ਬਰੈਂਪਟਨ : ਸਾਬਕਾ ਪਾਰਲੀਮੈਂਟ ਮੈਂਬਰ ਗੁਰਬਖਸ਼ ਸਿੰਘ ਮੱਲ੍ਹੀ ਦੇ ਨਜ਼ਦੀਕੀ ਦੋਸਤ ਜੋਗਿੰਦਰ ਸਿੰਘ ਬਰਾੜ ਜੋ ਕਿ ਪੰਜਾਬ ਫੇਰੀ ‘ਤੇ 5 ਜਨਵਰੀ ਨੂੰ ਆਪਣੀ ਧਰਮ ਪਤਨੀ ਜੰਗੀਰ ਕੌਰ ਸਮੇਤ ਗਏ ਸਨ, ਜਿੱਥੇ ਉਹ 16 ਫਰਵਰੀ ਨੂੰ ਸਵੇਰੇ ਅਚਾਨਕ ਹਾਰਟ ਅਟੈਕ ਹੋਣ ਨਾਲ ਅਕਾਲ ਚਲਾਣਾ ਕਰ ਗਏ, 69 ਸਾਲਾ ਜੋਗਿੰਦਰ ਸਿੰਘ ਬਰਾੜ ਮਲੇਸ਼ੀਆ ਵਿਚ ਜਨਮੇ ਸਨ ਅਤੇ ਫਿਰ ਛੋਟੀ ਉਮ ਵਿਚ ਹੀ ਇੰਗਲੈਂਡ ਆ ਗਏ, ਜਿੱਥੇ ਉਹ 1975 ਵਿਚ ਕੈਨੇਡਾ ਆ ਗਏ। ਉਹ ਬਾਘਾਪੁਰਾਣਾ ਵਿਖੇ ਰਹਿੰਦੇ ਸਨ ਜਿਥੇ ਉਹਨਾਂ ਨੇ ਆਪਣੇ ਘਰ ਵਿਚ ਆਖਰੀ ਸਾਹ ਲਿਆ। ਗੁਰਬਖਸ਼ ਸਿੰਘ ਮੱਲ੍ਹੀ ਨੇ ਦੱਸਿਆ ਕਿ ਉਨ੍ਹਾਂ ਦਾ ਮ੍ਰਿਤਕ ਸਰੀਰ 20 ਫਰਵਰੀ ਟੋਰਾਂਟੋ ਲਿਆਂਦਾ ਗਿਆ ਕਿਉਂਕਿ ਉਹਨਾਂ ਦੀਆਂ ਦੋਵੇਂ ਧੀਆਂ ਤੇ ਇਕ ਬੇਟਾ ਤੇ ਹੋਰ ਪਰਿਵਾਰ ਕੈਨੇਡਾ ਵਿਚ ਹੀ ਰਹਿੰਦੇ ਹਨ। ਸਵਰਗਵਾਸੀ ਜੋਗਿੰਦਰ ਸਿੰਘ ਬਰਾੜ ਦੀ ਮ੍ਰਿਤਕ ਦੇਹ ਦੇ ਅੰਤਮ ਦਰਸ਼ਨ 25 ਫਰਵਰੀ 2017 ਨੂੰ ਸ਼ਾਮੀਂ 6.00 ਵਜੇ ਤੋਂ 8.00 ਵਜੇ ਤੱਕ ਬਰੈਂਪਟਨ ਕ੍ਰੀਮੇਟੋਰੀਅਮ ਐਂਡ ਵਿਜੀਟੇਸ਼ਨ ਸੈਂਟਰ ਵਿਖੇ ਕੀਤੇ ਜਾ ਸਕਦੇ ਹਨ ਅਤੇ ਉਹਨਾਂ ਦੇ ਪੰਜ ਭੂਤਕ ਸਰੀਰ ਦਾ ਅੰਤਮ ਸਸਕਾਰ ਐਤਵਾਰ 26 ਫਰਵਰੀ ਨੂੰ ਬਾਅਦ ਦੁਪਹਿਰ 2.30 ਵਜੇ ਤੋਂ 4.30 ਵਜੇ ਤੱਕ ਕੀਤਾ ਜਾਵੇਗਾ। ਇਸ ਉਪਰੰਤ ਉਹਨਾਂ ਨਮਿਤ ਰੱਖੇ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਡਿਕਸੀ ਗੁਰੂਘਰ ਵਿਖੇ ਸ਼ਾਮੀਂ 5.00 ਵਜੇ ਤੋਂ 6.00 ਵਜੇ ਤੱਕ ਹੋਵੇਗੀ। ਜੋਗਿੰਦਰ ਸਿੰਘ ਬਰਾੜ ਆਪਣੇ ਪਿੱਛੇ ਧਰਮ ਪਤਨੀ ਤੋਂ ਇਲਾਵਾ ਇਕ ਬੇਟਾ, ਦੋ ਧੀਆਂ, ਦੋ ਪੋਤੀਆਂ, ਇਕ ਪੋਤਾ, ਇਕ ਦੋਹਤੀ ਤੇ ਦੋ ਦੋਹਤੇ ਅਤੇ ਹੋਰ ਹਸਦਾ ਵਸਦਾ ਪਰਿਵਾਰ ਛੱਡ ਗਏ ਹਨ। ਸ. ਮੱਲ੍ਹੀ ਨੇ ਇਸ ਸਬੰਧੀ ਦੱਸਿਆ ਕਿ ਜੋਗਿੰਦਰ ਸਿੰਘ ਬਰਾੜ ਇਕ ਬਹੁਤ ਹੀ ਮਿਲਣਸਾਰ ਅਤੇ ਸਾਰਿਆਂ ਦੀ ਮੱਦਦ ਵਾਲੇ ਇਨਸਾਨ ਸਨ। ਉਹਨਾਂ ਨੇ ਆਪਣੇ ਬਹੁਤ ਸਾਰੇ ਰਿਸ਼ਤੇਦਾਰਾਂ ਨੂੰ ਕਾਨੂੰਨਨ ਤੌਰ ‘ਤੇ ਕੈਨੇਡਾ ਬੁਲਾ ਕੇ ਸੈਟਲ ਕਰਨ ਵਿਚ ਮੱਦਦ ਕੀਤੀ। ਉਹਨਾਂ ਨੇ ਬਹੁਤ ਲੋਕਾਂ ਦੀ ਅਰਥਿਕ ਤੌਰ ‘ਤੇ ਵੀ ਮੱਦਦ ਕੀਤੀ। ਉਹਨਾਂ ਨੇ ਪਲਾਸਟਿਕ ਮੈਨੂਫੈਕਚਰਿੰਗ ਫੈਕਟਰੀ ਲਾ ਕੇ ਉਸ ਵਿਚ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਦਿੱਤਾ। ਮੱਲ੍ਹੀ ਅਨੁਸਾਰ ਉਹ ਬਹੁਤ ਹੀ ਨਿੱਘੇ ਦੋਸਤ ਸਨ। ਜਸਵਿੰਦਰ ਸਿੰਘ ਖੋਸਾ ਨੇ ਉਹਨਾਂ ਦੀ ਮੌਤ ‘ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਉਹ ਉਹਨਾਂ ਦੇ ਪਿੰਡ ਵਿਆਹੇ ਹੋਏ ਸਨ ਤੇ ਮੋਗਾ ਨਾਈਟ ਅਤੇ ਮੋਗਾ ਕਲੱਬ ਨਾਲ ਜੁੜੇ ਹੋਏ ਸਨ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਗੁਰਨਾਮ ਸਿੰਘ ਤੂਰ ਨਾਲ (416) 271-7203 ਜਾਂ ਗੁਰਬਖਸ਼ ਸਿੰਘ ਮੱਲ੍ਹੀ ਨੂੰ (905) 867-4228 ‘ਤੇ ਫੋਨ ਕੀਤਾ ਜਾ ਸਕਦਾ ਹੈ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …