25.2 C
Toronto
Wednesday, August 19, 2026
spot_img
HomeਕੈਨੇਡਾFrontਮੋਦੀ ਦੇ ਭਾਸ਼ਣ ਵਿੱਚ ਪਹਿਲਾਂ ਵਾਂਗ ਉਤਸ਼ਾਹ ਅਤੇ ਜੋਸ਼ ਦੀ ਘਾਟ ਸੀ...

ਮੋਦੀ ਦੇ ਭਾਸ਼ਣ ਵਿੱਚ ਪਹਿਲਾਂ ਵਾਂਗ ਉਤਸ਼ਾਹ ਅਤੇ ਜੋਸ਼ ਦੀ ਘਾਟ ਸੀ – ਸਿਆਸਤਦਾਨ

ਮੋਦੀ ਦੇ ਭਾਸ਼ਣ ਵਿੱਚ ਪਹਿਲਾਂ ਵਾਂਗ ਉਤਸ਼ਾਹ ਅਤੇ ਜੋਸ਼ ਦੀ ਘਾਟ ਸੀ – ਸਿਆਸਤਦਾਨ

ਮੋਦੀ ਨੇ ਲਾਲ ਕਿਲ੍ਹੇ ਦੀ ਫਸੀਲ ਤੋਂ ਲਗਾਤਾਰ 13ਵੀਂ ਵਾਰ ਰਾਸ਼ਟਰ ਨੂੰ ਸੰਬੋਧਨ ਕੀਤਾ

“ਹਥਿਆਰਬੰਦ ਨਕਸਲੀ ਚਲੇ ਗਏ ਹਨ, ਪਰ ਦਿਮਾਗ਼ੀ ਨਕਸਲੀਮੌਕੇ ਦੀ ਉਡੀਕ ਕਰ ਰਹੇ ਹਨ” – ਮੋਦੀ

ਅਮਰਜੀਤ ਸਿੰਘ

ਚੰਡੀਗੜ੍ਹ : ਭਾਰਤ ਦੇ 80ਵੇਂ ਆਜ਼ਾਦੀ ਦਿਹਾੜੇ ‘ਤੇ, ਲਾਲ ਕਿਲ੍ਹੇ ਦੀ ਫ਼ਸੀਲ ਤੋਂ ਆਪਣੇ ਲਗਾਤਾਰ ਤੇਰ੍ਹਵੇਂ ਸੰਬੋਧਨ ਵਿੱਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿੱਚ ਹਾਲ ਹੀ ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਨਾਲ ਸਬੰਧਤ ਕਿਸੇ ਵੀ ਮੁੱਦੇ ਦਾ ਜ਼ਿਕਰ ਕਰਨ ਤੋਂ ਪਾਸਾ ਵੱਟ ਲਿਆ। ਜਿਸ ਜੈਨ ਜ਼ੀ ਦੀ ਭਲਾਈ ਤੇ ਤਰੱਕੀ ਦੀ ਉਹਨਾਂ ਇੱਕ ਚੰਗੀ ਤਸਵੀਰ ਖਿੱਚਣ ਦੀ ਕੋਸ਼ਿਸ਼ ਕੀਤੀ ਉਹਨਾਂ ਤੇ ਹੋਏ ਪੁਲਿਸ ਤਸ਼ੱਦਦ ਦੀ ਨਿੰਦਾ ਤਾਂ ਕੀ ਕਰਨੀ ਸੇ ਬਲਕਿ ਉਸ ਦਾ ਨਾਂਅ ਤੱਕ ਨਹੀਂ ਲਿਆ।ਉਨ੍ਹਾਂ ਦੇ ਭਾਸ਼ਣ ਵਿੱਚ ਪਹਿਲਾਂ ਵਾਲੇ ਜੋਸ਼ ਜਾਂ ਰਵਾਨਗੀ ਦੀ ਘਾਟ ਸੀ। ਅਸੀਂ ਉਨ੍ਹਾਂ ਦੇ ਵਾਰ-ਵਾਰ ਡਗਮਗਾਉਂਣ ਦਾ ਕਾਰਨ ਸਮਝ ਸਕਦੇ ਹਾਂ, ਇਸ ਵਾਰ, ਉਨ੍ਹਾਂ ਦੇ ਸਾਹਮਣੇ ਟੈਲੀਪ੍ਰੋਂਪਟਰ ਨਹੀਂ ਸੀ, ਪਰ ਉਨ੍ਹਾਂ ਦੀ ਭਾਸ਼ਾ ਅਤੇ ਸ਼ਬਦ ਚੋਣ ਯਕੀਨੀ ਤੌਰ ‘ਤੇ ਟੈਲੀਪ੍ਰੋਂਪਟਰ ਦੀ ਪਹੁੰਚ ਤੋਂ ਬਿਨਾ ਵੀ ਸਾਫ਼ ਸੁਥਰੀ ਹੋਣੀ ਚਾਹੀਦੀ ਸੀ। ਡੇਢ ਘੰਟੇ ਤੋਂ ਵੱਧ ਦੇ ਭਾਸ਼ਣ ਦੌਰਾਨ ਉਹ ਆਮ ਜਨ ਮਾਣਸ ਨੂੰ ਆਪਣੇ ਨਾਲ ਨਹੀਂ ਜੋੜ ਸਕੇ।

20 ਜੁਲਾਈ ਨੂੰ ਜੈਨ ਜ਼ੀ ਦੇ ਸੰਸਦ ਵੱਲ ਮਾਰਚ ਦੌਰਾਨ ਦਿੱਲੀ ਪੁਲਿਸ ਵੱਲੋਂ ਨੌਜਵਾਨਾਂ, ਖ਼ਾਸ ਕਰਕੇ ਕੁੜੀਆਂ ‘ਤੇ ਕੀਤੇ ਗਏ ਤਸ਼ੱਦਦ ਤੋਂ ਦੁਨੀਆ ਦਾ ਹਰ ਇੱਕ ਦੇਸ਼ ਜਾਣੂੰ ਸੀ। ਬੱਚਿਆਂ ਪ੍ਰਤੀ ਹਮਦਰਦੀ ਦੇ ਪ੍ਰਗਟਾਵੇ ਅਤੇ ਪੁਲਿਸ ਦੇ ਵਿਵਹਾਰ ਦੀ ਨਿੰਦਾ ਸੋਸ਼ਲ ਮੀਡੀਆ ਦੇ ਹਰ ਪੰਨੇ ‘ਤੇ ਛਾਈ ਹੋਈ ਸੀ। ਲੋਕ ਸਭਾ ਵਿੱਚ ਪੈਲੇਟ ਗਨ ਨਾਲ ਫਾਇਰ ਕਰਨ ਦਾ ਹੁਕਮ ਕਿਸਨੇ ਦਿੱਤਾ, ਇਹ ਸਵਾਲ ਲਗਾਤਾਰ ਉੱਠਦਾ ਰਿਹਾ। ਮੋਦੀ ਅਤੇ ਅਮਿਤ ਸ਼ਾਹ 22 ਦਿਨਾਂ ਤੱਕ ਸੰਸਦ ਦੇ ਕਿਸੇ ਵੀ ਸਦਨ ਵਿੱਚ ਨਹੀਂ ਆਏ। ਉਹ ਆਖਰੀ ਦਿਨ ਆਏ ਜ਼ਰੂਰ, ਪਰ ਭੀੜ ਵਿੱਚ ਇਕੱਲੇ ਰਹਿ ਕੇ, ਵੰਦੇ ਮਾਤਰਮ ਗਾਉਣ ਲਈ। ਹਰ ਨਾਗਰਿਕ ਨੂੰ ਉਮੀਦ ਸੀ ਕਿ ਪ੍ਰਧਾਨ ਮੰਤਰੀ ਪਹਿਲਾਂ ਉਸ ਘਟਨਾ ਦਾ ਜ਼ਿਕਰ ਕਰਨਗੇ ਜਿਸਨੇ ਦੇਸ਼ ਨੂੰ ਹਿਲਾ ਦਿੱਤਾ ਸੀ, ਪਰ ਇਸਦਾ ਜ਼ਿਕਰ ਨਾ ਹੋਣਾ ਸੀ ਤੇ ਨਾ ਹੀ ਹੋਇਆ। ਤਾਂ ਕੀ ਇਹ ਸਭ ਦੇਸ਼ ਦੇ ਨੌਜਵਾਨਾਂ ਜਾਂ ਜਿਆਂ ਜ਼ੀ ਪ੍ਰਤੀ ਮੋਦੀ ਦੀ ਉਦਾਸੀਨਤਾ ਜਾਂ ਬੇਰਹਿਮੀ ਨੂੰ ਦਰਸਾਉਂਦਾ ਹੈ, ਜਾਂ ਕੀ ਉਹ ਜਾਣਬੁੱਝ ਕੇ ਇਸ ਮੁੱਦੇ ਤੋਂ ਬਚ ਰਹੇ ਹਨ?

ਨੌਜਵਾਨਾਂ ਨੂੰ ਲੁਭਾਉਣ ਲਈ, ਭਾਵੇਂ ਹਰ ਸਾਲ ਇੱਕ ਕਰੋੜ ਨੌਜਵਾਨਾਂ ਨੂੰ ਔਨਲਾਈਨ ਕੋਚਿੰਗ ਅਤੇ ਏਆਈ ਸਿਖਲਾਈ ਦਾ ਸੁਪਨਾ ਦਿਖਾਇਆ ਗਿਆ ਹੈ, ਪਰ ਨੌਜਵਾਨਾਂ ਦੇ ਗੁੱਸੇ ਦਾ ਕਿਤੇ ਕੋਈ ਜ਼ਿਕਰ ਨਹੀਂ ਸੀ। ਉਹ ਨੌਜਵਾਨ ਸ਼ਕਤੀ ਜਿਸ ਨੇ ਕਾਕਰੋਚ ਜਨਤਾ ਪਾਰਟੀ ਨੂੰ ਜਨਮ ਦਿੱਤਾ ਅਤੇ  ਜਿਸਦਾ ਗੁੱਸਾ ਦੇਸ਼ ਭਰ ਵਿੱਚ ਫੈਲ ਗਿਆ, ਉਸਨੂੰ ਦਰਕਿਨਾਰ ਕਰ ਦਿੱਤਾ ਗਿਆ। ਮੋਦੀ ਨੇ ਵਿਰੋਧ ਪ੍ਰਦਰਸ਼ਨਾਂ, ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਬੇਨਿਯਮੀਆਂ ਵਿਰੁੱਧ ਵਿਆਪਕ ਗੁੱਸੇ, ਜਾਂ ਪ੍ਰਦਰਸ਼ਨਕਾਰੀਆਂ ਵਿਰੁੱਧ ਪੁਲਿਸ ਕਾਰਵਾਈ ਦਾ ਕੋਈ ਜ਼ਿਕਰ ਨਹੀਂ ਕੀਤਾ। ਉਨ੍ਹਾਂ ਨੇ ਅਯੁੱਧਿਆ ਵਿੱਚ ਰਾਮ ਮੰਦਰ ਵਿੱਚ ਹੋਈ ਵੱਡੀ ਚੋਰੀ ਦਾ ਜ਼ਿਕਰ ਵੀ ਨਹੀਂ ਕੀਤਾ।

ਮੋਦੀ ਨੇ ਜੰਗਲਾਂ ਵਿੱਚ ਹਥਿਆਰਬੰਦ ਨਕਸਲੀਆਂ ਨੂੰ ਖਤਮ ਕਰਨ ਅਤੇ ਦੇਸ਼ ਨੂੰ ਉਸ ਸੰਕਟ ਤੋਂ ਮੁਕਤ ਕਰਨ ਵਿੱਚ ਸਫਲ ਹੋਣ ਦਾ ਦਾਅਵਾ ਕੀਤਾ। ਮੋਦੀ ਦਾ ਇਹ ਬਿਆਨ ਕਿ ਹਥਿਆਰਬੰਦ ਨਕਸਲਵਾਦ ਖ਼ਤਮ ਹੋ ਗਿਆ ਹੈ, “ਦਿਮਾਗ਼ੀ ਨਕਸਲਵਾਦੀ” ਅਤੇ ਮਾਓਵਾਦੀ ਸੋਚ ਵਾਲੇ ਲੋਕ ਸੱਤਾ ਦੇ ਗਲਿਆਰਿਆਂ ਵਿੱਚ ਜੜ੍ਹ ਫੜ ਚੁੱਕੇ ਹਨ ਅਤੇ ਹਿੰਸਾ ਦਾ ਸਹਾਰਾ ਲੈਣ ਦੇ ਮੌਕੇ ਲੱਭ ਰਹੇ ਹਨ, ਕੀ ਦਰਸਾਉਂਦਾ ਹੈ? “ਦਿਮਾਗ਼ੀ ਨਕਸਲਵਾਦ” ਵਾਕੰਸ਼ ਨੇ ਇੱਕ ਨਵਾਂ ਵਿਵਾਦ ਛੇੜ ਦਿੱਤਾ ਹੈ ਜੋ ਆਉਣ ਵਾਲੇ ਦਿਨਾਂ ਵਿੱਚ ਹੋਰ ਭੜਕ ਸਕਦਾ ਹੈ।

ਇੱਕ ਅਖ਼ਬਾਰ ਨੇ ਲਿਖਿਆ ਹੈ, “ਅੱਜ ਸਵੇਰੇ, ਨਰਿੰਦਰ ਮੋਦੀ 13ਵੀਂ ਵਾਰ ਲਾਲ ਕਿਲ੍ਹੇ ਦੀ ਸਟੇਜ ‘ਤੇ ਸਨ। ਪਰ ਸ਼ਾਇਦ ਇਹ ਪਹਿਲੀ ਵਾਰ ਸੀ ਜਦੋਂ ਉਨ੍ਹਾਂ ਨੂੰ ਇੱਕ ਅਜਿਹੇ ਕੰਮ ਦਾ ਸਾਹਮਣਾ ਕਰਨਾ ਪਿਆ ਜਿਸਦੀ ਉਹਨਾਂ ਨੂੰ ਆਦਤ ਨਹੀਂ ਸੀ। ਉਹ ਸੀ ਆਪਣੇ ਮੁੱਖ ਸਮਰਥਕਾਂ ਨੂੰ ਭਰੋਸਾ ਦਿਵਾਉਣਾ ਕਿ ਉਨ੍ਹਾਂ ਨੇ ਆਪਣਾ ਜੋਸ਼ ਨਹੀਂ ਗੁਆਇਆ ਹੈ। ਇਹ ਇੱਕ ਮੁਸ਼ਕਲ ਅਭਿਆਸ ਅਤੇ ਇੱਕ ਨਿਰਾਸ਼ਾਜਨਕ ਪ੍ਰਦਰਸ਼ਨ ਸਾਬਤ ਹੋਇਆ।” ਇਹ ਸਤਰਾਂ ਦਰਸਾਉਂਦੀਆਂ ਹਨ ਕਿ ਬੁੱਧੀਜੀਵੀ ਹੁਣ ਇਹ ਮੰਨਣ ਲੱਗ ਪਏ ਹਨ ਕਿ ਮੋਦੀ ਕੋਲ ਹੁਣ ਪਹਿਲਾਂ ਵਰਗੀ ਤਾਕਤ ਅਤੇ ਸੋਚ ਨਹੀਂ ਹੈ। ਸ਼ਾਇਦ ਇਸੇ ਲਈ ਉਨ੍ਹਾਂ ਦਾ ਭਾਸ਼ਣ ਨੀਰਸ ਸੀ।

ਜਿਵੇਂ ਕਿ ਉਮੀਦ ਕੀਤੀ ਗਈ ਸੀ, ਮੋਦੀ ਨੇ ਸਵੈ-ਪ੍ਰਸ਼ੰਸਾ ਤੋਂ ਪਰਹੇਜ਼ ਨਹੀਂ ਕੀਤਾ। ਹਾਲਾਂਕਿ ਲੋਕ ਹੁਣ ਅਜਿਹੇ ਪਲੇਟਫਾਰਮ ਤੋਂ ਪਿਛਲੇ 12 ਸਾਲਾਂ ਦੀਆਂ ਪ੍ਰਾਪਤੀਆਂ ਨੂੰ ਬਿਆਨ ਕਰਨ ਦੀ ਕਦਰ ਨਹੀਂ ਕਰਦੇ, ਪਰ ਉਨ੍ਹਾਂ ਨੂੰ ਇਹ ਕੌਣ ਸਮਝਾ ਸਕਦਾ ਹੈ? ਪਿਛਲੀਆਂ ਸਰਕਾਰਾਂ ਨਾਲ ਉਨ੍ਹਾਂ ਦੀ ਤੁਲਨਾ ਕਰਨਾ ਸਿਰਫ਼ ਇੱਕ ਰਸਮ ਅਦਾਇਗੀ ਹੀ ਰਹਿ ਗਈ ਹੈ, ਜਦੋਂ ਕਿ ਅਜਿਹਾ ਕਰਦੇ ਹੋਏ, ਉਨ੍ਹਾਂ ਨੇ ਆਪਣੇ ਅੰਕੜਿਆਂ ਨੂੰ ਪੇਸ਼ ਕੀਤਾ ਤਾਂ ਉਹ ਵੀ ਗੜਬੜਾ ਗਏ, ਇੱਕ ਲੱਖ ਦੀ ਗਿਣਤੀ ਨੂੰ 25 ਲੱਖ ਕਹਿ ਦਿੱਤਾ। ਅੱਜ ਆਮ ਜਨਤਾ “ਵਿਕਸਤ ਭਾਰਤ” ਅਤੇ “ਸਵੈ-ਨਿਰਭਰ ਭਾਰਤ” ਵਰਗੇ ਸ਼ਬਦ ਵਾਕ ਸੁਣਨਾ ਪਸੰਦ ਨਹੀਂ ਕਰਦੀ, ਇਹ ਹੁਣ ਬਾਸੀ ਹੋ ਚੁੱਕੇ ਹਨ। ਇਹ ਸੱਚ ਹੈ ਕਿ ਇਸ ਵਾਰ ਉਨ੍ਹਾਂ ਨੇ ਪਾਕਿਸਤਾਨ, ਚੀਨ, ਅਮਰੀਕਾ ਜਾਂ ਅੱਤਵਾਦ ਦਾ ਜ਼ਿਕਰ ਨਹੀਂ ਕੀਤਾ। ਇਸਤੋਂ ਪਹਿਲਾਂ ਮੋਦੀ ਦੇਸ਼ ਦੀਆਂ ਸਾਰੀਆਂ ਕਮੀਆਂ ਪੇਸ਼ੀਆਂ ਲਈ ਨਹਿਰੂ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਆਏ ਹਨ, ਪਰ ਇਸ ਵਾਰ ਉਹਨਾਂ ਨੇ ਨਹਿਰੂ ਦੀ ਪ੍ਰਸ਼ੰਸਾ ਕੀਤੀ। ਇਸ ਤੋਂ ਵੀ ਵੱਧ ਕਮਾਲ ਦੀ ਗੱਲ ਇਹ ਹੈ ਕਿ ਉਹਨਾਂ ਨੇ ਗਾਂਧੀ ਜੀ, ਸੁਭਾਸ਼ ਚੰਦਰ ਬੋਸ ਅਤੇ ਭਗਤ ਸਿੰਘ ਸਮੇਤ ਹੋਰ ਸ਼ਹੀਦਾਂ ਦਾ ਜ਼ਿਕਰ ਤਾਂ ਕੀਤਾ, ਪਰ ਸਾਵਰਕਰ ਬਾਰੇ ਉਹਨਾਂ ਨੇ ਕੁੱਝ ਨਹੀਂ ਕਿਹਾ। ਜ਼ਾਹਿਰ ਹੈ, ਇਹ ਇੱਕ ਵੱਡਾ ਬਦਲਾਅ ਹੈ।

RELATED ARTICLES
POPULAR POSTS