18.2 C
Toronto
Thursday, September 10, 2026
spot_img
Homeਪੰਜਾਬਰਵਨੀਤ ਬਿੱਟੂ ਵੱਲੋਂ ਕੇਜਰੀਵਾਲ 'ਤੇ ਗੰਭੀਰ ਦੋਸ਼

ਰਵਨੀਤ ਬਿੱਟੂ ਵੱਲੋਂ ਕੇਜਰੀਵਾਲ ‘ਤੇ ਗੰਭੀਰ ਦੋਸ਼

ਰਵਨੀਤ ਬਿੱਟੂ ਵੱਲੋਂ ਕੇਜਰੀਵਾਲ ‘ਤੇ ਗੰਭੀਰ ਦੋਸ਼ਕਿਹਾ, ਕੇਜਰੀਵਾਲ ਪੰਜਾਬ ਨੂੰ ਤੋੜਨਾ ਚਾਹੁੰਦੇ ਹਨ
ਲੁਧਿਆਣਾ/ਬਿਊਰੋ ਨਿਊਜ਼
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਕਾਂਗਰਸ ਦੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਹੈ ਕਿ ਪਾਕਿਸਤਾਨ ਵਿੱਚ ਬੈਠੀ ਆਈ.ਐਸ.ਆਈ. ਤੇ ਵਿਦੇਸ਼ਾਂ ਵਿੱਚ ਬੈਠੇ ਆਕਾ ਜੋ ਬੋਲਦੇ ਹਨ, ਕੇਜਰੀਵਾਲ ਵੀ ਉਹ ਹੀ ਬੋਲੀ ਬੋਲਦੇ ਹਨ।
ਉਨ੍ਹਾਂ ਕਿਹਾ ਕਿ ਆਈ.ਐਸ.ਆਈ. ਦੀ ਲਿਖੀ ਸਕ੍ਰਿਪਟ ਦੇ ਇਸ਼ਾਰੇ ‘ਤੇ ਹੀ ਕੇਜਰੀਵਾਲ ਪੰਜਾਬ ਨੂੰ ਤੋੜਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਹੀ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹਨ। ਬਿੱਟੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਅੰਨਾ ਹਜਾਰੇ ਨੇ ਸ਼ੁਰੂ ਕੀਤਾ ਸੀ। ਕੇਜਰੀਵਾਲ ਨੇ ਕੁਰਸੀ ਦੇ ਲਾਲਚ ਵਿੱਚ ਅੰਨਾ ਹਜਾਰੇ ਨੂੰ ਬਾਹਰ ਕੱਢ ਦਿੱਤਾ। ਹਜਾਰੇ ਹੀ ਨਹੀਂ ਹੋਰ ਜੋ ਵੀ ਕੇਜਰੀਵਾਲ ਦੇ ਖਿਲਾਫ ਬੋਲਿਆ, ਉਸ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਗਿਆ।

RELATED ARTICLES
POPULAR POSTS