-16 C
Toronto
Friday, January 30, 2026
spot_img
Homeਕੈਨੇਡਾਮਾਤਾ ਗੁਜਰੀ ਸਬੰਧੀ ਨਾਟਕ ਤੋਂ ਇਕੱਤਰ ਰਾਸ਼ੀ ਸਿੱਕ ਕਿੱਡਜ਼ ਹਸਪਤਾਲ ਨੂੰ ਦਿੱਤੀ...

ਮਾਤਾ ਗੁਜਰੀ ਸਬੰਧੀ ਨਾਟਕ ਤੋਂ ਇਕੱਤਰ ਰਾਸ਼ੀ ਸਿੱਕ ਕਿੱਡਜ਼ ਹਸਪਤਾਲ ਨੂੰ ਦਿੱਤੀ ਜਾਵੇਗੀ

ਟੋਰਾਂਟੋ : ਯੂਨਾਈਟਡ ਮੈਗਾ ਮਿਲੇਨੀਅਮ ਵੱਲੋਂ ਡਾ. ਹੀਰਾ ਰੰਧਾਵਾ ਦੁਆਰਾ ਨਿਰਦੇਸ਼ਿਤ ਕੀਤੇ ਜਾ ਰਹੇ ਨਾਟਕ ઑਮਾਤਾ ਗੁਜਰੀ ਸਾਕਾ ਸਰਹਿੰਦ਼ ਨਾਟਕ ਦੀ ਪੇਸ਼ਕਾਰੀ 22 ਦਸੰਬਰ ਨੂੰ ਕੀਤੀ ਜਾਵੇਗੀ। ਨਿਰਦੇਸ਼ਕ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਨਿਰਮਲ ਜੌੜਾ ਦੁਆਰਾ ਲਿਖੇ ਉਕਤ ਨਾਟਕ ਦੀ ਪੇਸ਼ਕਾਰੀ ਬਰੈਂਪਟਨ ਦੇ ਰੋਜ਼ ਥੀਏਟਰ ਵਿੱਚ ਬਾਅਦ ਦੁਪਹਿਰ ਇੱਕ ਤੋਂ ਤਿੰਨ ਵਜੇ ਦੌਰਾਨ ਕੀਤੀ ਜਾਵੇਗੀ। ਇਸ ਪੇਸ਼ਕਾਰੀ ਲਈ ਵਿਕਣ ਵਾਲੀਆਂ ਟਿਕਟਾਂ ਤੋਂ ਪ੍ਰਾਪਤ ਧੰਨ ਰਾਸ਼ੀ ਟੋਰਾਂਟੋ ਦੇ ઑਸਿੱਕ ਕਿਡਜ਼ ਹਸਪਤਾਲ਼ ਨੂੰ ਦਾਨ ਕੀਤੀ ਜਾਵੇਗੀ। ਇਹ ਨਾਟਕ ਮਾਤਾ ਗੁਜਰੀ ਅਤੇ ਸਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਉੱਤੇ ਅਧਾਰਿਤ ਹੈ ਜਿਸ ਵਿੱਚ 50 ਦੇ ਕਰੀਬ ਬੱਚੇ ਤੇ ਵੱਡੇ ਥੀਏਟਰ ਕਲਾਕਾਰ ਕੰਮ ਕਰ ਰਹੇ ਹਨ। ਇਸ ਨਾਟਕ ਦਾ ਆਨੰਦ ਮਾਨਣ ਸਮੇਤ ਬੱਚਿਆਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਦਾ ਇਹ ਇੱਕ ਸੁਨਹਿਰੀ ਮੌਕਾ ਹੈ ਕਿਉਂਕਿ ਇਸ ਵਿੱਚ ਬੱਚੇ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਇਸ ਨਾਟਕ ਦੀਆਂ ਟਿਕਟਾਂ ਤੇ ਵਧੇਰੇ ਜਾਣਕਾਰੀ ਲਈ ਗੁਰਪ੍ਰੀਤ ਨੂੰ 416-816-3515, ਸ਼ਾਨ ਨੂੰ 416-989-5555 ਜਾਂ ਦੇਵ ਮਾਂਗਟ ਨੂੰ 416-803-5333 ਫੋਨ ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS