ਅਕਾਲ ਅਕੈਡਮੀ ਸ੍ਰੀ ਗੁਰੂ ਨਾਨਕ ਸਿੱਖ ਸੈਂਟਰ (ਗਲਿਡਿਨ ਰੋਡ) ਬਰੈਂਪਟਨ ਵਿਖੇ ਆਰੰਗ ਹੋਇਆ ਗੁਰਮਤਿ ਕੈਂਪ 1 ਜਨਵਰੀ ਤੋਂ 5 ਜਨਵਰੀ ਤੱਕ ਹਰ ਰੋਜ਼ ਸਵੇਰੇ 10 ਵਜੇ ਤੋਂ ਸ਼ਾਮ ਦੇ 3 ਵਜੇ ਤੱਕ ਚੱਲੇਗਾ। ਇਸ ਕੈਂਪ ਵਿਚ ਬੱਚਿਆਂ ਨੂੰ ਗੁਰਬਾਣੀ, ਗੁਰਮਤਿ ਸੰਗੀਤ, ਪੰਜਾਬੀ ਅਤੇ ਸਿੱਖ ਇਤਿਹਾਸ ਦੀ ਸਿੱਖਿਆ ਦਿੱਤੀ ਜਾਂਦੀ ਹੈ। ਗੁਰਮਤਿ ਕੈਂਪ ਅਕਾਲ ਅਕੈਡਮੀ ਵਲੋਂ ਲੰਬੇ ਸਮੇਂ ਤੋਂ ਗਲਿਡਿਨ ਗੁਰਦੁਆਰਾ ਸਾਹਿਬ ਵਿਖੇ ਲਗਾਏ ਜਾਂਦੇ ਹਨ। ਅਗਲਾ ਗੁਰਮਤਿ ਕੈਂਪ ਜੁਲਾਈ 8 ਤੋਂ ਦੋ ਹਫ਼ਤੇ ਲਈ ਲਗਾਇਆ ਜਾਵੇਗਾ। ਸਮੂਹ ਪ੍ਰਬੰਧਕ ਕਮੇਟੀ ਅਤੇ ਅਕਾਲ ਅਕੈਡਮੀ ਦੀ ਪ੍ਰਿੰਸੀਪਲ ਡਾ. ਕਮਲਜੀਤ ਕੌਰ ਤਹਿ ਦਿਲੋਂ ਸੰਗਤ ਦੇ ਧੰਨਵਾਦੀ ਹਨ, ਹਰ ਸਾਲ ਗੁਰਦੁਆਰਾ ਸਾਹਿਬ ਦਾ ਕੈਂਪ ਲਗਾਉਣ ਵਿਚ ਸਹਿਯੋਗ ਦਿੰਦੀ ਹੈ।