ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਦੇ ਟ੍ਰੀਲਾਈਨ ਪਾਰਕ ਵਿਖੇ 11 ਅਗਸਤ 2019 ਨੂੰ ਦੁਪਿਹਰ 12.30 ਤੋਂ ਸ਼ਾਮ 6 ਵਜੇ ਤੱਕ ਬਰੇਅਡਨ ਸੀਨੀਅਰ ਕਲੱਬ ਦੀਆਂ ਬੀਬੀਆਂ ਵੱਲੋਂ ਪੰਜਾਬੀ ਸਭਿਆਚਾਰਕ ਵਿਰਸੇ ਨੂੰ ਸਮਰਪਿਤ ਤੀਆਂ ਦਾ ਮੇਲਾ ਲਾਇਆ ਗਿਆ। ਸਾਉਣ ਦੇ ਮਹੀਨੇ ਮਨਾਇਆ ਜਾਣ ਵਾਲਾ ਪੰਜਾਬੀ ਮੁਟਿਆਰਾਂ ਦਾ ਮਨਭਾਉਂਦਾ ਇਹ ਤਿਉਹਾਰ ਪੰਜਾਬ ਵਿੱਚ ਭਾਵੇਂ ਫਿੱਕਾ ਪੈਂਦਾ ਜਾ ਰਿਹਾ ਹੈ ਪਰ ਵਿਦੇਸ਼ ਵਿੱਚ ਆਪਣੇ ਵਿਰਸੇ ਨੂੰ ਬੁਲੰਦ ਕਰਦੀਆਂ ਕੈਨੇਡੀਅਨ ਬੀਬੀਆਂ ਇਸ ਨੂੰ ਬੜੀ ਗਰਮਜੋਸ਼ੀ ਅਤੇ ਉਤਸਾਹ ਨਾਲ ਮਨਾਉਂਦੀਆਂ ਹਨ। ਟ੍ਰੀਲਾਈਨ ਪਾਰਕ ਵਿਖੇ ਇਸ ਇਲਾਕੇ ਦੀਆਂ ਹਰ ਉਮਰ ਦੀਆਂ ਬੀਬੀਆਂ ਦੇ ਇਕੱਠ ਨੇ ਬਹੁਤ ਰੌਣਕਾਂ ਲਾਈਆਂ। ਪੀਂਘਾਂ ਝੂਟੀਆਂ ਗਈਆਂ, ਬੋਲੀਆਂ ਪਾਈਆਂ ਗਈਆਂ ਅਤੇ ਗਿੱਧੇ ਪਾਏ ਗਏ। ਇਸ ਦੌਰਾਨ ਖਾਣ ਪੀਣ ਅਤੇ ਸਨੈਕਸ ਦਾ ਅਨੰਦ ਵੀ ਲਿਆ ਜਾਂਦਾ ਰਿਹਾ। ਪੰਜਾਬੋਂ ਸਾਡੇ ਕੋਲ ਪਹੁੰਚੇ ਭੰਗੜਾ ਕੋਚ ਜਤਿੰਦਰ ਸਿੰਘ ਬਾਜਵਾ ਨੇ ਬੜੀ ਲਗਨ ਨਾਲ ਬੱਚੀਆਂ ਦੀ ਭੰਗੜਾ ਟੀਮ ਤਿਆਰ ਕੀਤੀ ਜੋ ਵਿਸ਼ੇਸ਼ ਤੌਰ ‘ਤੇ ਮੇਲੇ ਦੀ ਖਿੱਚ ਬਣਿਆ। ਇਸ ਦੇ ਨਾਲ ਹੀ ਸੈਨੀ ਭੈਣਾਂ ਨੇ ਵਾਹਵਾ ਰੰਗ ਬੰਨ੍ਹਿਆ। ਬੀਬੀ ਦਰਸ਼ਨ ਕੌਰ, ਬੀਬੀ ਤੇਜ ਕੌਰ, ਬਲਬੀਰ ਸੈਣੀ, ਨਰੇਸ਼ ਸੈਣੀ ਅਤੇ ਪ੍ਰੀਵਾਰ ਨੇ ਖਾਣਪੀਣ ਦੇ ਪ੍ਰਬੰਧ ਦਾ ਜਿੰਮਾ ਬਾਖੂਬੀ ਨਿਭਾਇਆ। ਤੇਜ ਕੌਰ ਸਿੱਧੂ, ਸੁਖਜਿੰਦਰ ਕੌਰ ਭੱਠਲ, ਹਰਬੰਸ ਕੌਰ ਪੱਡਾ, ਸਵਰਨਜੀਤ ਕੌਰ ਸਿੱਧੂ, ਚਰਨਜੀਤ ਕੌਰ, ਸਤਪਾਲ ਕੌਰ ਆਦਿ ਨੇ ਭਰਪੂਰ ਸਹਿਯੋਗ ਦਿੱਤਾ। ਪੰਜਾਬੀ ਸਭਿਆਚਾਰਕ ਵਿਰਸੇ ਨੂੰ ਸਮਰਪਤ ਇਸ ਆਯੋਜਨ ਲਈ ਮਨਮੋਹਨ ਸਿੰਘ ਹੇਅਰ, ਗੁਰਦੇਵ ਸਿੰਘ ਭੱਠਲ, ਬਲਬੀਰ ਸੈਣੀ ਅਤੇ ਗੁਰਦੇਵ ਸਿੰਘ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …