Breaking News
Home / ਕੈਨੇਡਾ / ਸੇਵ ਮੈਕਸ ਗਾਲਾ ਦਾ ਸ਼ਾਨਦਾਰ ਆਯੋਜਨ

ਸੇਵ ਮੈਕਸ ਗਾਲਾ ਦਾ ਸ਼ਾਨਦਾਰ ਆਯੋਜਨ

ਸੇਵ ਮੈਕਸ ਨੇ ਆਪਣੀ 12ਵੀਂ ਵਰ੍ਹੇਗੰਢ ਅਤੇ ਸਲਾਨਾ ਐਵਾਰਡ ਨਾਈਟ ਦਾ ਸ਼ਾਨਦਾਰ ਆਯੋਜਨ ਕੀਤਾ
ਟੋਰਾਂਟੋ : ਸੇਵ ਮੈਕਸ ਰੀਅਲ ਅਸਟੇਟ ਇੰਕ. ਨੇ 19 ਮਈ, 2022 ਨੂੰ ਆਪਣੀ 12ਵੀਂ ਵਰ੍ਹੇਗੰਢ ਅਤੇ ਸਲਾਨਾ ਐਵਾਰਡ ਨਾਈਟ ਦਾ ਸ਼ਾਨਦਾਰ ਆਯੋਜਨ ਕੀਤਾ। ਇਸ ਦੌਰਾਨ ਕੰਪਨੀ ਨੇ ਆਪਣੇ ਏਜੰਟਾਂ, ਕਰਮਚਾਰੀਆਂ ਅਤੇ ਫਰੈਂਚਾਈਜ਼ ਸਹਿਯੋਗੀਆਂ ਨੂੰ ਸਾਲ 2021 ਵਿਚ ਉਨ੍ਹਾਂ ਦੇ ਕੰਮ ਅਨੁਸਾਰ ਸਨਮਾਨਿਤ ਕੀਤਾ ਗਿਆ। ਕੋਵਿਡ ਨਾਲ ਪ੍ਰਭਾਵਿਤ ਦੋ ਸਾਲਾਂ ਦੇ ਮੁਸ਼ਕਲ ਦੌਰ ਤੋਂ ਬਾਅਦ ਸੇਵ ਮੈਕਸ ਇਕ ਵਾਰ ਫਿਰ ਤੋਂ ਵਿਜੇਤਾ ਬਣ ਕੇ ਸਾਹਮਣੇ ਆਈ ਹੈ। ਕੰਪਨੀ ਨੇ ਗ੍ਰੋਥ ਦੇ ਨਾਲ ਕਈ ਨਵੇਂ ਖੇਤਰਾਂ ਵਿਚ ਵਿਸਥਾਰ ਵੀ ਕੀਤਾ ਹੈ। ਨਾਲ ਹੀ ਕਮਿਊਨਿਟੀ ਪਾਰਟਨਰਸ਼ਿਪ ਵੀ ਵਧਾਈ ਹੈ।
ਗਾਲਾ ਸ਼ਾਮ ਵਿਚ ਕੈਨੇਡਾ ਦੀਆਂ ਅਹਿਮ ਹਸਤੀਆਂ ਸ਼ਾਮਲ ਹੋਈਆਂ ਹਨ। ਸੇਵ ਮੈਕਸ ਨੇ ਪੀਲ ਪੁਲਿਸ ਦੇ ਡਿਪਟੀ ਚੀਫ ਮਾਰਕ ਡਪਟ, ਆਈਸੀਆਈਸੀਆਈ ਬੈਂਕ ਕੈਨੇਡਾ ਦੇ ਸੀਈਓ ਸੰਦੀਪ ਗੋਇਲ, ਨਬੀਲ ਖਾਨ, ਆਰਐਸ ਅਤੇ ਸ੍ਰੀਮਤੀ ਸਟੇਲਾ ਪਾਟੀਪਿਲੋ, ਰੀਜ਼ਨਲ ਵੀਪੀ, ਆਰਬੀਸੀ ਅਤੇ ਨੰਦਾ ਲਾਅ ਗਰੁੱਪ ਦੇ ਮੁਖੀ ਦਾ ਆਯੋਜਨ ਵਿਚ ਸਨਮਾਨ ਕੀਤਾ ਗਿਆ।
ਉਨ੍ਹਾਂ ਦੇ ਨਾਲ ਹੀ ਐਮਪੀ ਪ੍ਰਭਮੀਤ ਸਰਕਾਰੀਆ, ਐਨਡੀਪੀ ਆਗੂ ਜਗਮੀਤ ਸਿੰਘ ਅਤੇ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਵੀ ਸਮਾਗਮ ਵਿਚ ਸ਼ਾਮਲ ਹੋਏ। ਇਨ੍ਹਾਂ ਸਾਰਿਆਂ ਨੇ ਸੇਵ ਮੈਕਸ ਨੂੰ ਨਵੀਆਂ ਸਫਲਤਾਵਾਂ ਲਈ ਵਧਾਈ ਦਿੱਤੀ। 75 ਮਿਲੀਅਨ ਡਾਲਰ ਦੀ ਸੇਲ ਲਈ ਲੀਜੈਂਡ ਐਵਾਰਡ ਟਾਪ ਬਰੋਕਰਸ ਆਫ ਰਿਕਾਰਡ ਆਸ਼ੀਸ਼ ਪਾਰਿਖ, ਅਭਿਸ਼ੇਕ ਗਰੋਵਰ ਅਤੇ ਧਵਲ ਪਟੇਲ ਨੂੰ ਦਿੱਤਾ ਗਿਆ। 75 ਮਿਲੀਅਨ ਡਾਲਰ ਦੀ ਸੇਲ ਲਈਂ ਕੋਹਿਨੂਰ ਐਵਾਰਡ ਟਾਪ ਬਰੋਕਰਸ ਆਫ ਰਿਕਾਰਡ ਲਖਸ਼ਿਕਾ ਕਤਿਆਲ ਅਤੇ ਆਸ਼ੀਸ਼ ਪਾਰਿਖ ਨੂੰ ਦਿੱਤਾ ਗਿਆ। ਸੇਵ ਮੈਕਸ ਫਰੈਂਚਾਈਜ਼ ਟੀਮ ਦੇ ਐਵਾਰਡ ਟੀਮਾਂ ਦੀ ਯੋਗਤਾ ਦੇ ਅਨੁਸਾਰ ਪ੍ਰਦਾਨ ਕੀਤੇ ਗਏ। ਸੇਵ ਮੈਕਸ ਦੇ ਫਾਊਂਡਰ ਅਤੇ ਸੀਈਓ ਰਮਨ ਦੂਆ ਦੀ ਬੇਟੀ ਸ਼੍ਰੇਆ ਨੇ ਕੰਪਨੀ ਦੇ ਸਫਰ ਦੀ ਇਕ ਝਲਕ ਦਿਖਾਈ। ਉਸਨੇ ਦੱਸਿਆ ਕਿ ਕੰਪਨੀ ਦੀ ਸ਼ੁਰੂਆਤ ਬਰੈਂਪਟਨ ਵਿਚ ਇਕ ਘਰ ਦੀ ਬੇਸਮੈਂਟ ਤੋਂ ਹੋਈ ਅਤੇ ਅੱਜ ਕੰਪਨੀ ਕਿੱਥੇ ਪਹੁੰਚ ਗਈ ਹੈ। ਸ਼੍ਰੇਆ ਨੇ ਰਮਨ ਦੁਆ ਦੀ ਜ਼ਿੰਦਗੀ ਦੀ ਕਹਾਣੀ ‘ਤੇ ਲਿਖੀ ਗਈ ਕਿਤਾਬ ਦਾ ਵੀ ਲੋਕ ਅਰਪਣ ਕੀਤਾ, ਜੋ ਕਿ ਸਾਰਿਆਂ ਲਈ ਸਰਪ੍ਰਾਈਜ਼ ਸੀ। ਰਮਨ ਦੂਆ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਟੀਮ ਭਵਿੱਖ ਵਿਚ ਵੀ ਗ੍ਰਾਹਕਾਂ ਨੂੰ ਸ਼ਾਨਦਾਰ ਸੇਵਾਦਾਂ ਪ੍ਰਦਾਨ ਕਰਨਾ ਜਾਰੀ ਰੱਖੇਗੀ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …