13 C
Toronto
Tuesday, March 10, 2026
spot_img
Homeਕੈਨੇਡਾਘੁਡਾਣੀ ਨਗਰ ਨਿਵਾਸੀਆਂ ਵੱਲੋ ਸਲਾਨਾ ਪਿਕਨਿਕ 29 ਜੁਲਾਈ ਨੂੰ

ਘੁਡਾਣੀ ਨਗਰ ਨਿਵਾਸੀਆਂ ਵੱਲੋ ਸਲਾਨਾ ਪਿਕਨਿਕ 29 ਜੁਲਾਈ ਨੂੰ

ਬਰੈਂਪਟਨ/ਬਿਊਰੋ ਨਿਊਜ਼ : ਛੇਵੇ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਚਰਨਛੋਹ ਪ੍ਰਾਪਤ ਲੁਧਿਆਣਾ ਜ਼ਿਲ੍ਹਾ ਦੇ ਨਾਮਵਾਰ ਪਿੰਡ ਘੁਡਾਣੀ ਨਿਵਾਸੀਆਂ ਵੱਲੋਂ ਗਰਮੀਆਂ ਦੇ ਮੌਸਮ ਦੌਰਾਨ ਇਕ ਦਿਨਾ ਪਿਕਨਿਕ ਦੀ ਰਵਾਇਤ ਨੂੰ ਅੱਗੇ ਤੋਰਦਿਆਂ ਘੁਡਾਣੀ ਨਿਵਾਸੀਆਂ ਵੱਲੋਂ ਸੰਨ 2018 ਪਿਕਨਿਕ ਦਾ ਅਯੋਜਨ 29 ਜੁਲਾਈ ਦਿਨ ਐਤਵਾਰ ਨੂੰ ਕੀਤਾ ਗਿਆ ਹੈ। ਇਹ ਪਿਕਨਿਕ ਦੁਪਹਿਰ 12 ਵਜੇ, ਕੈਲੇਡਨ ਵਿਚ ਕਿੰਗ ਅਤੇ ਕਰੈਡਿਟ ਵਿਊ ਦੇ ਏਰੀਏ ਦੀ ਚਾਰਲਸ ਹੇਨਜ ਮਮੋਰੀਅਲ ਪਾਰਕ, 14190 ਕਰੈਡਿਟਵਿਊ ਰੋਡ ਵਿਚ ਸ਼ੁਰੂ ਹੋਵੇਗੀ ਅਤੇ ਸ਼ਾਮ ਦੇ 7-8 ਵਜੇ ਤੀਕ ਚਲੇਗੀ। ਇਸ ਪ੍ਰੋਗਰਾਮ ਦੋਰਾਨ ਵੱਡਿਆਂ ਲਈ ਹਰ ਤਰ੍ਹਾਂ ਦੇ ਖਾਣ-ਪੀਣ ਦੇ ਇੰਤਜ਼ਾਮ ਤੋਂ ਬਿਨਾ ਬੱਚਿਆਂ ਲਈ ਖੇਡਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਸਮੂਹ ਘੁਡਾਣੀ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਪ੍ਰੋਗਰਾਮ ਵਿਚ ਹੁੰਮ-ਹਮਾ ਕੇ ਸ਼ਾਮਲ ਹੋਣ ਅਤੇ ਪ੍ਰਬੰਧਕਾਂ ਦਾ ਹੌਸਲਾ ਵਧਾਉਣ। ਇਸ ਪਾਰਕ ‘ਚ ਪਹੁੰਚਣ-ਰਸਤਾ ਪੁੱਛਣ ਅਤੇ ਹੋਰ ਸੂਚਨਾ/ਸੁਝਾਵਾਂ ਅਤੇ ਸਹਾਇਤਾ ਲਈ ਹੇਠ ਲਿਖੇ ਸੱਜਣਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਬਲਜੀਤ ਲਾਲੀ 905-781-5000, ਪਿੰਕੀ ਬੋਪਾਰਾਏ 416-919-0013, ਕਰਮਜੀਤ ਬੋਪਾਰਾਏ 647-464-9800, ਗੁਰਸੰਤ ਇਕਬਾਲ ਬੋਪਾਰਾਏ 647-290-4724, ਸਤਨਾਮ ਬੋਪਾਰਾਏ 416 254 6104, ਬਿੰਦਰ ਘੁਡਾਣੀ 647-281-7462, ਹਰਮੇਸ਼ ਬੋਪਾਰਾਏ 647-880-1895

RELATED ARTICLES
POPULAR POSTS