Breaking News
Home / ਕੈਨੇਡਾ / ਬਰੈਂਪਟਨ ‘ਚ ਬਿਜਲਈ-ਵਾਹਨਾਂ ਲਈ ਚਾਰਜਰ ਲਗਾਉਣ ਲਈ ਫ਼ੈੱਡਰਲ ਸਰਕਾਰ 1.72 ਮਿਲੀਅਨ ਡਾਲਰ ਨਿਵੇਸ਼ ਕਰੇਗੀ : ਸੋਨੀਆ ਸਿੱਧੂ

ਬਰੈਂਪਟਨ ‘ਚ ਬਿਜਲਈ-ਵਾਹਨਾਂ ਲਈ ਚਾਰਜਰ ਲਗਾਉਣ ਲਈ ਫ਼ੈੱਡਰਲ ਸਰਕਾਰ 1.72 ਮਿਲੀਅਨ ਡਾਲਰ ਨਿਵੇਸ਼ ਕਰੇਗੀ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼
ਵਾਤਾਵਰਣ ਨੂੰ ਸਾਫ਼-ਸੁਥਰਾ ਅਤੇ ਪ੍ਰਦੂਸ਼ਣ-ਰਹਿਤ ਰੱਖਣ ਲਈ ਬਿਜਲਈ-ਵਾਹਨ ਸਮੇਂ ਦੀ ਲੋੜ ਹਨ ਅਤੇ ਇਨ੍ਹਾਂ ਵਾਹਨਾਂ ਨੂੰ ਚਾਰਜ ਕਰਨ ਲਈ ਚਾਰਜਰਾਂ ਦੀ ਜ਼ਰੂਰਤ ਹੈ। ਇਸ ਦੇ ਬਾਰੇ ਗੱਲ ਕਰਦਿਆਂ ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਨੇ ਦੱਸਿਆ ਕਿ ਗਰੇਟਰ ਟੋਰਾਂਟੋ ਏਰੀਏ ਵਿਚ 2000 ਬਿਜਲਈ-ਵਾਹਨਾਂ ਲਈ ਚਾਰਜਰ ਲਗਾਉਣ ਲਈ ਫ਼ੈੱਡਰਲ ਸਰਕਾਰ 15 ਮਿਲੀਅਨ ਦੀ ਰਾਸ਼ੀ ਨਿਵੇਸ਼ ਕਰ ਰਹੀ ਹੈ। ਸਰਕਾਰ ਵੱਲੋਂ ਚੁੱਕੇ ਗਏ ਇਸ ਸਾਰਥਿਕ ਕਦਮ ਨਾਲ ਸਾਡੀ ਰਵਾਇਤੀ ਫ਼ੌਸਿਲ ਫ਼ਿਊਲ ਉੱਪਰ ਨਿਰਭਰਤਾ ਘਟੇਗੀ, ਵਾਤਾਵਰਣ ਵਿਚ ਤੇਜ਼ੀ ਨਾਲ ਹੋ ਰਹੀ ਤਬਦੀਲੀ ਵਿਚ ਸੁਧਾਰ ਹੋਵੇਗਾ ਅਤੇ ਇੱਥੇ ਬਿਜਲਈ-ਵਾਹਨਾਂ ਵਿਚ ਵਾਧਾ ਹੋਵੇਗਾ।
ਸੋਨੀਆ ਸਿੱਧੂ ਇਸ ਗੱਲ ‘ ਤੇ ਮਾਣ ਮਹਿਸੂਸ ਕਰਦੀ ਹੈ ਕਿ ਬਰੈਂਪਟਨ ਸ਼ਹਿਰ ਵਿਚ 1.72 ਮਿਲੀਅਨ ਡਾਲਰ ਦੀ ਲਾਗਤ ਨਾਲ ਲਾਈਟ ਡਿਊਟੀ ਵਾਹਨਾਂ ਲਈ 176 ਬਿਜਲਈ ਚਾਰਜਰ ਲਗਾਏ ਜਾ ਰਹੇ ਹਨ। ਇਸ ਨਾਲ ਬਰੈਂਪਟਨ ਵਿਚ ਨਾ ਕੇਵਲ ਬਿਜਲਈ-ਵਾਹਨਾਂ ਦੀ ਗਿਣਤੀ ਵਿਚ ਹੀ ਵਾਧਾ ਹੋਵੇਗਾ, ਸਗੋਂ ਸ਼ਹਿਰ ਦੇ ਸਥਾਨਕ ਅਰਥਚਾਰੇ ਨੂੰ ਵੀ ਬੜ੍ਹਾਵਾ ਮਿਲੇਗਾ। ਅਸੀਂ ਸਾਰੇ ਇਸ ਤੋਂ ਭਲੀ-ਭਾਂਤ ਵਾਕਿਫ਼ ਹਾਂ ਕਿ ਜਦੋਂ ਕੋਈ ਵੀ ਕੈਨੇਡੀਅਨ ਜ਼ੀਰੋ-ਈਮਿੱਸ਼ਨ ਵਾਲੇ ਬਿਜਲਈ-ਵਾਹਨ ਦੀ ਖਰੀਦ ਕਰਨ ਬਾਰੇ ਸੋਚਦਾ ਹੈ ਤਾਂ ਉਸ ਦੀ ਸੱਭ ਤੋਂ ਪਹਿਲੀ ਚਿੰਤਾ ਤੇ ਸਮੱਸਿਆ ਉਸ ਦੇ ਚਾਰਜਿੰਗ ਦੀ ਹੁੰਦੀ ਹੈ ਅਤੇ ਇਹ ਚਿੰਤਾ ਹੋਣੀ ਸੁਭਾਵਿਕ ਵੀ ਹੈ। ਇਨ੍ਹਾਂ ਚਾਰਜਰਾਂ ਦੇ ਲੱਗਣ ਨਾਲ ਕੈਨੇਡਾ-ਵਾਸੀ ਇਸ ਚਿੰਤਾ ਤੋਂ ਮੁਕਤ ਹੋ ਜਾਣਗੇ ਅਤੇ ਉਹ ਜੀਟੀਏ ਵਿਚ ਆਸਾਨੀ ਨਾਲ ਸਫ਼ਰ ਕਰ ਸਕਣਗੇ। ਇਸ ਨਾਲ ਸਾਡੇ ਸ਼ਹਿਰ ਨੂੰ ਵਾਤਾਵਰਣ ਨੂੰ ਸਾਫ਼ ਰੱਖਣ ਦਾ ਮੋਹਰੀ ਹੋਣ ਦਾ ਵੀ ਮਾਣ ਹਾਸਲ ਹੋਵੇਗਾ।
ਐੱਮ.ਪੀ. ਸਿੱਧੂ ਨੇ ਕਿਹਾ, ”ਬਿਜਲਈ-ਵਾਹਨਾਂ ਦੇ ਚਾਰਜਿੰਗ-ਇਫ਼ਰਾਸਟਰੱਕਚਰ ਵਿਚ ਪੂੰਜੀ ਨਿਵੇਸ਼ ਕਰਨ ਦਾ ਫ਼ੈੱਡਰਲ ਸਰਕਾਰ ਦਾ ਇਹ ਕਦਮ ਸਾਫ਼-ਸੁਥਰਾ ਤੇ ਪ੍ਰਦੂਸ਼ਣ-ਰਹਿਤ ਭਵਿੱਖੀ ਵਾਤਾਵਰਣ ਕਾਇਮ ਕਰਨ ਵੱਲ ਇੱਕ ਵੱਡੀ ਪੁਲਾਂਘ ਹੋਵੇਗੀ। ਮੈਨੂੰ ਇਹ ਮਾਣ ਹਾਸਲ ਹੈ ਕਿ ਵਾਤਾਵਰਣ ਵਿੱਚੋਂ ਕਾਰਬਨ ਗੈਸਾਂ ਦਾ ਰਿਸਾਅ ਘੱਟ ਕਰਨ ਅਤੇ ਇਸ ਨੂੰ ਸਹੀ ਰੱਖਣ ਵਿਚ ਮੇਰਾ ਵੀ ਕੁੱਝ ਯੋਗਦਾਨ ਹੈ। ਬਰੈਂਪਟਨ ਵਿਚ ਇਸ ਪ੍ਰਾਜੈੱਕਟ ਦੀ ਕਾਮਯਾਬੀ ਲਈ ਮੈਂ ਪੂਰੀ ਤਰ੍ਹਾਂ ਆਸਵੰਦ ਹਾਂ ਅਤੇ ਇਸ ਦੇ ਲਈ ਆਪਣੇ ਯਤਨ ਜਾਰੀ ਰੱਖਾਂਗੀ।”

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …