਂਟਸ ਤੇ ਬਾਰਜ਼ ਤੋਂ ਇਲਾਵਾ ਖਾਣ ਪੀਣ ਵਾਲੀਆਂ ਹੋਰਨਾਂ ਥਾਂਵਾਂ ਨੂੰ ਹੇਠ ਲਿਖੇ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ। ਇੰਡੋਰ ਵਿੱਚ 50 ਲੋਕ ਹੀ ਬੈਠ ਸਕਣਗੇ ਤੇ ਚਾਰ ਲੋਕਾਂ ਨੂੰ ਹੀ ਇੱਕਠੇ ਬੈਠਣ ਦੀ ਖੁੱਲ੍ਹ ਹੋਵੇਗੀ। ਸਟਰਿੱਪ ਕਲੱਬ ਬੰਦ ਰਹਿਣਗੇ। ਸਵੇਰੇ 9:00 ਤੋਂ ਰਾਤੀਂ 9:00 ਵਜੇ ਤੱਕ ਸ਼ਰਾਬ ਵੇਚੀ ਤੇ ਸਰਵ ਕੀਤੀ ਜਾ ਸਕੇਗੀ। ਰਾਤ ਦੇ 10:00 ਵਜੇ ਤੋਂ ਸਵੇਰ ਦੇ 9:00 ਵਜੇ ਤੱਕ ਸ਼ਰਾਬ ਦੀ ਖਪਤ ਨਹੀਂ ਹੋਵੇਗੀ। ਸਕਰੀਨਿੰਗ ਪੈਟਰਨਜ਼, ਇਹ ਤਾਜ਼ਾ ਫਰੇਮਵਰਕ ਉਸ ਦਿਨ ਆਇਆ ਜਦੋਂ ਪ੍ਰੋਵਿੰਸ ਵਿੱਚ ਕੋਵਿਡ-19 ਦੇ 1050 ਮਾਮਲੇ ਦਰਜ ਕੀਤੇ ਗਏ। ਇਹ ਨਿਯਮ ਪਹਿਲਾਂ ਵਾਲੇ ਨਿਯਮਾਂ ਦੀ ਥਾਂ ਲੈ ਲੈਣਗੇ।
ਫੋਰਡ ਸਰਕਾਰ ਵੱਲੋਂ ਕਰੋਨਾ ਸਬੰਧੀ ਨਵੀਆਂ ਪਾਬੰਦੀਆਂ
RELATED ARTICLES