-4.2 C
Toronto
Monday, December 8, 2025
spot_img
Homeਕੈਨੇਡਾਜਗਦੀਸ਼ ਗਰੇਵਾਲ ਤੇ ਹਰਦੀਪ ਗਰੇਵਾਲ ਨੇ ਆਪਣੇ ਹਮਾਇਤੀਆਂ ਦਾ ਧੰਨਵਾਦ ਕਰਨ ਲਈ...

ਜਗਦੀਸ਼ ਗਰੇਵਾਲ ਤੇ ਹਰਦੀਪ ਗਰੇਵਾਲ ਨੇ ਆਪਣੇ ਹਮਾਇਤੀਆਂ ਦਾ ਧੰਨਵਾਦ ਕਰਨ ਲਈ ਬਾਰਬੀਕਿਊ ਪਾਰਟੀ ਦਾ ਆਯੋਜਨ ਕੀਤਾ

ਡੱਗ ਫੋਰਡ ਨੇ ਵੀ ਭਰੀ ਹਾਜ਼ਰੀ
ਬਰੈਂਪਟਨ/ਬਿਊਰੋ ਨਿਊਜ਼ : ਜਗਦੀਸ਼ ਗਰੇਵਾਲ ਤੇ ਹਰਦੀਪ ਗਰੇਵਾਲ ਵਲੋਂ ਆਪਣੇ ਹਮਾਇਤੀਆਂ ਦਾ ਧੰਨਵਾਦ ਕਰਨ ਲਈ ਬਾਰਬੀਕਿਉ ਪਾਰਟੀ ਜਗਦੀਸ਼ ਸਿੰਘ ਗਰੇਵਾਲ ਦੇ ਨਿਵਾਸ ਬਰੈਂਪਟਨ ਵਿਚ ਹੋਈ। ਪਾਰਟੀ ਵਿਚ ਉਨਟਾਰੀਓ ਦੀਆਂ ਉਘੀਆਂ ਹਸਤੀਆਂ ਨੇ ਹਾਜ਼ਰੀ ਲੁਆਈ। ਸਿਆਸਤਦਾਨਾਂ ਤੇ ਬਿਜ਼ਨਸਮੈਨਾਂ ਦਾ ਵੱਡਾ ਇਕੱਠ ਹੋਇਆ। ਵੱਖ-ਵੱਖ ਖਾਣਿਆਂ ਦਾ ਸੁਆਦ ਵੀ ਮਜ਼ੇ ਲੈਣ ਵਾਲਾ ਸੀ। ਇਕ ਪਾਸੇ ਸੰਗੀਤ ਅਤੇ ਲੋਕ ਟੋਲੀਆਂ ਬਣਾ ਕੇ ਆਪਣੇ ਆਪਣੇ ਵਿਚਾਰ ਰੱਖ ਰਹੇ ਸਨ। ਬਹੁਤ ਵੱਡਾ ਘਰ ਹੈ ਜਿਸ ਦਾ ਲੋਟ ਏਰੀਆ ਤਿੰਨ ਏਕੜ ਵਿਚ ਹੈ। ਜਗਦੀਸ਼ ਗਰੇਵਾਲ ਤੇ ਉਨ੍ਹਾਂ ਦੇ ਬੇਟੇ ਹਰਦੀਪ ਗਰੇਵਾਲ ਨੇ ਪਹੁੰਚੇ ਹਰੇਕ ਵਿਅਕਤੀ ਦਾ ਧੰਨਵਾਦ ਕੀਤਾ। ਅਖੀਰ ‘ਤੇ ਉਨਟਾਰੀਓ ਸੂਬੇ ਦੇ ਪ੍ਰੀਮੀਅਰ ਮਿਸਟਰ ਫੋਰਡ ਨੇ ਭਾਸ਼ਣ ਦਿੱਤਾ ਤੇ ਸਰੋਤਿਆਂ ਨੇ ਤਾੜੀਆਂ ਨਾਲ ਸਵਾਗਤ ਕੀਤਾ।

RELATED ARTICLES
POPULAR POSTS