ਮਾਲਟਨ : ਸੀਨੀਅਰ ਏਸ਼ੀਅਨ ਐਸੋਸੀਏਸ਼ਨ ਮਾਲਟਨ ਦੀ ਸਾਲ 2016-17 ਲਈ ਚੋਣ ਪਿਛਲੇ ਵਰ੍ਹਿਆਂ ਵਾਂਗ ਇਸ ਵਰ੍ਹੇ ਵੀ ਸਰਬ ਸੰਮਤੀ ਨਾਲ ਹੋਈ। ਦੋ ਬਜ਼ੁਰਗ ਸੀਨੀਅਰ ਸਾਥੀਆਂ ਨੇ ਬੇਨਤੀ ਕਰਕੇ ਬੋਰਡ ਆਫ ਡਾਇਰੈਕਟਰਜ਼ ਤੋਂ ਸੇਵਾ ਮੁਕਤੀ ਲਈ। ਉਨ੍ਹਾਂ ਦੀ ਥਾਂ ਦੋ ਸੀਨੀਅਰ ਸਾਥੀ ਵੀ ਸਰਬ ਸੰਮਤੀ ਨਾਲ ਲਏ ਗਏ। ਕਾਰਜਕਾਰਨੀ ਵਿਚ ਸੁਖਮਿੰਦਰ ਰਾਮਪੁਰੀ ਪ੍ਰਧਾਨ ਗੁਰਮੇਲ ਸਿੰਘ ਬਾਠ ਮੀਤ ਪ੍ਰਧਾਨ, ਜੋਗਿੰਦਰ ਸਿੰਘ ਅਣਖੀਲਾ ਸਕੱਤਰ ਅਤੇ ਡਾ. ਸਰਦੂਲ ਸਿੰਘ ਗਿੱਲ ਖਜ਼ਾਨਚੀ ਚੁਣੇ ਗਏ। ਬੋਰਡ ਆਫ ਡਾਇਰੈਕਟਰਜ਼ ਵਿਚ ਸੁਖਦੇਵ ਸਿੰਘ ਬੇਦੀ, ਜਗਜੀਤ ਸਿੰਘ ਦਿਓਲ, ਐਸ ਐਸ ਰੰਧਾਵਾ, ਅਜਾਇਬ ਸਿੰਘ ਭੰਗੂ ਅਤੇ ਅਵਤਾਰ ਸਿੰਘ ਸੂਥੀ ਲਏ ਗਏ। ਧਰਮ ਸਿੰਘ ਮਾਨ ਆਡੀਟਰ ਚੁਣੇ ਗਏ। ਇਸੇ ਦੌਰਾਨ ਅਨੂਪ ਸਿੰਘ ਮੋਹਰ ਅਤੇ ਜਸਵੰਤ ਸਿੰਘ ਦੇ ਜਨਮ ਦਿਨ ਵੀ ਮਨਾਏ ਗਏ। ਮਠਿਆਈ ਅਤੇ ਚਾਹ ਪਾਣੀ ਦੀਆਂ ਛਹਿਬਰਾਂ ਦਾ ਅਨੰਦ ਵੀ ਮਾਣਿਆ ਗਿਆ। ਅਮਰੀਕ ਸਿੰਘ ਲਾਲੀ ਨੇ ਚੋਣ ਅਫਸਰ ਦੇ ਫਰਜ਼ ਨਿਭਾਏ। ਚਾਹ ਪਾਣੀ ਦਾ ਪ੍ਰਬੰਧ ਡਾ. ਗਿੱਲ, ਬੇਦੀ ਸਾਹਿਬ ਤੇ ਸੂਥੀ ਸਾਹਿਬ ਨੇ ਕੀਤਾ।
Check Also
‘ਏਕਮ ਸਾਹਿਤ ਮੰਚ’ ਵੱਲੋਂ ਸੱਤਵੇਂ ਸਲਾਨਾ ਸਮਾਗਮ ਦੌਰਾਨ ਅਦਬੀ ਸ਼ਖ਼ਸੀਅਤਾਂ ਤੇ ਪੰਜਾਬੀ ਕਵੀਆਂ ਨੂੰ ਕੀਤਾ ਗਿਆ ਸਨਮਾਨਿਤ
ਤਿੰਨ ਪੁਸਤਕਾਂ ਲੋਕ-ਅਰਪਿਤ ਕੀਤੀਆਂ ਗਈਆਂ ਅੰਮ੍ਰਿਤਸਰ/ਡਾ. ਝੰਡ : ਲੰਘੇ ਸ਼ਨੀਵਾਰ 12 ਅਪੈਲ ਨੂੰ ‘ਏਕਮ ਸਾਹਿਤ …