ਬਰੈਂਪਟਨ/ਬਿਊਰੋ ਨਿਊਜ਼ : ਪੰਜਾਬੀ ਕਵੀ ਬਾਬਾ ਨਾਜ਼ਮੀ ਨਾਰਥ ਅਮਰੀਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ, ਕਮੇਟੀ ਆਫ ਪਰੋਗਰੈਸਿਵ ਪਾਕਿਸਤਾਨੀ ਕੈਨੇਡੀਅਨ ਅਤੇ ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਦੇ ਸਾਂਝੇ ਸੱਦੇ 23 ਜੁਲਾਈ ਰਾਤ ਨੂੰ ਟੋਰਾਂਟੋ ਪਹੁੰਚ ਰਹੇ ਹਨ। ਜਿੱਥੇ ਉਹ ਮਿੱਤਰਾਂ ਦੋਸਤਾਂ ਅਤੇ ਸਾਹਿਤ ਪ੍ਰੇਮੀਆਂ ਨਾਲ ਮੁਲਾਕਾਤਾਂ ਕਰਨਗੇ। ਇਸ ਉਪਰੰਤ 28 ਜੁਲਾਈ ਦਿਨ ਸ਼ਨੀਵਾਰ ਨੂੰ 2 ਵਜੇ ਉਪਰੋਕਤ ਜਥੇਬੰਦੀਆਂ ਵਲੋਂ 340 ਵੋਡਨ ਸਟਰੀਟ ਈਸਟ ਤੇ ਸੈਂਚੁਰੀ ਗਾਰਡਨ ਰੀਕਰੀਏਸ਼ਨ ਸੈਂਟਰ ਬਰੈਂਪਟਨ ਕਰਵਾਏ ਜਾ ਰਹੇ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ‘ਤੇ ਹਾਜਰ ਹੋਣਗੇ। ਇਹ ਸਥਾਨ ਵੋਡਨ ਅਤੇ ਰੁਦਰਫੋਰਡ ਦੇ ਇੰਟਰਸੈਕਸ਼ਨ ‘ਤੇ ਸਥਿਤ ਹੈ। ਅਜਿਹੇ ਬੋਲਾਂ ਨੂੰ ਖੁਦ ਬਾਬਾ ਨਾਜ਼ਮੀ ਦੇ ਮੂੰਹੋਂ ਸੁਣਨ ਲਈ ਪ੍ਰਬੰਧਕਾਂ ਵਲੋਂ ਸਮੂਹ ਜਥੇਬੰਦੀਆਂ ਅਤੇ ਲੋਕਾਂ ਨੂੰ ਸੱਦਾ ਹੈ ਕਿ ਉਹ ਇਸ ਪ੍ਰੋਗਰਾਮ ਵਿੱਚ ਜ਼ਰੂਰ ਪਹੁੰਚਣ। ਇਸ ਸਮੇਂ ਬਾਬਾ ਨਾਜ਼ਮੀ ਨੂੰ ਸਨਮਾਨਤ ਕੀਤਾ ਜਾਵੇਗਾ। ਪ੍ਰੋਗਰਾਮ ਤੋਂ ਬਾਅਦ ਖਾਣੇ ਦਾ ਪ੍ਰਬੰਧ ਹੋਵੇਗਾ। ਇਸ ਪ੍ਰੋਗਰਾਮ ਲਈ ਸਿਰਫ ਦਸ ਡਾਲਰ ਦੀ ਟਿਕਟ ਰੱਖੀ ਗਈ ਹੈ। ਕੁੱਝ ਹੀ ਟਿਕਟਾਂ ਬਾਕੀ ਹਨ। ਜਿਨ੍ਹਾਂ ਨੇ ਟਿਕਟਾਂ ਬੁੱਕ ਕਰਵਾਈਆਂ ਹਨ ਉਹ ਕਨਫਰਮ ਕਰ ਲੈਣ ਤਾਂਕਿ ਕਿਸੇ ਨੂੰ ਨਿਰਾਸ਼ ਨਾ ਮੁੜਨਾ ਪਵੇ। ਪ੍ਰੋਗਰਾਮ ਸਬੰਧੀ ਅਤੇ ਬਾਬਾ ਨਾਜਮੀ ਨੂੰ ਸੰਪਰਕ ਲਈ ਬਲਦੇਵ ਰਹਿਪਾ 416-881-7202, ਉਮਾਰ ਲਤੀਫ 647-231-6771 ਜਾਂ ਸੁਰਜੀਤ ਸਹੋਤਾ 416-704-0745 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …