Breaking News
Home / ਕੈਨੇਡਾ / ਬਰੈਂਪਟਨ ‘ਚ ਨਵੇਂ ਰਫ਼ਿਊਜ਼ੀਆਂ ਦੇ ਆਉਣ ਦੀ ਉਮੀਦ

ਬਰੈਂਪਟਨ ‘ਚ ਨਵੇਂ ਰਫ਼ਿਊਜ਼ੀਆਂ ਦੇ ਆਉਣ ਦੀ ਉਮੀਦ

ਬਰੈਂਪਟਨ/ ਬਿਊਰੋ ਨਿਊਜ਼
ਬਰੈਂਪਟਨ ਕੈਨੇਡਾ ਦਾ 9ਵਾਂ ਸਭ ਤੋਂ ਵੱਡਾ ਸ਼ਹਿਰ ਬਣ ਚੁੱਕਾ ਹੈ ਅਤੇ ਇਸ ਦੀ ਆਬਾਦੀ ਛੇ ਲੱਖ ਦੇ ਅੰਕੜੇ ਨੂੰ ਛੂੰਹਣ ਲਈ ਤਿਆਰ ਹੈ ਅਤੇ ਸ਼ਹਿਰ ਦੀ ਆਬਾਦੀ ਤੇਜ਼ੀ ਨਾਲ ਵੱਧ ਰਹੀ ਹੈ। ਇਕ ਵੱਡੇ ਅਰਬਨ ਸ਼ਹਿਰ ਵਿਚ ਵੱਡੀ ਗਿਣਤੀ ਵਿਚ ਰਫ਼ਿਊਜ਼ੀ ਵੀ ਰਹਿੰਦੇ ਹਨ ਅਤੇ ਸ਼ਹਿਰ ਵਿਚ ਇਨ੍ਹਾਂ ਦੀ ਆਮਦ ਲਗਾਤਾਰ ਜਾਰੀ ਹੈ। ਇਕ ਰਿਪੋਰਟ ਅਨੁਸਾਰ ਮਈ 2018 ਤੱਕ ਤਿੰਨ ਹਜ਼ਾਰ ਨਵੇਂ ਰਫ਼ਿਊਜ਼ੀ ਜੀ.ਟੀ.ਏ. ਵਿਚ ਆਏ ਹਨ, ਜਿਨ੍ਹਾਂ ਵਿਚੋਂ ਵਧੇਰੇ ਨੇ ਆਪਣਾ ਘਰ ਬਰੈਂਪਟਨ ਬਣਾਇਆ ਹੈ।
ਟੋਰਾਂਟੋ ਮੇਅਰ ਜਾਨ ਟੋਰੀ ਨੇ ਹੋਰ ਵੱਡੇ ਸ਼ਹਿਰ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਕੈਨੇਡਾ ਵਿਚ ਆਉਣ ਵਾਲੇ ਰਫ਼ਿਊਜ਼ੀਆਂ ਨੂੰ ਸ਼ਰਨ ਦੇਣ ਕਿਉਂਕਿ ਅਜੇ ਵਧੇਰੇ ਰਫ਼ਿਊਜ਼ੀ ਟੋਰਾਂਟੋ ਨੂੰ ਹੀ ਪਹਿਲਾ ਟਿਕਾਣਾ ਬਣਾਉਂਦੇ ਹਨ। ਇਸ ਸਬੰਧ ‘ਚ ਟੋਰੀ ਨੇ ਇਕ ਕਾਨਫਰੰਸ ਵੀ ਕੀਤੀ, ਜਿਸ ਵਿਚ ਲਾਰਜ ਯੂਨੀਅਨ ਮੇਅਰਸ ਕਾਕਸ ਆਫ਼ ਓਨਟਾਰੀਓ ਦੇ ਮੈਂਬਰ ਮੇਅਰ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਇਕੱਠਿਆਂ ਬੈਠ ਕੇ ਰਫ਼ਿਊਜ਼ੀਆਂ ਅਤੇ ਸ਼ਰਨ ਮੰਗਣ ਵਾਲਿਆਂ ਨੂੰ ਐਡਜਸਟ ਕਰਨ ਨੂੰ ਲੈ ਕੇ ਚਰਚਾ ਕੀਤੀ। ਮੇਅਰ ਟੋਰੀ ਨੇ ਕਿਹਾ ਕਿ ਅਜਿਹੇ ਸ਼ਹਿਰਾਂ ਦੀ ਪਛਾਣ ਕਰਨੀ ਚਾਹੀਦੀ ਹੈ, ਜਿਨ੍ਹਾਂ ਵਿਚ ਇਨ੍ਹਾਂ ਰਫ਼ਿਊਜ਼ੀਆਂ ਨੂੰ ਆਸਾਨੀ ਨਾਲ ਘਰ ਅਤੇ ਰੁਜ਼ਗਾਰ ਦਿੱਤਾ ਜਾ ਸਕੇ ਅਤੇ ਉਹ ਸਥਾਨਕ ਭਾਈਚਾਰੇ ਵਿਚ ਤੇਜ਼ੀ ਨਾਲ ਘੁਲ-ਮਿਲ ਜਾਣ॥ ਬਰੈਂਪਟਨ ਮੇਅਰ ਲਿੰਡਾ ਜੈਫ਼ਰੀ ਚੇਅਰਪਰਸਨ ਹੈ ਅਤੇ ਇਹ ਜਥੇਬੰਦੀ 27 ਮੈਂਬਰਾਂ ਦੀ ਮੈਂਬਰਸ਼ਿਪ ਦੇ ਨਾਲ ਓਨਟਾਰੀਓ ਦੀ ਕੁੱਲ ਆਬਾਦੀ ਦੇ 67 ਫ਼ੀਸਦੀ ਹਿੱਸੇ ਦੀ ਪ੍ਰਤੀਨਿਧਤਾ ਕਰਦਾ ਹੈ। ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਬਰੈਂਪਟਨ ਨਵੇਂ ਰਫ਼ਿਊਜ਼ੀਆਂ ਨੂੰ ਸ਼ਰਨ ਦੇਣ ‘ਚ ਸਭ ਤੋਂ ਅੱਗੇ ਹੈ। ਮੇਅਰ ਲਿੰਡਾ ਨੈ ਕਿਹਾ ਕਿ ਇਸ ਸਬੰਧ ਵਿਚ ਸਟੇਟ ਅਤੇ ਫੈਡਰਲ ਸਰਕਾਰਾਂ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਰਫ਼ਿਊਜ਼ੀਆਂ ਨੂੰ ਸ਼ਰਨ ਦੇਣ ਲਈ ਇਕ ਪ੍ਰਭਾਵਸ਼ਾਲੀ ਨੀਤੀਆਂ ਦਾ ਨਿਰਮਾਣ ਕਰਕੇ ਉਨ੍ਹਾਂ ਨੂੰ ਲਾਗੂ ਕੀਤਾ ਜਾ ਸਕੇ। ਰਫ਼ਿਊਜ਼ੀਆਂ ਦੀ ਗਿਣਤੀ ਵੱਧ ਰਹੀ ਹੈ ਅਤੇ ਇਸ ਸਬੰਧ ਵਿਚ ਹੁਣ ਤੋਂ ਹੀ ਕਦਮ ਚੁੱਕਣੇ ਪੈਣਗੇ। ਜੈਫ਼ਰੀ ਨੇ ਕਿਹਾ ਕਿ ਸਿਟੀ ਆਫ਼ ਟੋਰਾਂਟੋ ਦੀ ਮਦਦ ਲਈ ਇਕ ਰੀਜ਼ਨਲ ਸਟ੍ਰੇਟਜੀ ਬਣਾਉਣ ਲਈ ਸਾਰੇ ਮੇਅਰ ਇਕੱਠੇ ਕੰਮ ਕਰਨਗੇ। ਇਹ ਇਕ ਮਨੁੱਖੀ ਮੁੱਦਾ ਹੈ ਅਤੇ ਸ਼ਹਿਰਾਂ ‘ਚ ਇਸ ਸਬੰਧ ਵਿਚ ਜ਼ਰੂਰੀ ਪ੍ਰਬੰਧ ਕਰਨ ਦੀ ਲੋੜ ਹੈ। ਇਕ ਰਿਪੋਰਟ ਅਨੁਸਾਰ ਟੋਰਾਂਟੋ ਦੇ ਸ਼ੈਲਟਰਸ ‘ਚ 40 ਫ਼ੀਸਦੀ ਥਾਂ ਵਿਚ ਰਫ਼ਿਊਜ਼ੀ ਦਾਅਵੇਦਾਰਾਂ ਦੀ ਮੌਜੂਦਗੀ ਹੈ ਅਤੇ ਉਥੇ ਹਰ ਰਾਤ ਔਸਤਨ 10 ਨਵੇਂ ਰਫ਼ਿਊਜ਼ੀ ਦਾਅਵੇਦਾਰ ਆਉਂਦੇ ਹਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …