ਚਾਰ ਬੱਚਿਆਂ ਸਮੇਤ 6 ਵਿਅਕਤੀਆਂ ਦੀ ਮੌਤ
ਕੁਲਫੀਆਂ ਖਾ ਰਹੇ ਬੱਚਿਆਂ ‘ਤੇ ਜਾ ਚੜ੍ਹੀ ਬਲੈਰੋ ਗੱਡੀ
ਅੰਮ੍ਰਿਤਸਰ/ਬਿਊਰੋ ਨਿਊਜ਼
ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਇਲਾਕੇ ਵਿਚ ਅੱਜ ਦੁਪਿਹਰੇ ਦਰਦਨਾਕ ਹਾਦਸੇ ਵਿਚ ਚਾਰ ਬੱਚਿਆਂ ਸਮੇਤ 6 ਵਿਅਕਤੀਆਂ ਦੀ ਜਾਨ ਚਲੀ ਗਈ ਹੈ। ਜਿਸ ਸਮੇਂ ਇਹ ਹਾਦਸਾ ਹੋਇਆ, ਉਸ ਸਮੇਂ ਬੱਚੇ ਕੁਲਫੀ ਵਾਲੀ ਰੇਹੜੀ ‘ਤੇ ਕੁਲਫੀਆਂ ਖਾ ਰਹੇ ਸਨ। ਘਟਨਾ ਜੰਡਿਆਲਾ ਗੁਰੂ ਦੇ ਦਸਮੇਸ਼ ਨਗਰ ਵਿਚ ਹੋਈ ਹੈ। ਜਾਣਕਾਰੀ ਅਨੁਸਾਰ ਬੱਚੇ ਦਸਮੇਸ਼ ਨਗਰ ਇਲਾਕੇ ਵਿਚ ਖੜ੍ਹੇ ਕੁਲਫੀਆਂ ਖਾ ਰਹੇ ਸਨ ਤੇ ਅਚਾਨਕ ਤੇਜ਼ ਰਫ਼ਤਾਰ ਬਲੈਰੋ ਗੱਡੀ ਨੇ ਉਨ੍ਹਾਂ ਨੂੰ ਕੁਚਲ ਦਿੱਤਾ। ਪੁਲਿਸ ਨੇ ਗੱਡੀ ਵਿਚ ਸਵਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਮੌਕੇ ‘ਤੇ ਦੇਖਣ ਵਾਲਿਆਂ ਮੁਤਾਬਕ ਗੱਡੀ ਵਿਚ ਸਵਾਰ ਵਿਅਕਤੀਆਂ ਨੇ ਸ਼ਰਾਬ ਪੀਤੀ ਹੋਈ ਸੀ। ਜਿਨ੍ਹਾਂ ਬੱਚਿਆਂ ਦੀ ਮੌਤ ਹੋਈ ਉਹ ਇੱਕ ਹੀ ਪਰਿਵਾਰ ਨਾਲ ਸਬੰਧ ਰੱਖਦੇ ਸੀ। ਇਸ ਹਾਦਸੇ ਵਿਚ ਇਕ ਛੋਟੀ ਬੱਚੀ ਗੰਭੀਰ ਜ਼ਖਮੀ ਹੋਈ ਹੈ।
Check Also
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਸੰਤ ਬਲਬੀਰ ਸਿੰਘ ਸੀਚੇਵਾਲ
ਕਿਹਾ : ਸਾਨੂੰ ਸਾਰਿਆਂ ਨੂੰ ਵਾਤਾਵਰਣ ਬਚਾਉਣ ਲਈ ਆਉਣਾ ਚਾਹੀਦੈ ਅੱਗੇ ਅੰਮਿ੍ਰਤਸਰ/ਬਿਊਰੋ ਨਿਊਜ਼ ਰਾਜ ਸਭਾ …