ਟੋਰਾਂਟੋ/ਬਿਊਰੋ ਨਿਊਜ਼ : ਦਸ ਦਿਨ ਪਹਿਲਾਂ ਇਰਵਿਨ ਟੌਏ ਨੇ ਬੜਾ ਹੀ ਕਾਹਲਾ ਤੇ ਨਾਟਕੀ ਮੋੜ ਲਿਆ। ਸਿਰਫ ਡੌਲਜ਼ ਤੇ ਟਰੱਕ ਵੇਚਣ ਦੀ ਥਾਂ ਉੱਤੇ ਕੈਨੇਡੀਅਨ ਕੰਪਨੀ ਵੱਲੋਂ ਹੁਣ ਮੈਡੀਕਲ ਪਧਰ ਦੇ ਮਾਸਕਸ ਤਿਆਰ ਕੀਤੇ ਜਾ ਰਹੇ ਹਨ। ਇਹ ਕੰਪਨੀ ਦਿਨ ਵਿਚ 250,000 ਤੋਂ 500,000 ਮਾਸਕਸ ਬਣਾ ਰਹੀ ਹੈ। ਕੌਲਿੰਗਵੁਡ, ਓਨਟਾਰੀਓ ਸਥਿਤ ਆਪਣੇ ਘਰ ਤੋਂ ਇੱਕ ਇੰਟਰਵਿਊ ਵਿੱਚ ਕੰਪਨੀ ਦੇ ਪ੍ਰੈਜ਼ੀਡੈਂਟ ਜਾਰਜ ਇਰਵਿਨ ਨੇ ਆਖਿਆ ਕਿ ਉਨ੍ਹਾਂ ਵੱਲੋਂ ਅਮਰੀਕਾ ਤੇ ਕੈਰੇਬੀਆ ਨੂੰ ਤਾਂ ਮਾਸਕ ਵੇਚੇ ਹੀ ਗਏ ਹਨ ਇਸ ਦੇ ਨਾਲ ਹੀ ਓਨਟਾਰੀਓ ਵਿੱਚ 400,000 ਤੋਂ ਵੱਧ ਮਾਸਕਸ ਕੰਪਨੀ ਵੇਚ ਚੁੱਕੀ ਹੈ। ਇਰਵਿਨ ਨੇ ਆਖਿਆ ਕਿ ਹੁਣ ਤੱਕ ਉਹ ਕੁੱਲ 1.5 ਮਿਲੀਅਨ ਮਾਸਕਸ ਵੇਚ ਚੁੱਕੇ ਹਨ। ਇਰਵਿਨ ਨੇ ਆਖਿਆ ਕਿ ਉਨ੍ਹਾਂ ਦੀ ਕੰਪਨੀ ਸਰਜੀਕਲ ਮਾਸਕ 58 ਸੈਂਟਸ ਦਾ ਵੇਚ ਰਹੀ ਹੈ ਜਦਕਿ ਐਨ95 ਮਾਸਕ 2.90 ਅਮਰੀਕੀ ਡਾਲਰ ਦਾ ਵੇਚਿਆ ਜਾ ਰਿਹਾ ਹੈ।
ਓਨਟਾਰੀਓ ‘ਚ ਖਿਡੌਣੇ ਬਣਾਉਣ ਵਾਲੀ ਕੰਪਨੀ ਬਣਾ ਰਹੀ ਹੈ ਮਾਸਕਸ
RELATED ARTICLES

