2.7 C
Toronto
Friday, March 13, 2026
spot_img
Homeਕੈਨੇਡਾਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਦੇ ਸਾਬਕਾ ਪ੍ਰਧਾਨ ਹਰਦਿਆਲ ਸਿੰਘ ਸੰਧੂ ਸਦੀਵੀ ਵਿਛੋੜਾ...

ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਦੇ ਸਾਬਕਾ ਪ੍ਰਧਾਨ ਹਰਦਿਆਲ ਸਿੰਘ ਸੰਧੂ ਸਦੀਵੀ ਵਿਛੋੜਾ ਦੇ ਗਏ

ਬਰੈਂਪਟਨ/ਮਹਿੰਦਰ ਸਿੰਘ ਮੋਹੀ : ਇਹ ਖਬਰ ਸਮੁੱਚੇ ਜੀਟੀਏ ਵਿਚ ਤੇ ਖਾਸ ਕਰਕੇ ਵੱਖ-ਵੱਖ ਕਲੱਬਾਂ ਨਾਲ ਜੁੜੇ ਸੀਨੀਅਰਜ਼ ਵਿਚ ਬਹੁਤ ਦੁੱਖ ਨਾਲ ਸੁਣੀ ਜਾਵੇਗੀ ਕਿ ਹਰਦਿਆਲ ਸਿੰਘ ਸੰਧੂ 30 ਦਸੰਬਰ 2023 ਨੂੰ ਅਚਾਨਕ ਸਾਡੇ ਦਰਮਿਆਨ ਨਹੀਂ ਰਹੇ। ਉਹਨਾਂ ਦੇ ਅਚਾਨਕ ਇਸ ਤਰ੍ਹਾਂ ਤੁਰ ਜਾਣ ਨਾਲ ਪਰਿਵਾਰ ਤਾਂ ਸਦਮੇ ਵਿਚ ਹੈ ਤੇ ਉਹਨਾਂ ਨਾਲ ਵਿਚਰਨ ਵਾਲੇ ਮਿੱਤਰ ਸਨੇਹੀ ਵੀ ਇਸ ਖਬਰ ਨਾਲ ਉਦਾਸ ਹਨ। ਸੰਧੂ ਸਾਬ੍ਹ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਦੇ ਪ੍ਰਧਾਨ ਰਹਿ ਚੁੱਕੇ ਹਨ ਤੇ ਉਹਨਾਂ ਨੇ ਬਰੈਂਪਟਨ ਦੇ ਸੀਨੀਅਰਜ਼ ਦੀ ਇਸ ਸਿਰਮੌਰ ਜਥੇਬੰਦੀ ਨੂੰ ਆਪਣੀ ਸਿਆਣਪ ਤੇ ਯੋਗ ਅਗਵਾਈ ਨਾਲ ਬੁਲੰਦੀਆਂ ‘ਤੇ ਪਹੁੰਚਾਇਆ ਹੈ। ਉਹ ਇਕ ਵਧੀਆ ਬੁਲਾਰੇ ਸਨ ਤੇ ਸੀਨੀਅਰਜ਼ ਨਾਲ ਸਬੰਧਤ ਹਰ ਵਿਸ਼ੇ ‘ਤੇ ਉਹਨਾਂ ਦੀ ਪੂਰੀ ਪਕੜ ਹੁੰਦੀ ਸੀ ਤੇ ਉਹਨਾਂ ਨੂੰ ਪੰਜਾਬੀ ਤੇ ਅੰਗਰੇਜ਼ੀ ਭਾਸ਼ਾ ਵਿਚ ਪੂਰੀ ਮੁਹਾਰਤ ਹਾਸਲ ਸੀ। ਟਰਮ ਪੂਰੀ ਹੋਣ ‘ਤੇ ਐਸੋਸੀਏਸ਼ਨ ਦੀ ਪ੍ਰਧਾਨਗੀ ਤੋਂ ਤਿਆਗ ਪੱਤਰ ਦੇਣ ਪਿੱਛੋਂ ਵੀ ਉਹ ਸੀਨੀਅਰਜ਼ ਵਲੋਂ ਹੋਣ ਵਾਲੇ ਸੈਮੀਨਾਰਾਂ ਤੇ ਹੋਰ ਫੰਕਸ਼ਨਾਂ ਵਿਚ ਪੂਰੀ ਤਨਦੇਹੀ ਨਾਲ ਭਾਗ ਲੈਂਦੇ ਤੇ ਆਪਣੇ ਸੁਝਾਅ ਦਿੰਦੇ ਰਹਿੰਦੇ ਸਨ। ਇਸ ਸਮੇਂ ਆਪ ਕਰੈਡਿਟਵਿਊ ਸੀਨੀਅਰਜ਼ ਕਲੱਬਜ਼ ਵਿਚ ਸਕੱਤਰ ਦੀ ਭੂਮਿਕਾ ਅਤੇ ਆਪਣੇ ਵਿਸ਼ਾਲ ਤਜਰਬੇ ਨਾਲ ਸਮੁੱਚੀ ਕਲੱਬ ਲਈ ਇਕ ਐਡਵਾਈਜ਼ਰ ਦਾ ਰੋਲ ਨਿਭਾ ਰਹੇ ਸਨ।
ਉਹਨਾਂ ਦਾ ਫਿਊਨਲ ਸ਼ਨਿੱਚਰਵਾਰ ਮਿਤੀ 6 ਜਨਵਰੀ 2024 ਨੂੂੰ 1 ਵਜੇ ਬਰੈਂਪਟਨ ਕਰੀਮਾਟੋਰੀਅਮ ਤੇ ਵਿਜਟੇਸ਼ਨ ਸੈਂਟਰ 30 ਬਰਾਵਿਨ ਕੋਰਟ ਵਿਖੇ ਹੋਵੇਗਾ ਤੇ ਅੰਤਮ ਅਰਦਾਸ ਡੈਕਸੀ ਗੁਰੂਘਰ ਵਿਖੇ 3.30 ਵਜੇ ਹੋਵੇਗੀ।
ਸਾਰੇ ਪਰਿਵਾਰ ਵਲੋਂ ਤੇ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬ ਤੇ ਕਰੈਡਿਟਵਿਊ ਸੀਨੀਅਰਜ਼ ਕਲੱਬਜ਼ ਵਲੋਂ ਸਾਰੇ ਮਿੱਤਰ ਸਨੇਹੀਆਂ ਨੂੰ ਹਰਦਿਆਲ ਸਿੰਘ ਸੰਧੂ ਜੀ ਦੇ ਫਿਊਨਲ ਤੇ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ। ਹੋਰ ਜਾਣਕਾਰੀ ਲਈ ਪਰਿਵਾਰ ਨਾਲ ਫੋਨ ਨੰਬਰ 416-435-9255 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS