Breaking News
Home / ਸੰਪਾਦਕੀ / ਦੁਨੀਆ ‘ਚ ਵਧਰਿਹੈ ਜ਼ਿੰਦਗੀਪ੍ਰਤੀ ਉਦਾਸੀਨ ਰੁਝਾਨ

ਦੁਨੀਆ ‘ਚ ਵਧਰਿਹੈ ਜ਼ਿੰਦਗੀਪ੍ਰਤੀ ਉਦਾਸੀਨ ਰੁਝਾਨ

ਵਿਸ਼ਵਸਿਹਤਸੰਸਥਾਦੀ ਇਕ ਤਾਜ਼ਾਰਿਪੋਰਟ ਅਨੁਸਾਰ ਦੁਨੀਆ ਭਰਵਿਚਹਰਸਾਲ ਇਕ ਮਿਲੀਅਨਲੋਕ ਆਤਮ-ਹੱਤਿਆ ਕਰਲੈਂਦੇ ਹਨ। ਦੁਨੀਆ ਵਿਚ ਕੁੱਲ ਆਤਮ-ਹੱਤਿਆ ਕਰਨਵਾਲੇ ਲੋਕਾਂ ਵਿਚੋਂ ਡੇਢ ਲੱਖ ਲੋਕਸਿਰਫ਼ਭਾਰਤੀ ਹੀ ਹਨ। ਇਹ ਬਹੁਤ ਭਿਆਨਕਅਤੇ ਚਿੰਤਾਜਨਕ ਤੱਥ ਹਨ।ਪਿਛਲੇ ਲੰਬੇ ਸਮੇਂ ਤੋਂ ਇਹ ਮਹਿਸੂਸਕੀਤਾ ਜਾ ਰਿਹਾ ਹੈ ਕਿ ਦੁਨੀਆ ਭਰਵਿਚਖਪਤ ਸੱਭਿਆਚਾਰ ਕਾਰਨ ਵੱਧ ਰਹੀਪਦਾਰਥਕਤਮ੍ਹਾ ਨੇ ਮਨੁੱਖੀ ਸੁਭਾਅ ਅੰਦਰਅਸੰਤੋਸ਼ਅਤੇ ਅਤ੍ਰਿਪਤੀਦੀਭਾਵਨਾਪ੍ਰਬਲਕੀਤੀਹੈ। ਇਸੇ ਕਾਰਨ ਹੀ ਦੁਨੀਆ ਭਰਵਿਚਮਾਨਸਿਕਤਣਾਅ (ਡਿਪਰੈਸ਼ਨ) ਵਰਗੀਬਿਮਾਰੀ ਬਹੁਤ ਤੇਜ਼ੀ ਨਾਲਫ਼ੈਲਰਹੀਹੈ।
ਆਤਮ-ਹੱਤਿਆ ਸਬੰਧੀਭਾਰਤ ਦੇ ‘ਨੈਸ਼ਨਲਕਰਾਈਮਬਿਓਰੋ’ਵਲੋਂ ਜਾਰੀਕੀਤੇ ਅੰਕੜਿਆਂ ਵਿਚਵੀ ਇਹ ਗੱਲ ਆਖੀ ਗਈ ਹੈ ਕਿ ਆਤਮ-ਹੱਤਿਆ ਕਰਨਵਾਲੇ ਲੋਕਾਂ ਵਿਚੋਂ 40 ਫ਼ੀਸਦੀਮਾਨਸਿਕਤਣਾਅ ਤੋਂ ਦੁਖੀ ਹੋ ਕੇ ਇਹ ਆਤਮਘਾਤੀਕਦਮ ਚੁੱਕਦੇ ਹਨ।ਪੀ.ਜੀ.ਆਈ.ਦੇ ਮਨੋਰੋਗ ਵਿਭਾਗ ਦੇ ਸੰਸਥਾਪਕਪ੍ਰੋ.ਐਨ.ਐਨ. ਵਿੰਗ ਨੇ ਕੁਝ ਸਮਾਂ ਪਹਿਲਾਂ ਮਨੋਰੋਗ ਮਾਹਰਾਂ ਦੇ ਇਕ ਕੌਮੀ ਸੰਮੇਲਨ ਦੌਰਾਨ ਖੁਲਾਸਾ ਕੀਤਾ ਸੀ ਕਿ ਭਾਰਤਵਿਚ ਅੱਜ ਹਰਤੀਜਾਵਿਅਕਤੀਤਣਾਅਦਾਸ਼ਿਕਾਰਹੈ। ਔਰਤਾਂ ਪੁਰਸ਼ਾਂ ਨਾਲੋਂ ਪੰਜ ਗੁਣਾ ਜ਼ਿਆਦਾਮਾਨਸਿਕਤਣਾਅਦੀਆਂ ਸ਼ਿਕਾਰਹਨ। ਇਕ ਹੋਰਅੰਕੜੇ ਅਨੁਸਾਰ ਇਕੱਲੇ ਪੰਜਾਬਵਿਚ ਹੀ 40 ਲੱਖ ਲੋਕਮਾਨਸਿਕ ਰੋਗੀ ਹਨ।
ਮਾਨਸਿਕਤਣਾਅਅਰਥਾਤਚਿੰਤਾ ਰੋਗ ਮਨੁੱਖ ਵਿਚ ਉਦੋਂ ਤੋਂ ਹੀ ਚਲਿਆ ਆ ਰਿਹਾ ਹੈ ਜਦੋਂ ਤੋਂ ਦੁਨੀਆ ਦਾਪਸਾਰਾਬਣਿਆ ਹੈ। ਸ੍ਰੀ ਗੁਰੂ ਨਾਨਕਦੇਵ ਜੀ ਨੇ ਵੀਜੀਵਨਦਾ ਤੱਤ ਸਾਰਦਿੰਦਿਆਂ ਫ਼ੁਰਮਾਇਆ ਹੈ ‘ਨਾਨਕ ਦੁਖੀਆ ਸਭੁ ਸੰਸਾਰੁ।’ ਹਰ ਮਨੁੱਖ ਦੁਖੀ ਹੈ। ਕੋਈ ਔਲਾਦ ਨਾਹੋਣ ਤੋਂ ਦੁਖੀ ਹੈ ਅਤੇ ਕੋਈ ਔਲਾਦ ਤੋਂ ਦੁਖੀ ਹੈ। ਕੋਈ ਗਰੀਬੀ ਤੋਂ ਦੁਖੀ ਹੈ ਅਤੇ ਕੋਈ ਜ਼ਿਆਦਾਧਨ ਨੂੰ ਸਾਂਭਣ ਦੇ ਫ਼ਿਕਰਵਿਚਹੈ।
ਦੁਨੀਆ ਵਿਚ ਜਿਉਂ-ਜਿਉਂ ਪਦਾਰਥਕ ਬਹੁਤਾਤ ਵੱਧ ਰਹੀ ਹੈ ਤਿਵੇਂ-ਤਿਵੇਂ ਮਨੁੱਖ ਤ੍ਰਿਪਤਹੋਣਦੀ ਥਾਂ ਲੋਭੀਅਤੇ ਸਵਾਰਥੀ ਹੋ ਰਿਹਾਹੈ। ਇਹੀ ਕਾਰਨ ਹੈ ਕਿ ਗਰੀਬ, ਪੱਛੜੇ ਜਾਂ ਵਿਕਾਸਸ਼ੀਲਦੇਸ਼ਾਂ ਦੇ ਮੁਕਾਬਲੇ ਵਿਕਸਿਤਅਤੇ ਸੰਪੂਰਨਦੇਸ਼ਾਂ ਵਿਚਮਾਨਸਿਕ ਰੋਗੀ ਜ਼ਿਆਦਾਹਨ।ਪਿਛੇ ਜਿਹੇ ਇਕ ਰਿਪੋਰਟਛਪੀ ਸੀ ਕਿ ਮਾਨਸਿਕਤਣਾਅਦੂਰਕਰਨਵਾਲੀਦਵਾਈਦੀਪੂਰੀ ਦੁਨੀਆ ਦੀਸਭ ਤੋਂ ਵੱਧ ਖ਼ਪਤ ਇਕੱਲੇ ਅਮਰੀਕਾਵਿਚ ਹੋ ਰਹੀਹੈ। ਜਿਉਂ ਜਿਉਂ ਭਾਰਤਪਦਾਰਥਕ ਉਨਤੀ ਦੀਆਂ ਲੀਹਾਂ ‘ਤੇ ਗਤੀਫੜਦਾ ਜਾ ਰਿਹਾ ਹੈ, ਇਥੇ ਵੀ ਇਹ ਬਿਮਾਰੀਅਮਰਵੇਲ ਵਾਂਗ ਵੱਧਦੀ ਜਾ ਰਹੀ ਹੈ। ਸ਼ਾਇਦ ਹੀ ਕੋਈ ਅਜਿਹਾ ਪਰਿਵਾਰਹੋਵੇ, ਜਿਹੜਾ ਸਿੱਧੇ ਜਾਂ ਅਸਿੱਧੇ ਰੂਪਵਿਚ ਇਸ ਸਮੱਸਿਆ ਦਾਸ਼ਿਕਾਰਨਾਹੋਵੇ। ਭਾਰਤੀਸਮਾਜਅੰਦਰ ਵੱਧ ਰਹੇ ਮਾਨਸਿਕਤਣਾਅਅਤੇ ਨਿਰਾਸ਼ਤਾਦਾਕਾਰਨ ਸਾਂਝੀਆਂ ਪਰਿਵਾਰਕ ਇਕਾਈਆਂ ਦਾਖ਼ਤਮ ਹੋ ਜਾਣਾਅਤੇ ਬੇਹੱਦ ਰੁਝੇਵਿਆਂ ਭਰੀ ਜ਼ਿੰਦਗੀ ਨੂੰ ਮੰਨਿਆ ਜਾ ਰਿਹਾਹੈ। ਜ਼ਿੰਦਗੀਦੀ ਭੱਜ-ਦੌੜ ਅਤੇ ਰੁਝੇਵੇਂ ਇੰਨੇ ਵੱਧ ਗਏ ਹਨ ਕਿ ਹੁਣ ਭਾਰਤਵਿਚਵੀਜ਼ਿਆਦਾਤਰਕੰਮਕਾਜੀਪਰਿਵਾਰਾਂ ਨੂੰ ਹਫ਼ਤੇ ਵਿਚ ਇਕ ਦਿਨ ਇਕੱਠੇ ਬੈਠਣਦਾ ਸਬੱਬ ਵੀਮਸਾਂ ਮਿਲਦਾ ਹੈ। ਲੋਕਾਂ ਦੀ ਸੋਚ ਖਪਤ ਸੱਭਿਆਚਾਰ ਕਾਰਨਸਵਾਰਥੀ ਹੋ ਰਹੀ ਹੈ ਅਤੇ ਸਮਾਜਿਕਰਿਸ਼ਤਿਆਂ ਦੀਆਂ ਮੋਹ-ਤੰਦਾਂ ਢਿੱਲੀਆਂ ਪੈਰਹੀਆਂ ਹਨ।ਸਮਾਜਅੰਦਰਸਾਂਝੀਵਾਲਤਾਦੀਭਾਵਨਾਖ਼ਤਮ ਹੋ ਰਹੀਹੈ। ਖੁਸ਼ੀਆਂ ਅਤੇ ਗਮ ਇਕ-ਦੂਜੇ ਨਾਲ ਸਾਂਝੇ ਕਰਨਵਰਗੀਆਂ ਭਾਵਨਾਤਮਕਰਸਮਾਂ ਹੁਣ ਸਿਰਫ਼ਲੋਕਲਾਜੀਰਸਮਾਂ ਬਣਕੇ ਰਹਿ ਗਈਆਂ ਹਨ। ਮਨੁੱਖ ਸਿਰਫ਼ ਤੇ ਸਿਰਫ਼ ਸੁਆਰਥੀ ਬਣਦਾ ਜਾ ਰਿਹਾ ਹੈ ਅਤੇ ਉਸ ਦੀਭਾਵਨਾਤਮਕਤ੍ਰਿਪਤੀਨਹੀਂ ਹੋ ਰਹੀ।
ਬਦਲੇ ਆਰਥਿਕਹਾਲਾਤਾਂ ਕਾਰਨਪਰਿਵਾਰਾਂ ਦੀਆਂ ਆਰਥਿਕਤਰਜੀਹਾਂ ਬਦਲੀਆਂ ਹਨਅਤੇ ਔਰਤਾਂ ਦੇ ਫ਼ਰਜ਼ ਅਤੇ ਜ਼ਿੰਮੇਵਾਰੀਆਂ ਵੀਪਿਛਲੇ ਦੋ ਦਹਾਕਿਆਂ ਦੌਰਾਨ ਵੱਡੇ ਪੱਧਰ ‘ਤੇ ਬਦਲੀਆਂ ਹਨ। ਅੱਜ ਔਰਤਾਂ ਘਰਾਂ ਦੀਚਾਰਦੀਵਾਰੀਵਿਚਲੇ ਕੰਮਾਂ-ਕਾਰਾਂ ਤੋਂ ਵੱਧ ਕੇ ਮਰਦਾਂ ਦੇ ਬਰਾਬਰਆਰਥਿਕਖੇਤਰਵਿਚਵਿਚਰਰਹੀਆਂ ਹਨ।ਪਰ ਇਸ ਦਾਮਾੜਾਪ੍ਰਭਾਵ ਇਹ ਪਿਆ ਕਿ ਔਰਤਾਂ ਦੀਆਂ ਜ਼ਿੰਮੇਵਾਰੀਆਂ ਵੱਧ ਗਈਆਂ, ਜਿਸ ਕਾਰਨ ਉਹ ਆਪਣੇ ਬੱਚਿਆਂ ਅਤੇ ਪਰਿਵਾਰ ਨੂੰ ਲੋੜੀਂਦਾਸਮਾਂ ਦੇਣ ਤੋਂ ਬੇਵੱਸ ਹਨ। ਸਿੱਟੇ ਵਜੋਂ ਪਰਿਵਾਰਾਂ ਵਿਚਲਾਭਾਵਨਾਤਮਕਪ੍ਰਸਾਰ ਟੁੱਟ ਰਿਹਾਹੈ।ਸ਼ਾਇਦ ਇਹੀ ਕਾਰਨ ਹੈ ਕਿ ਔਰਤਾਂ ਮਰਦਾਂ ਨਾਲੋਂ ਵੱਧ ਮਾਨਸਿਕਤਣਾਅਦਾਸ਼ਿਕਾਰਬਣਰਹੀਆਂ ਹਨ।
ਓਪਰੇ ਤੌਰ ‘ਤੇ ਤਾਂ ਇਹ ਆਖਿਆ ਜਾ ਰਿਹਾ ਹੈ ਕਿ ਇਹ ਮਨੁੱਖੀ ਅਸੰਤੋਸ਼ ਤੇ ਮਾਨਸਿਕਤਣਾਅਦੀ ਸਮੱਸਿਆ ਪਰਿਵਾਰਕਮਸਲਿਆਂ, ਨਸ਼ਾਖੋਰੀ ਜਾਂ ਭਵਿੱਖ ਨੂੰ ਲੈ ਕੇ ਚਿੰਤਾਵਿਚੋਂ ਪੈਦਾ ਹੁੰਦੀ ਹੈ, ਪਰਅਸਲਵਿਚ ਇਸ ਦੀ ਸਮੱਸਿਆ ਦੀਵਿਆਪਕਤਾ ਨੂੰ ਸਮਝਣ ਤੋਂ ਬਾਅਦ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਅਜੋਕੇ ਵਿਕਾਸਦਾਸਰਮਾਏਦਾਰੀਆਧਾਰਿਤਨਮੂਨਾ ਹੀ ਦੁਨੀਆ ਭਰਵਿਚ ਮਨੁੱਖੀ ਸੁਭਾਅ ਅੰਦਰ ਵੱਧ ਰਹੀਨਿਰਾਸ਼ਤਾਦਾਕਾਰਨਬਣਰਿਹਾਹੈ।ਆਖਰਸਰਮਾਏਦਾਰੀਵਿਵਸਥਾਵਿਚਕਿਹੜੀ ਅਜਿਹੀ ਚੀਜ਼ ਹੈ ਜੋ ਮਨੁੱਖ ਨੂੰ ਉਦਾਸੀ ਤੇ ਨਿਰਾਸ਼ਾ ਵੱਲ ਧੱਕਦੀ ਹੈ? ਸਰਮਾਏਦਾਰੀ ਮਨੁੱਖ ਨੂੰ ਲੋਭੀ, ਸੁਆਰਥੀ, ਈਰਖ਼ਾਲੂ, ਨਿੰਦਕਅਤੇ ਹੰਕਾਰੀਬਣਨਲਈਉਤੇਜਿਤਕਰਦੀ ਹੈ। ਇਹ ਵਿਵਸਥਾ ਮਨੁੱਖ ਨੂੰ ਕਿਸੇ ਵੀ ਚੀਜ਼ ਦਾਅਨੰਦਮਾਨਣ ਤੋਂ ਪਹਿਲਾਂ ਉਸ ਦਾਮਾਲਕਬਣਨਲਈ ਉਤੇਜਿਤ ਕਰਦੀਹੈ। ਇਸ ਕਾਰਨਹਰ ਮਨੁੱਖ ਵਿਚ ਵੱਧ ਤੋਂ ਵੱਧ ਪਦਾਰਥਾਂ ਦਾਮਾਲਕਬਣਨਦੀਹੋੜ ਲੱਗੀ ਹੋਈ ਹੈ। ਉਪਭੋਗਵਾਦੀਪ੍ਰਬਲਤਾਦਾ ਕੋਈ ਅੰਤਨਹੀਂ ਹੈ। ਇਸ ਦੇ ਕੋਲਸਾਂਝੀਵਾਲਤਾਦਾ ਕੋਈ ਸੰਕਲਪਨਹੀਂ। ਸਰਮਾਏਦਾਰੀਦੀਦੇਣ ‘ਨਿੱਜਵਾਦ’ ਮਨੁੱਖ ਨੂੰ ਕੁਦਰਤਨਾਲਟਕਰਾਅ ਦੇ ਰਾਹ’ਤੇ ਪਾਰਿਹਾ ਹੈ। ਅਜਿਹਾ ਮਨੁੱਖ ਕਦੀਵੀ ਸਹਿਜ ਅਤੇ ਆਨੰਦਵਰਗੀਆਂ ਭਾਵਨਾਵਾਂ ਮਹਿਸੂਸਨਹੀਂ ਕਰਸਕਦਾਅਤੇ ਅੰਤਵਿਚਨਿਰਾਸ਼ਾਅਤੇ ਉਦਾਸੀਦਾਸ਼ਿਕਾਰ ਹੀ ਹੁੰਦਾ ਹੈ । ਇਹ ਵਿਵਸਥਾ ਮਨੁੱਖ ਦੇ ਅੰਦਰੋਂ ਸਬਰਅਤੇ ਸੰਤੋਖਖ਼ਤਮਕਰਰਹੀ ਹੈ ਫ਼ਲਸਰੂਪ ਮਨੁੱਖੀ ਅਸੰਤੋਸ਼ਖ਼ਤਰਨਾਕਰੂਪਅਖ਼ਤਿਆਰਕਰਦਾ ਜਾ ਰਿਹਾਹੈ।
ਨਵ-ਉਦਾਰਵਾਦੀ ਆਰਥਿਕਨਮੂਨੇ ਨੇ ਹੀ ਪਿਛਲੇ ਦੋ ਦਹਾਕਿਆਂ ਅੰਦਰਸਾਡੇ ਸਮਾਜਅੰਦਰੋਂ ਸਾਂਝੇ ਪਰਿਵਾਰਾਂ ਨੂੰ ਲੁਪਤਕਰ ਦਿੱਤਾ ਅਤੇ ਮਨੁੱਖ ਨੂੰ ਇਕੱਲਤਾ, ਨਿਰਾਸ਼ਾ, ਲੋਭਅਤੇ ਸਵਾਰਥਦਾਸ਼ਿਕਾਰਬਣਾ ਦਿੱਤਾ ਹੈ। ਮਨੁੱਖ ਸਿਰਫ਼ ਉਪਭੋਗਵਾਦਵਿਚ ਗ੍ਰਸਤ ਹੋ ਰਿਹਾ ਹੈ ਜਦੋਂਕਿ ਉਸ ਦੀਭਾਵਨਾਤਮਕ ਭੁੱਖ ਦੀਤ੍ਰਿਪਤੀਨਾਹੋਣਕਾਰਨ ਉਹ ਮਾਨਸਿਕ ਤੌਰ ‘ਤੇ ਗੰਭੀਰ ਤੇ ਖ਼ਤਰਨਾਕਹੇਠਲੀਸਥਿਤੀਵਿਚ ਪਹੁੰਚ ਰਿਹਾਹੈ। ਸਮੁੱਚੇ ਵਿਸ਼ਵਲਈ ਅੱਜ ਮਨੁੱਖਤਾ ਨੂੰ ਆਤਮਘਾਤੀਮਾਰਗ ‘ਤੇ ਤੁਰਨ ਤੋਂ ਰੋਕਣਲਈ ਇਸ ਰੁਝਾਨ ਨੂੰ ਆਲਮੀ ਸਮੱਸਿਆ ਸਮਝ ਕੇ ਇਸ ਦੇ ਵਿਆਪਕਆਰਥਿਕ, ਸਮਾਜਿਕਅਤੇ ਭਾਵਨਾਤਮਕਕਾਰਨਾਂ ‘ਤੇ ਚਿੰਤਨਕਰਨਦੀਲੋੜਹੈ।ਸਰਮਾਏਦਾਰੀਦੀ ਥਾਂ ਆਰਥਿਕਵਿਕਾਸ ਦੇ ਇਕ ਸਾਵੇਂ ਅਤੇ ਸਾਂਝੇ ਨਮੂਨੇ ਦੀਭਾਲਕਰਨੀਚਾਹੀਦੀ ਹੈ, ਜਿਹੜਾ ਮਨੁੱਖੀ ਸੁਭਾਅ ਅੰਦਰੋਂ ਲੋਭਅਤੇ ਲਾਲਚ ਨੂੰ ਖ਼ਤਮਕਰਕੇ ਸੰਤੁਸ਼ਟੀ ਅਤੇ ਸਬਰਪ੍ਰਦਾਨਕਰਨਦਾ ਸਮਰੱਥ ਹੋਵੇ। ਅਜੋਕੇ ਆਰਥਿਕਨਮੂਨੇ ਦੀ ਥਾਂ ਜਿਹੜਾਆਰਥਿਕਨਮੂਨਾ ਇਹ ਸੁਨੇਹਾ ਦੇਵੇ ਕਿ ਕਿਸੇ ਵੀ ਚੀਜ਼ ਦਾਆਨੰਦ ਉਸ ਦਾਮਾਲਕਬਣੇ ਬਗੈਰਲਿਆ ਜਾ ਸਕਦਾ ਹੈ, ਅਰਥਾਤਸਾਂਝੀਵਾਲਤਾਅਤੇ ‘ਸ਼ੇਅਰਿੰਗ’ ਰਾਹੀਂ ਮਨੁੱਖ ਦੀਪਦਾਰਥਕਲਾਲਸਾ ਨੂੰ ਖ਼ਤਮਕਰਸਕਦਾਹੋਵੇ।

Check Also

ਭਾਰਤ ਵਿਚ ਵਧਦੀ ਫਿਰਕੂ ਹਿੰਸਾ

ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …