Breaking News
Home / ਕੈਨੇਡਾ / ਐਮ.ਪੀ.ਪੀ. ਮਾਂਗਟ ਨੇ ਬਰੈਂਪਟਨ ‘ਚ ਯੂਨੀਵਰਸਿਟੀ ਦਾ ਕੀਤਾ ਸਵਾਗਤ

ਐਮ.ਪੀ.ਪੀ. ਮਾਂਗਟ ਨੇ ਬਰੈਂਪਟਨ ‘ਚ ਯੂਨੀਵਰਸਿਟੀ ਦਾ ਕੀਤਾ ਸਵਾਗਤ

logo-2-1-300x105-3-300x105ਕਵੀਨਸ ਪਾਰਕ/ ਬਿਊਰੋ ਨਿਊਜ਼
ਮਿਸੀਸਾਗਾ-ਬਰੈਂਪਟਨ ਸਾਊਥ ਤੋਂ ਐਮ.ਪੀ.ਪੀ. ਅੰਮ੍ਰਿਤ ਮਾਂਗਟ ਨੇ ਬਰੈਂਪਟਨ ‘ਚ ਨਵੀਂ ਯੂਨੀਵਰਸਿਟੀ ਨੂੰ ਖੋਲ੍ਹਣ ਦਾ ਸਵਾਗਤ ਕਰਦਿਆਂ ਸਟੇਟ ਅਸੰਬਲੀ ‘ਚ ਕਿਹਾ ਕਿ ਮੈਨੂੰ ਇਸ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਬੇਹੱਦ ਖੁਸ਼ ਹੈ। ਇਸ ਨਾਲ ਮਿਸੀਸਾਗਾ-ਬਰੈਂਪਟਨ ਸਾਊਥ ਅਤੇ ਆਸ-ਪਾਸ ਦੀ ਕਮਿਊਨਿਟੀਜ਼ ‘ਚ ਰਹਿਣ ਵਾਲੇ ਪਰਿਵਾਰਾਂ ਦੇ ਬੱਚਿਆਂ ਨੂੰ ਯੂਨੀਵਰਸਿਟੀ ਅਤੇ ਪੋਸਟ ਸੈਕੰਡਰੀ ਐਜੂਕੇਸ਼ਨ ਸਥਾਨਕ ਪੱਧਰ ‘ਤੇ ਪ੍ਰਾਪਤ ਕਰਨ ‘ਚ ਮਦਦ ਮਿਲੇਗੀ।ਇਸ ਕਦਮ ਦੇ ਨਾਲ ਸਰਕਾਰ ਨੇ ਸਿੱਖਿਆ ਨੂੰ ਦਿੱਤੇ ਜਾ ਰਹੇ ਮਹੱਤਵ ਨੂੰ ਪ੍ਰਦਰਸ਼ਿਤ ਕੀਤਾ ਹੈ ਅਤੇ ਇਸ ਨਾਲ ਸਾਡੇ ਨੌਜਵਾਨ ਕੌਮਾਂਤਰੀ ਪੱਧਰ ਦੀ ਸਿੱਖਿਆ ਪ੍ਰਾਪਤ ਕਰਕੇ ਇਕ ਬਿਹਤਰ ਭਵਿੱਖ ਬਣਾ ਸਕਣਗੇ। ਉਹ ਆਪਣੇ ਘਰ ਦੇ ਕੋਲ ਹੀ ਵਿਗਿਆਨ, ਤਕਨੀਕ, ਇੰਜੀਨੀਅਰਿੰਗ, ਆਰਟ ਅਤੇ ਮੈਥੇਮੈਟਿਕਸ ਦੀ ਉੱਚ ਸਿੱਖਿਆ ਪ੍ਰਾਪਤ ਕਰ ਸਕਣਗੇ। ਉਨ੍ਹਾਂ ਨੇ ਕਿਾਹ ਕਿ ਓਨਟਾਰੀਓ ਇਕ ਤਕਨੀਕ ਆਧਾਰਤ ਅਤੇ ਨਾਲੇਜ ਆਧਾਰਤ ਇਕਨਾਮੀ ਵੱਲ ਵੱਧ ਰਿਹਾ ਹੈ ਅਤੇ ਅਜਿਹੇ ਵਿਚ ਆਉਣ ਵਾਲੇ ਸਮੇਂ ‘ਚ ਨਵੀਂ ਤਰ੍ਹਾਂ ਦੀਆਂ ਨੌਕਰੀਆਂ ਲਈ ਨਵੇਂ ਤਰ੍ਹਾਂ ਦੇ ਸਕਿੱਲ ਦੀ ਲੋੜ ਹੋਵੇਗੀ। ਅਜਿਹੇ ‘ਚ ਬਰੈਂਪਟਨ ਯੂਨੀਵਰਸਿਟੀ ਨੌਜਵਾਨਾਂ ਨੂੰ ਭਵਿੱਖ ਦੀਆਂ ਚੁਣੌਤੀਆਂ ਨਾਲ ਨਿਪਟਣ ‘ਚ ਮਦਦ ਕਰੇਗੀ। ਇਸ ਨਾਲ ਸਾਡੀ ਇਕਨਾਮੀ ਵੀ ਮਜ਼ਬੂਤ ਹੋਵੇਗੀ। ਉਨ੍ਹਾਂ ਨੇ ਸਪੀਕਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਰੈਂਪਟਨ ਵਾਸੀ ਸਾਡੀ ਸਰਕਾਰ ਦੇ ਇਸ ਯਤਨ ਤੋਂ ਉਤਸ਼ਾਹਿਤ ਹਨ ਅਤੇ ਉਨ੍ਹਾਂ ਨੇ ਇੱਥੇ ਰਹਿਣ, ਕੰਮ ਕਰਨ ਅਤੇ ਪੜ੍ਹਨ ਦਾ ਸ਼ਾਨਦਾਰ ਮੌਕਾ ਪ੍ਰਾਪਤ ਹੋਵੇਗਾ। ਇਸ ਨਾਲ ਖੇਤਰ ਦੀ ਵੱਧਦੀ ਆਬਾਦੀ ਦੀਆਂ ਲੋੜਾਂ ਨੂੰ ਇੱਥੇ ਹੀ ਪੂਰਾ ਕੀਤਾ ਜਾ ਸਕੇਗਾ ਅਤੇ ਉਹ ਆਪਣੇ ਘਰ ਦੇ ਕੋਲ ਹੀ ਆਪਣੇ ਬੱਚਿਆਂ ਨੂੰ ਉੱਚ ਸਿੱਖਿਆ ਪ੍ਰਾਪਤ ਕਰ ਸਕਣਗੇ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …