ਟੋਰਾਂਟੋ : ਪਰਵਾਸੀ ਪੰਜਾਬੀ , ਸਾਹਿਤਕਾਰ , ਰੰਗਕਰਮੀ ਅਤੇ ਤਰਕਸ਼ੀਲ ਇਕੱਠੇ ਹੋ ਕੇ 30 ਜੁਲਾਈ 2017 ਦਿਨ ਐਤਵਾਰ ਨੂੰ ਮਿਸੀਸਾਗਾ ਦੇ Royal Banquet Hall (185 Statesman Dr ) ਵਿਚ ਉੱਘੇ ਕਵੀ ਤੇ ਸਾਹਿਤਕਾਰ ਇਕਬਾਲ ਗਿੱਲ (ਰਾਮੂਵਾਲੀਆ) ਅਤੇ ਸਾਰੀ ਉਮਰ ਲੋਕਾਂ ਦੀਆਂ ਸਮੱਸਿਆਵਾਂ ਅਤੇ ਉਹਨਾਂ ਦੇ ਹੱਲ ਨੂੰ ਨਾਟਕਾਂ ਰਾਹੀਂ ਸੰਬੋਧਿਤ ਹੋਣ ਵਾਲੇ ਮਸ਼ਹੂਰ ਨਾਟਕਕਾਰ ਅਜਮੇਰ ਔਲਖ ਜੋ ਕੇ ਜੂਨ ਮਹੀਨੇ ਵਿਚ ਸਦੀਵੀ ਵਿਛੋੜਾ ਦੇ ਗਏ ਸਨ ਨੂੰ ਸ਼ਰਧਾਂਜਲੀ ਦੇਣਗੇ। ਸ਼ਰਧਾਂਜਲੀ ਸਮਾਰੋਹ ਦਾ ਸਮਾਂ ਦੁਪਹਿਰ 12 .00 ਵਜੇ ਤੋਂ 3.00 ਤੱਕ ਹੈ। ਇਸ ਪ੍ਰੋਗਰਾਮ ਵਿਚ ਜਿਥੇ ਇਹਨਾਂ ਦੋਵਾਂ ਹਸਤੀਆਂ ਦੀ ਪੰਜਾਬੀ ਅਵਾਮ ਅਤੇ ਸਾਹਿਤ ਜਗਤ ਨੂੰ ਦੇਣ ਉਤੇ ਭਰਪੂਰ ਦੇਣ ਸੰਬੰਧੀ ਚਰਚਾ ਕੀਤੀ ਜਾਵੇਗੀ ਉਥੇ ਇਨਾਂ ਦੇ ਨੇੜੇ ਰਹੇ ਵਿਅਕਤੀਆਂ ਵਲੋਂ ਇਹਨਾਂ ਨਾਲ ਬਿਤਾਏ ਪਲਾਂ ਦੀ ਸਾਂਝ ਵੀ ਸਾਂਝੀ ਕੀਤੀ ਜਾਵੇਗੀ। ਚੇਤੇ ਰਹੇ ਕੇ ਇਕਬਾਲ ਰਾਮੂਵਾਲੀਆ ਅਤੇ ਅਜਮੇਰ ਔਲਖ ਆਪਣੇ ਆਖਰੀ ਸਮੇਂ ਕੈਂਸਰ ਦੀ ਬਿਮਾਰੀ ਨਾਲ ਜੂਝਦੇ ਰਹੇ ਤੇ ਦੋਵਾਂ ਦੇ ਅੰਤਿਮ ਮੌਕੇ ਕੋਈ ਵੀ ਧਾਰਮਿਕ ਰਸਮ ਨਹੀਂ ਸੀ ਕੀਤੀ ਗਈ। ਜਿਥੇ ਅਜਮੇਰ ਔਲਖ ਦੀ ਅੰਤਿਮ ਯਾਤਰਾ ‘ਚ ਹਜ਼ਾਰਾਂ ਲੋਕਾਂ ਨੇ ਸ਼ਮੂਲੀਅਤ ਕੀਤੀ ਉਥੇ ਇਕਬਾਲ ਗਿੱਲ ਦੇ ਅੰਤਿਮ ਵਿਦਾਇਗੀ ਸਮਾਗਮ ਵਿਚ ਐਨੀ ਭੀੜ ਸੀ ਕਿ ਬਹੁਤ ਸਾਰੇ ਲੋਕਾਂ ਨੂੰ ਜਗਾ ਦੀ ਘਾਟ ਕਰਕੇ ਵਾਪਸ ਮੁੜਨਾ ਪਿਆ। ਤਰਕਸ਼ੀਲ ਸੋਸਾਇਟੀ ਆਫ਼ ਕੈਨੇਡਾ ਦੇ ਬੁਲਾਰੇ ਚਰਨਜੀਤ ਬਰਾੜ ਵਲੋਂ ਸਾਰੇ ਸਾਹਿਤ ਪ੍ਰੇਮੀਆਂ , ਇਕਬਾਲ ਗਿੱਲ ਜਾਂ ਅਜਮੇਰ ਔਲਖ ਦੀ ਸੋਚ ਨਾਲ ਜੁੜੇ ਲੋਕਾਂ, ਰੰਗਕਰਮੀਆਂ, ਮੀਡੀਆ ਦੇ ਖੇਤਰ ਵਿਚ ਸਰਗਰਮ ਸੱਜਣਾਂ ਅਤੇ ਤਰਕਸ਼ੀਲਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਕਿ ਉਹ ਜ਼ਰੂਰ ਇਸ ਸ਼ਰਧਾਂਜਲੀ ਸਮਾਗਮ ਵਿਚ ਪਹੁੰਚਣ।
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …