ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਸਰਕਾਰ ਕੋਵਿਡ-19 ਹੌਟਸਪੌਟਜ਼ ਦੇ ਡਾਟਾ ਦਾ ਮੁਲਾਂਕਣ ਕਰ ਰਹੀ ਹੈ ਤੇ ਵਾਇਰਸ ਕਾਰਨ ਸਭ ਤੋਂ ਵੱਧ ਨੁਕਸਾਨੇ ਗਏ ਰੀਜਨ ਵਜੋਂ ਸੋਧੀਆਂ ਹੋਈਆਂ ਪਾਬੰਦੀਆਂ ਵੀ ਫੋਰਡ ਸਰਕਾਰ ਵੱਲੋਂ ਜਲਦ ਹੀ ਐਲਾਨੀਆਂ ਜਾਣਗੀਆਂ। ਫੋਰਡ ਨੇ ਆਖਿਆ ਕਿ ਉਨ੍ਹਾਂ ਦੀ ਸਰਕਾਰ ਟੋਰਾਂਟੋ, ਪੀਲ, ਯੌਰਕ ਤੇ ਓਟਵਾ ਵਿੱਚ ਕੁੱਝ ਪਾਬੰਦੀਆਂ ਵਿੱਚ ਢਿੱਲ ਦੇਣ ਬਾਰੇ ਵਿਚਾਰ ਕਰੇਗੀ। ਜਿਨ੍ਹਾਂ ਪਾਬੰਦੀਆਂ ਵਿੱਚ ਢਿੱਲ ਦਿੱਤੀ ਜਾ ਸਕਦੀ ਹੈ ਉਨ੍ਹਾਂ ਵਿੱਚ ਇੰਡੋਰ ਡਾਈਨਿੰਗ ਤੇ ਜਿੰਮਜ਼ ਮੁੜ ਖੋਲ੍ਹੇ ਜਾਣਾ ਸ਼ਾਮਲ ਹਨ। ਫੋਰਡ ਨੇ ਆਖਿਆ ਕਿ ਉਹ ਸਾਰੇ ਰੀਜਨਜ਼ ਦੇ ਮੇਅਰਜ਼ ਦੇ ਪੂਰੇ ਸੰਪਰਕ ਵਿੱਚ ਹਨ ਤੇ ਇਹ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਇਨ੍ਹਾਂ ਰੈਸਟੋਰੈਂਟਸ ਨੂੰ ਜਿਸ ਸਹਾਇਤਾ ਦੀ ਲੋੜ ਹੈ ਉਹ ਉਨ੍ਹਾਂ ਨੂੰ ਮੁਹੱਈਆ ਕਰਵਾਈ ਜਾ ਸਕੇ। ਫੋਰਡ ਤੇ ਮਿਸੀਸਾਗਾ ਦੀ ਮੇਅਰ ਬ੍ਰੌਨੀ ਕ੍ਰੌਂਬੀ ਨੇ ਆਖਿਆ ਕਿ ਸਾਡਾ ਮੰਨਣਾ ਹੈ ਕਿ ਇਸ ਨੂੰ ਸੁਰੱਖਿਅਤ ਢੰਗ ਨਾਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਅਸੀਂ ਹੈਲਥ ਵਿਭਾਗ ਦੇ ਨਿਯਮਾਂ ਦਾ ਵੀ ਧਿਆਨ ਰੱਖਣਾ ਚਾਹੁੰਦੇ ਹਾਂ ਤਾਂ ਕਿ ਹਾਲਾਤ ਦਾ ਜਾਇਜ਼ਾ ਲੈਣ ਤੋਂ ਬਾਅਦ ਇਸ ਪਾਸੇ ਜਲਦ ਤੋਂ ਜਲਦ ਫੈਸਲਾ ਲਿਆ ਜਾ ਸਕੇ। ਪਿਛਲੇ ਹਫਤੇ ਫੋਰਡ ਸਰਕਾਰ ਨੇ ਅਪਡੇਟ ਕੀਤਾ ਡਾਟਾ ਜਾਰੀ ਕੀਤਾ ਸੀ ਜਿਸ ਤੋਂ ਇਹ ਪਤਾ ਲੱਗ ਸਕਦਾ ਹੈ ਕਿ ਓਨਟਾਰੀਓ ਸੈਕਿੰਡ ਵੇਵ ਨਾਲ ਕਿਸ ਦਿਸ਼ਾ ਵੱਲ ਵਧੇਗਾ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …