Breaking News
Home / ਨਜ਼ਰੀਆ / ਇਸ਼ਕੇ ਦੀ ਰਾਤ ਟਿਪ-ਟਿਪ ਵਾਲਾ ਗੀਤਕਾਰ ਪਰਮਪਾਲ ਸੰਧੂ

ਇਸ਼ਕੇ ਦੀ ਰਾਤ ਟਿਪ-ਟਿਪ ਵਾਲਾ ਗੀਤਕਾਰ ਪਰਮਪਾਲ ਸੰਧੂ

ਪਰਮਪਾਲ ਸੰਧੂ ਦਾ ਮਸੂਮ ਜਿਹਾ ਚਿਹਰਾ, ਭੋਲਾਪਨ ਅਤੇ ਵਧੇਰੇ ਹੀ ਸਾਊਪੁਣਾ ਵੇਖ ਕੇ ਕੋਈ ਅੰਦਾਜ਼ਾ ਵੀ ਨਹੀ ਲਾ ਸਕਦਾ ਕਿ ਉਹ ਇੱਕ ਵਧੀਆ ਗੀਤਕਾਰ ਹੈ ਅਤੇ ਉਸਦੇ ਲਿਖੇ ਗੀਤ ਸਵਰਗੀ ਸੁਪਰਸਿੱਧ ਗਾਇਕ ਸੁਰਜੀਤ ਬਿੰਦ-ਰੱਖੀਆ, ਜਸਵੀਰ ਜੱਸੀ, ਸ਼ੰਕਰ ਸਾਹਨੀ, ਅਮਰਿੰਦਰ ਗਿੱਲ, ਜ਼ੈਲੀ, ਗੁਰਕ੍ਰਿਪਾਲ ਸੂਰਾਪੁਰੀ, ਸੁਰਿੰਦਰ ਛਿੰਦਾ, ਮਲਕੀਤ ਸਿੰਘ, ਰੁਪਿੰਦਰ ਹਾਂਡਾ, ਜ਼ਿੰਦ ਧਾਲੀਵਾਲ, ਸੁਖੀ ਬਰਾੜ ਅਤੇ ਲਖਵਿੰਦਰ ਲੱਕੀ ਆਦਿ ਸੁਪਰ-ਸਟਾਰ ਗਾਇਕ ਆਪੋ-ਆਪਣੀ ਆਵਾਜ਼ ਵਿੱਚ ਰਿਕਾਰਡ ਕਰਵਾ ਚੁੱਕੇ ਹਨ ਸਵਰਗੀ ਮਾਤਾ ਪਿਤਾ ਸ੍ਰ. ਹਰਨਾਮ ਸਿੰਘ ਅਤੇ ਮਾਤਾ ਸਰਦਾਰਨੀ ਚਰਨਜੀਤ ਕੌਰ ਦੇ ਘਰ ਪਿੰਡ ਕਾਦੀਆਂ ਜ਼ਿਲ੍ਹਾ ਗੁਰਦਾਸਪੁਰ ਵਿਖੇ ਜਨਮੇਂ ਪਰਮਪਾਲ ਸੰਧੂ ਨੇ ਮੁਢਲੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਕਰਨ ਉਪਰੰਤ ਬੀ ਐਡ ਅਤੇ ਐਮ.ਫਿਲ ਦੀ ਪੜ੍ਹਾਈ ਸ੍ਰੀ ਗੁਰੁ ਨਾਨਕ ਦੇਵ ਯੁਨੀਵਰਸਿਟੀ ਅੰਮ੍ਰਿਤਸਰ ਤੋਂ ਕੀਤੀ ਅਤੇ ਫਿਰ ਸਰਕਾਰੀ ਸੀਨੀਅਰ ਸਕੂਲ ਡੱਲਾ, ਕਾਦੀਆਂ ਵਿਖੇ ਅਧਿਆਪਕ ਵੱਜੋਂ ਵੀ ਸੇਵਾਵਾਂ ਦਿੱਤੀਆਂ ਅੱਜਕੱਲ੍ਹ ਪਤਨੀ ਬਲਜੋਤ ਕੌਰ, ਪੁੱਤਰ ਗੁਰਕਿਰਨ ਸੰਧੂ, ਸਹਿਜਪਾਲ ਸੰਧੂ ਅਤੇ ਪੁਤਰੀ ਪ੍ਰਭਜੋਤ ਕੌਰ ਸੰਧੂ ਨਾਲ ਕਨੇਡਾ ਦੇ ਓਂਟਾਰੀਓ ਪ੍ਰਾਂਤ ਦੇ ਸ਼ਹਿਰ ਬਰੈਂਪਟਨ ਦੇ ਵਸਨੀਕ ਪਰਮਪਾਲ ਨੂੰ ਲਿਖਣ ਦੀ ਚੇਟਕ ਬਚਪਨ ਤੋਂ ਹੀ ਲੱਗੀ ਅਤੇ ਵਿਰਸੇ ਅਤੇ ਵਿਰਾਸਤ ਦੀ ਗੁੜਤੀ ਘਰ ਵਿੱਚੋਂ ਹੀ ਮਿਲੀ ਜਿੱਥੇ ਕਿ ਉਸਦੇ ਪਿਤਾ ਸਮੇਂ ਦੇ ਪ੍ਰਸਿੱਧ ਕਥਾਵਾਚਕ ਸਨ ਅਤੇ ਉਸਦੇ ਵੱਡੇ ਵੀਰ ਗੁਰਸ਼ਰਨਜੀਤ ਸੰਧੂ ਪੰਜਾਬੀ ਦੇ ਨਾਮਵਰ ਲੇਖਕ ਹਨ ਜਿਹਨਾਂ ਦੀ ਉਂਗਲ ਫੜ ਕੇ ਪਰਮਪਾਲ ਲੇਖਣ ਕਲਾ ਦੀਆਂ ਪੋੜੀਆਂ ਚੜ੍ਹਿਆ।
ਹੁਣ ਤੱਕ 300 ਦੇ ਕਰੀਬ ਗੀਤ ਲਿਖ ਚੁੱਕੇ ਪਰਮਪਾਲ ਦੇ 100 ਤੋਂ ਵੀ ਵਧੇਰੇ ਗੀਤ ਵੱਖੋ-ਵੱਖਰੇ ਨਾਮਵਰ ਗਾਇਕਾਂ ਦੀ ਆਵਾਜ਼ ਵਿੱਚ ਰਿਕਾਰਡ ਹੋ ਚੁੱਕੇ ਹਨ ਸੁਰਜੀਤ ਬਿੰਦਰੱਖੀਏ ਦਾ ਹਿੱਟ ਗੀਤ ‘ਉਹ ਤੇਰੀ ਕੀ ਲੱਗਦੀ ਜਿਹਨੂੰ ਮੇਲੇ ਵਿੱਚ ਲਈ ਫਿਰੇਂ ਨਾਲ, ਜਸਬੀਰ ਜੱਸੀ ਦੀ ਆਵਾਜ਼ ਵਿੱਚ ‘ਓ ਰਾਂਝਣਾ’, ‘ਕਲਿਹਰੀਆ ਮੋਰਾ ਵੇ’  ‘ਇਸ਼ਕੇ ਦੀ ਰਾਤ ਟਿਪ-ਟਿਪ’  ਅਮਰਿੰਦਰ ਗਿੱਲ ਦੁਆਰਾ ਗਾਇਆ ਗੀਤ ‘ਮਧਾਣੀਆਂ, ਹਾਏ ਓਏ ਮੇਰੇ ਡਾਢਿਆ ਰੱਬਾ ਕਿਹਨਾਂ ਜੰਮੀਆਂ ਕਿਹਨਾਂ ਨੇ ਲੈ ਜਾਣੀਆਂ’ ਸ਼ੰਕਰ ਸਾਹਨੀ ਦੀ ਆਵਾਜ਼ ਵਿੱਚ ‘ਮਾਂ ਬੋਲੀ ਪੰਜਾਬੀ ਨੂੰ ਮਾਂ ਵਰਗਾ ਸਤਿਕਾਰ ਦਿਆਂ’ ਜ਼ੈਲੀ ਦੀ ਆਵਾਜ਼ ਵਿੱਚ ‘ਚਿੱਤ ਕਰੇ ਬਣ ਜਾਂ ਰੁਮਾਲ ਬੱਲੀਏ ਤੇਰੀਆਂ ਹਥੇਲੀਆਂ ਨੂੰ ਚੁੰਮਦਾ ਰਹਾਂ’ ਆਦਿ ਗੀਤ ਜਿੱਥੇ ਲੋਕਾਂ ਵਿੱਚ ਹਰਮਨ ਪਿਆਰੇ ਰਹੇ ਹਨ ਉੱਥੇ ਹੀ ਮਲਕੀਤ ਸਿੰਘ ਦੀ ਨਵੀ ਆ ਰਹੀ ਐਲਬਮ ਵਿਚਲਾ ਟਾਈਟਲ ਗੀਤ ‘ਯਾਰੀ ਜੱਟਾਂ ਦੀ ਟੁੱਟਦੀ ਨਈਂ ਵਿਚਾਲਿਉਂ ਵੀ ਕਾਫੀ ਚਰਚਾ ਕਰਵਾ ਰਿਹਾ ਹੈ।ਪਰਮਪਾਲ ਸੰਧੂ ਸੰਗੀਤਕਾਰ ਸੁਖਪਾਲ ਸੁੱਖ ਦਾ ਧੰਨਵਾਦ ਕਰਦਿਆਂ ਆਖਦਾ ਹੈ ਕਿ ਸੁਖਪਾਲ ਸੁੱਖ ਨੇ ਉਸਦਾ ਬਹੁਤ ਸਾਥ ਦਿੱਤਾ ਜਿਸ ਕਾਰਨ ਉਸਦੀ ਲਿਖਣ ਕਲਾ ਵਿੱਚ ਵੀ ਕਾਫੀ ਨਿਖਾਰ ਆਇਆ।
– ਹਰਜੀਤ ਸਿੰਘ ਬਾਜਵਾ

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …