Breaking News
Home / ਕੈਨੇਡਾ / ਡੈਮੋਕਰੈਟਿਕ ਸਾਊਥ ਏਸ਼ੀਅਨ ਸੀਨੀਅਰਜ਼ ਐਸੋਸੀਏਸ਼ਨ ਵਲੋਂ ‘ਐਲਡਰ ਅਬਿਊਜ ਵਰਕਸ਼ਾਪ’ ਦਾ ਆਯੋਜਨ

ਡੈਮੋਕਰੈਟਿਕ ਸਾਊਥ ਏਸ਼ੀਅਨ ਸੀਨੀਅਰਜ਼ ਐਸੋਸੀਏਸ਼ਨ ਵਲੋਂ ‘ਐਲਡਰ ਅਬਿਊਜ ਵਰਕਸ਼ਾਪ’ ਦਾ ਆਯੋਜਨ

ਈਟੋਬੀਕੋ/ਬਿਊਰੋ ਨਿਊਜ਼ : ਡੈਮੋਕਰੈਟਿਕ ਸਾਊਥ ਏਸ਼ੀਅਨ ਸੀਨੀਅਰਜ਼ ਐਸੋਸੀਏਸ਼ਨ ਵੱਲੋਂ 15 ਜੁਲਾਈ ਨੂੰ ਐਲਡਰ ਅਬਿਊਜ  (ਬਜੁਰਗਾਂ ਨਾਲ ਦੁਰਵਿਵਹਾਰ) ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਹੋਰਨਾਂ ਕਲੱਬਾਂ ਦੇ ਮੈਂਬਰ ਵੀ ਹਾਜ਼ਰ ਹੋਏ ਜਿਨ੍ਹਾਂ ਵਿੱਚ ਐਸੋਸੀਏਸ਼ਨ ਆਫ ਸੀਂਨੀਅਰਜ਼ ਦੇ ਜੰਗੀਰ ਸਿੰਘ ਸੈਂਭੀ ਅਤੇ ਪ੍ਰੋ: ਨਿਰਮਲ ਸਿੰਘ ਧਾਰਨੀ, ਹੰਬਰਵੁੱਡ ਕਲੱਬ ਤੋਂ ਜੋਗਿੰਦਰ ਸਿੰਘ ਧਾਲੀਵਾਲ ਅਤੇ ਬਚਿੱਤਰ ਸਿੰਘ ਰਾਏ, ਸਾਊਥ ਏਸ਼ੀਅਨ ਸੀਨੀਅਰਜ਼ ਕਲੱਬ ਦੇ ਚੌਧਰੀ ਸਿੰਗਾਰਾ ਸਿੰਘ ਸਨ। ਸਭਨਾਂ ਲਈ ਲੰਚ ਦਾ ਪ੍ਰਬੰਧ ਸੀ।
ਪ੍ਰੋਗਰਾਮ ਸ਼ੁਰੂ ਹੋਣ ‘ਤੇ ਪ੍ਰਧਾਨ ਦੇਵ ਸੂਦ ਨੇ ਜੀ ਆਇਆਂ ਕਿਹਾ। ਐਲਡਰ ਅਬੀਊਜ ਓਨਟਾਰੀਓ ਤੋਂ ਮੋਨਿਤਾ ਪਰਸਾਦ ਮੁੱਖ ਬੁਲਾਰਾ ਸੀ। ਇਸ ਤੋਂ ਬਿਨਾਂ ਡਿਪਟੀ ਡਾਇਰੈਕਟਰ ਸੈਂਟਰਲ ਰੀਜਨਲ ਮਨਿਸਟਰੀ ਆਫ ਕਮਿਊਨਿਟੀ ਸੇਫਟੀ ਐਂਡ ਕੋਰੈਕਸ਼ਨਲ ਸਰਵਿਸਜ਼ ਡੋਨਾਟਾ ਕੈਲਟਿਰੀ ਬੈੱਲਸ, ਡਿਪਟੀ ਮੇਅਰ ਟੋਰਾਂਟੋ ਵਿਨਸੈਂਟ ਕਰੀਸੈਂਟੀ ਅਤੇ ਕਰਿਸਟੀ ਡੰਕਨ ਮਨਿਸਟਰ ਆਫ ਸਾਇੰਸ ਐਂਡ ਟੈਕਨਾਲੋਜੀ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਦੱਸਿਆ ਕਿ ਘਰਾਂ ਅਤੇ ਸਮਾਜ ਵਿੱਚ ਕਈ ਥਾਂ ਬਜੁਰਗਾਂ ਨਾਲ ਦੁਰਵਿਵਹਾਰ ਹੁੰਦਾ ਹੈ ਜੋ ਕਿ ਅਣ-ਉਚਿੱਤ ਹੈ।
ਉਨ੍ਹਾਂ ਨੂੰ ਸਰੀਰਕ, ਮਾਨਸਿਕ ਅਤੇ ਆਰਥਿਕ ਤੌਰ ‘ਤੇ ਪੀੜਤ ਹੋਣਾ ਪੈ ਰਿਹਾ ਹੈ। ਘਰਾਂ ਵਿੱਚ ਤ੍ਰਿਸਕਾਰ ਅਤੇ ਸਾਂਝੇ ਅਕਾਊਂਟ ਵਿੱਚੋਂ ਪੈਸੇ ਕਢਵਾ ਕੇ ਖੁਦ ਵਰਤ ਲੈਣਾ ਤੇ ਬਜੁਰਗਾਂ ਨੂੰ ਸਹੂਲਤਾਂ ਤੋਂ ਆਤੁਰ ਕਰਨਾ ਆਦਿ ਹੋ ਰਿਹਾ ਹੈ। ਪਰ ਬਹੁਤ ਵਾਰ ਬਜੁਰਗ ਬੇਇੱਜ਼ਤੀ ਤੋਂ ਡਰਦੇ ਕਿਸੇ ਹੋਰ ਕੋਲ ਗੱਲ ਨਹੀਂ ਕਰਦੇ ਤੇ ਅੰਦਰੋ ਅੰਦਰੀ ਸੁਲਘਦੇ ਹੋਏ ਮਾਨਸਕ ਅਤੇ ਸਰੀਰਕ ਰੋਗੀ ਬਣ ਜਾਂਦੇ ਹਨ। ਬਜੁਰਗਾਂ ਨੂੰ ਚਾਹੀਦਾ ਹੈ ਕਿ ਆਪਣਾ ਦੁੱਖ ਸਾਂਝਾ ਕਰਨ। ਕਈ ਏਜੰਸੀਆਂ ਹਨ ਜੋ ਇਨ੍ਹਾਂ ਦੁੱਖਾਂ ਦਾ ਹੱਲ ਕਰਨ ਵਿੱਚ ਸਹਾਈ ਹੋ ਸਕਦੀਆਂ ਹਨ। ਸਹਾਇਤਾ ਲੈਣ ਦੀ ਖੇਚਲ ਤਾਂ ਖੁਦ ਨੂੰ ਹੀ ਕਰਨੀ ਪੈਣੀ ਹੈ। ਪਾਕਿਸਤਾਨੀ ਵੋਮੈਨ ਸੀਨੀਅਰਜ਼ ਦੀ ਫਾਹਮੀਦਾ ਨੇ ਟਰਾਂਸਲੇਟਰ ਦੇ ਤੌਰ ‘ਤੇ ਡਿਊਟੀ ਨਿਭਾਈ। ਇਸ ਵਰਕਸ਼ਾਪ ਵਿੱਚ ਗੁਜਰਾਤੀ  ਅਤੇ ਪੰਜਾਬੀ ਸੀਨੀਅਰਜ਼ ਔਰਤਾਂ ਵੀ ਸ਼ਾਮਲ ਸਨ। ਇਹ ਵਰਕਸ਼ਾਪ ਕਾਫੀ ਗੱਲਾਂ ਵਿੱਚ ਬਹੁਤ ਹੀ ਕਾਮਯਾਬ ਅਤੇ ਗਿਆਨ ਭਰਪੂਰ ਸੀ। ਬਹੁਤ ਗੱਲਾਂ ਦਾ ਸੀਨੀਅਰਜ਼ ਨੂੰ ਪਹਿਲਾਂ ਪਤਾ ਨਹੀਂ ਸੀ। ਬਜੁਰਗਾਂ ਦੀ ਚੇਤਨਾ ਲਈ ਅਜਿਹੀਆਂ ਵਰਕਸ਼ਾਪਾਂ ਦੀ ਲੋੜ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …