22.4 C
Toronto
Sunday, September 14, 2025
spot_img
Homeਕੈਨੇਡਾਕੈਨੇਡਾ 'ਚ ਜੁਲਾਈ ਮਹੀਨੇ ਫਾਈਜ਼ਰ ਦੀਆਂ 9 ਮਿਲੀਅਨ ਵੈਕਸੀਨ ਖੁਰਾਕਾਂ ਪਹੁੰਚਣਗੀਆਂ :...

ਕੈਨੇਡਾ ‘ਚ ਜੁਲਾਈ ਮਹੀਨੇ ਫਾਈਜ਼ਰ ਦੀਆਂ 9 ਮਿਲੀਅਨ ਵੈਕਸੀਨ ਖੁਰਾਕਾਂ ਪਹੁੰਚਣਗੀਆਂ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੁਲਾਈ ਦੇ ਅੰਤ ਤੱਕ ਕੈਨੇਡਾ ਹਰ ਹਫ਼ਤੇ ਫਾਈਜ਼ਰ ਦੀਆਂ 2 ਮਿਲੀਅਨ ਤੋਂ ਵੱਧ ਖੁਰਾਕਾਂ ਪ੍ਰਾਪਤ ਕਰਨਾ ਜਾਰੀ ਰੱਖੇਗਾ। ਇਸ ਸਪਲਾਇਰ ਤੋਂ ਹੀ, ਕੈਨੇਡਾ ਜੁਲਾਈ ਵਿੱਚ 9 ਮਿਲੀਅਨ ਖੁਰਾਕਾਂ ਪ੍ਰਾਪਤ ਕਰਨ ਲਈ ਤਿਆਰ ਹੈ।
ਹੁਣ ਤੱਕ, ਲਗਭਗ 55 ਫੀਸਦੀ ਨੌਜਵਾਨਾਂ ਨੂੰ ਘੱਟੋ ਘੱਟ ਵੈਕਸੀਨ ਦੀ 1 ਖੁਰਾਕ ਮਿਲ ਚੁੱਕੀ ਹੈ। ਉਹਨਾਂ ਨੇ ਦੱਸਿਆ ਕਿ ਵੈਕਸੀਨੇਸ਼ਨ ‘ਚ ਕੈਨੇਡਾ ਜੀ -20 ਦੇ ਸਿਖਰਲੇ ਤੀਸਰੇ ਨੰਬਰ ‘ਤੇ ਰਿਹਾ ਹੈ, ਜਿਸ ਦਾ ਭਾਵ ਹੈ ਕਿ ਸਾਨੂੰ ਇਸੇ ਤਰ੍ਹਾਂ ਕੰਮ ਕਰਦੇ ਰਹਿਣ ਦੀ ਜ਼ਰੂਰਤ ਹੈ।
ਇਸ ਸਬੰਧ ਵਿਚ ਗੱਲ ਕਰਦਿਆਂ ਸੋਨੀਆ ਸਿੱਧੂ ਨੇ ਕਿਹਾ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਕੈਨੇਡਾ ਵਿਚ ਵੈਕਸੀਨੇਸ਼ਨ ਮੁਹਿੰਮ ਪਲਾਨ ਦੇ ਮੁਤਾਬਕ ਚੱਲ ਰਹੀ ਹੈ ਅਤੇ ਸਤੰਬਰ ਤੱਕ ਦੇ ਟੀਚੇ ‘ਚ ਪਹੁੰਚਣ ਦੀ ਸਾਨੂੰ ਸਫਲਤਾ ਜ਼ਰੂਰ ਹਾਸਲ ਹੋਵੇਗੀ। ਉਹਨਾਂ ਨੇ ਦੱਸਿਆ ਕਿ ਪੀਲ ਵਿਚ 16+ ਨੌਜਵਾਨ ਵੀ ਹੁਣ ਵੈਕਸੀਨ ਲਗਵਾਉਣ ਦੇ ਯੋਗ ਹਨ ਅਤੇ ਪੀਲ ਦੀ ਵੈਕਸੀਨ ਬੁਕਿੰਗ ਸਾਈਟ ‘ਤੇ ਜਾ ਕੇ ਰਜਿਸਟਰ ਕਰ ਸਕਦੇ ਹਨ।

 

RELATED ARTICLES
POPULAR POSTS