ਮਾਮਲਾ ਭਖਿਆ, ਜਾਂਚ ਸ਼ੁਰੂ
ਬਰੈਂਪਟਨ : ਪਾਰਕਵਿਊ ਟਰਾਂਜ਼ਿਟ ਦੇ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ, ਜਿਸ ਵਿੱਚ ਇਕ ਸਕੁਲ ਬੱਸ ਡਰਾਈਵਰ ਨੂੰ ਬੱਸ ਨੂੰ ਸੜਖ ਤੇ ਹੀ ਇਸ ਲਈ ਰੋਕਣਾ ਪਿਆ ਸੀ, ਕਿਉਂਕਿ ਬੱਸ ‘ਚ ਬੈਠੇ ਬੱਚੇ ਬਹੁਤ ਖੱਪ ਪਾ ਰਹੇ ਸਨ।
ਪੀਲ ਸਕੂਲ਼ ਬੋਰਡ ਦੀ ਅਧਿਕਾਰੀ ਕਾਰਲਾ ਪਰੇਰਾ ਮੁਤਾਬਕ 15 ਫਰਵਰੀ ਨੂੰ ਬਰੈਂਪਟਨ ਮਾਊਂਟ ਰਾਇਲ ਪਬਲਿਕ ਸਕੂਲ ਦੇ ਲਗਭਗ 50 ਬੱਚੇ, ਜੋ ਕਿ ਕਿੰਡਰ ਗਾਰਟਨ ਤੋਂ ਅੱਠਵੇਂ ਗਰੇਡ ਤੱਕ ਦੇ ਸਨ, ਇਸ ਬੱਸ ਵਿੱਚ ਸਫ਼ਰ ਕਰ ਰਹੇ ਸਨ। ਇਹ ਬੱਚੇ ਜਦੋਂ ਬਹੁਤ ਜ਼ਿਆਦਾ ਸ਼ੋਰ ਕਰਨ ਲੱਗ ਪਏ ਤਾਂ ਡਰਾਈਵਰ ਨੇ ਲਗਭਗ 20 ਮਿੰਮਟ ਲਈ ਬੱਸ ਰੋਕ ਦਿੱਤੀ ਕਿਉਂਕਿ ਡਰਾਈਵਰ ਨੂੰ ਲੱਗਾ ਕਿ ਸ਼ੋਰ ਇੰਨਾ ਜ਼ਿਆਦਾ ਹੈ ਕਿ ਉਹ ਬੱਸ ਚਲਾਊਣ ਦੇ ਕਾਬਿਲ ਨਹੀਂ ਹੈ, ਇਸ ਕਾਰਣ ਕੋਈ ਦੁਰਘਟਨਾ ਵੀ ਹੋ ਸਕਦੀ ਹੈ। ਅਧਿਕਾਰੀ ਦਾ ਕਹਿਣਾ ਹੈ ਕਿ ਬੱਸ ਡਰਾਈਵਰ ਨੂੰ ਅਜਿਹਾ ਕਰਨ ਦੀ ਇਜਾਜ਼ਤ ਹੈ। ਪਰੰਤੂ ਉਸ ਨੂੰ ਡਿਸਪੈਚ ਨੂੰ ਵੀ ਤੁਰੰਤ ਸੁਚਿਤ ਕਰਨਾ ਚਾਹੀਦਾ ਸੀ, ਜੋ ਉਸ ਨੇ ਨਹੀਂ ਕੀਤਾ। ਡਰਾਈਵਰ ਇਹ ਬੱਸ ਵਾਪਸ ਸਕੂਲ ਲੈ ਕੇ ਚਲੀ ਗਈ, ਜਿੱਥੇ ਵਾਈਸ- ਪ੍ਰਿੰਸੀਪਲ ਨੇ ਬੱਚਿਆ ਨੂੰ ਚੰਗਾ ਸਲੂਕ ਕਰਨ ਲਈ ਵਰਜਿਆ। ਇਸ ਸੱਭ ਕਾਰਣ ਬੱਚੇ ਲਗਭਗ ਇਕ ਘੰਟਾ ਲੇਟ ਘਰ ਪਹੁੰਚੇ। ਹਾਲਾਂਕਿ ਇਸ ਤੋਂ ਬਾਦ ਵੀ ਇਹੋ ਡਰਾਈਵਰ ਇਸ ਰੂਟ ਤੇ ਬੱਚ ਚਲਾ ਰਹੀ ਸੀ। ਪਰੰਤੂ ਹੁਣ ਇਕ ਹੋਰ ਸੀਨੀਅਰ ਡਰਾਈਵਰ ਨੂੰ ਵੀ ਕੰਪਨੀ ਵੱਲੋਂ ਨਾਲ ਭੇਜਿਆ ਜਾ ਰਿਹਾ ਹੈ।
ਓਧਰ ਕਈ ਮਾਪਿਆਂ ਦਾ ਦੋਸ਼ ਹੈ ਕਿ ਜਦੋਂ ਬੱਚੇ ਲੇਟ ਘਰ ਆਏ ਤਾਂ ਪੁੱਛਣ ਤੇ ਡਰਾਈਵਰ ਨੇ ਬਜਾਏ ਚੰਗੇ ਵਿਵਹਾਰ ਦੇ, ਮਾਪਿਆਂ ਨਾਲ ਬੁਰਾ ਵਰਤਾਵ ਕੀਤਾ। ਹੁਣ ਇਸ ਮਾਮਲੇ ਦੀ ਜਾਂਚ ਜਾਰੀ ਹੈ।
Check Also
ਸੜਕੀ ਪ੍ਰਾਜੈਕਟ ਦੇ ਮਾਮਲੇ ਵਿਚ ਸੀਐਮ ਮਾਨ ਨੇ ਕਿਸਾਨਾਂ ਨੂੰ ਸੱਦਿਆਂ
ਰਾਜਪਾਲ ਨੇ ਕੇਂਦਰੀ ਪ੍ਰਾਜੈਕਟਾਂ ਨੂੰ ਲੈ ਕੇ ਉਚ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਚੰਡੀਗੜ੍ਹ/ਬਿਊਰੋ ਨਿਊਜ਼ : …