Breaking News
Home / ਕੈਨੇਡਾ / ਬਰੈਂਪਟਨ ਸਿਟੀ ਕਾਊਂਸਲ ਨੇ ਕਮਿਊਨਿਟੀ ਗ੍ਰਾਂਟ ਪ੍ਰੋਗਰਾਮ ਰਾਹੀਂ $690.000 ਤੋਂ ਵੱਧ ਦੀ ਰਕਮ ਨੂੰ ਦਿੱਤੀ ਪ੍ਰਵਾਨਗੀ

ਬਰੈਂਪਟਨ ਸਿਟੀ ਕਾਊਂਸਲ ਨੇ ਕਮਿਊਨਿਟੀ ਗ੍ਰਾਂਟ ਪ੍ਰੋਗਰਾਮ ਰਾਹੀਂ $690.000 ਤੋਂ ਵੱਧ ਦੀ ਰਕਮ ਨੂੰ ਦਿੱਤੀ ਪ੍ਰਵਾਨਗੀ

logo-2-1-300x105ਬਰੈਂਪਟਨ : ਆਪਣੀ ਮੀਟਿੰਗ ਵਿਚ ਬਰੈਂਪਟਨ ਸਿਟੀ ਕਾਊਂਸਲ ਨੇ 2016 ਕਮਿਊਨਿਟੀ ਗ੍ਰਾਂਟ ਪ੍ਰੋਗਰਾਮ ਰਾਹੀਂ $690.000 ਤੋਂ ਵੱਧ ਦੀ ਰਕਮ ਨੂੰ ਪ੍ਰਵਾਨਗੀ ਦਿੱਤੀ।
ਪ੍ਰੋਗਰਾਮ ਕੋਲ ਜਮ੍ਹਾਂ ਕੀਤੀਆਂ ਗਈਆਂ ਦਰਖਾਸਤਾਂ ਦੇ ਨਤੀਜੇ ਵਜੋਂ ਇਸ ਵਿਚ ਭਾਈਚਾਰਕ ਸਮੂਹਾਂ ਨੂੰ ਨਕਦ ਐਵਾਰਡ ਦੇ ਰੂਪ ਵਿਚ  /475.692 ਅਤੇ ਚੀਜ਼ਾਂ ਦੇ ਰੂਪ ਵਿਚ $172.795 ਦੀਆਂ ਗ੍ਰਾਂਟਾਂ ਦੇਣਾ ਸ਼ਾਮਲ ਸੀ। ਇਸ ਸਾਲ 47 ਸਮੂਹਾਂ ਨੂੰ ਗ੍ਰਾਂਟਾਂ ਲਈ ਪ੍ਰਵਾਨਗੀ ਦਿੱਤੀ ਗਈ ਸੀ। ਇਨ੍ਹਾਂ ਅੰਕੜਿਆਂ ਵਿਚ ਮਾਈਨਰ ਕਮਿਊਨਿਟੀ ਡੋਨੇਸ਼ਨਸ਼ ਗ੍ਰਾਂਟ ਸ਼ਾਮਲ ਨਹੀਂ ਹੈ, ਜਿਸਦੇ ਲਈ ਅਜੇ ਦਰਖਾਸਤਾਂ ਕੀਤੀਆਂ ਜਾ ਸਕਦੀਆਂ ਹਨ। ਇਕ ਮਈ ਤੱਕ 75 ਮਾਈਨਰ ਕਮਿਊਨਿਟੀ ਡੋਨੇਸ਼ਨ ਦਰਖਾਸਤਾਂ ਨੂੰ ਪ੍ਰਵਾਨਗੀ ਦਿੱਤੀ ਗਈ ਸੀ ਜੋ ਕਿ $57.000 ਦੇ ਨਕਦ ਦਾਨਾਂ ਨੂੰ ਦਰਸਾਉਂਦਾ ਹੈ। ਬਰੈਂਪਟਨ ਸਿਟੀ ਕਾਊਂਸਲ ਨੇ ਪਿਛਲੇ ਸਾਲ 9 ਦਸੰਬਰ ਨੂੰ 2016 ਕਮਿਊਨਿਟੀ ਗ੍ਰਾਂਟ ਮੇਕਿੰਗ ਪ੍ਰੋਗਰਾਮ ਨੂੰ ਪ੍ਰਵਾਨਗੀ ਦਿੱਤੀ ਸੀ। ਦਰਖਾਸਤਾਂ ਲਈ ਆਖਰੀ ਮਿਤੀ 8 ਫਰਵਰੀ ਸੀ।  ਪ੍ਰੋਗਰਾਮ ਲਈ ਮਿਊਂਸਪਲ ਫੰਡਿੰਗ, ਆਰਥਿਕ ਸਹਾਇਤਾ ਦੀਆਂ ਚਾਰ ਸ਼੍ਰੇਣੀਆਂ ਦੇ ਤਹਿਤ ਬਰੈਂਪਟਨ ਦੇ ਭਾਈਚਾਰਕ ਸਮੂਹਾਂ, ਸਪੋਰਟਸ ਕਲੱਬਾਂ, ਨੇਬਰਹੁੱਡ ਵਲੰਟੀਅਰ ਗਰੁੱਪਾਂ ਅਤੇ ਤਿਉਹਾਰ ਅਤੇ ਪ੍ਰੋਗਰਾਮ ਆਯੋਜਿਤ ਕਰਨ ਵਾਲਿਆਂ ਲਈ ਖੁੱਲ੍ਹੀ ਸੀ : ਕਲਾਵਾਂ ਅਤੇ ਸਭਿਆਚਾਰ, ਖੇਡਾਂ, ਪਾਰਕ ਅਤੇ ਰੈਕ੍ਰੀਏਸ਼ਨ, ਤਿਉਹਾਰ ਅਤੇ ਜਸ਼ਨ ਮਨਾਉਣ ਦੇ ਪ੍ਰੋਗਰਾਮ ਅਤੇ ਮਾਮੂਲੀ ਸਧਾਰਨ ਭਾਈਚਾਰਕ ਦਾਨ। ਕਮਿਊਨਿਟੀ ਗ੍ਰਾਂਟ ਪ੍ਰੋਗਰਾਮ, ਸਿਟੀ ਦੇ ਸਾਰੇ ਕੰਮਾਂ ਵਿਚ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਵਧਾਉਣ ਦੀ ਕਾਊਂਸਲ ਦੀ ਪ੍ਰਤੀਬੱਧਤਾ ਦਾ ਸਮਰਥਨ ਕਰਦਾ ਹੈ।
ਇਹ ਸਿਟੀ ਦੇ ਰਣਨੀਤਕ ਟੀਚਿਆਂ ਨਾਲ ਮੇਲ ਖਾਂਦਾ ਹੈ ਅਤੇ ਇਸ ਗੱਲ ਨੂੰ ਪਛਾਣਦਾ ਹੈ ਕਿ ਗ੍ਰਾਂਟ ਦੇਣ ਦੇ ਮਾਧਿਅਮ ਨਾਲ ਸਿਟੀ, ਸ਼ਹਿਰੀ ਮਾਣ ਪੈਦਾ ਕਰਨ ਅਤੇ ਸ਼ਹਿਰ ਦੀ ਸਕਾਰਾਤਮਕ ਤਸਵੀਰ ਬਣਾਉਣ ਵਾਲੇ ਪ੍ਰੋਗਰਾਮਾਂ ਅਤੇ ਪ੍ਰੋਜੈਕਟ ਵਾਲੇ ਗੈਰ ਮੁਨਾਫਾ ਭਾਈਚਾਰਕ ਸਮੂਹਾਂ ਅਤੇ ਵਲੰਟੀਅਰ ਅਧਾਰਿਤ ਸੰਗਠਨਾਂ ਦੀ ਸਹਾਇਤਾ ਕਰ ਰਹੀ ਹੈ। ਕਮਿਊਨਿਟੀ ਗ੍ਰਾਂਟ ਮੇਕਿੰਗ ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਲਈ www.brampton.ca ‘ਤੇ ਜਾਓ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …